10ਵੀਂ ਕਲਾਸ ’ਚੋਂ ਕਿਸਾਨਾਂ ਦੀ ਧੀ ਨੇ ਮਾਰੀਆਂ ਮੱਲਾਂ, ਬਣਨਾ ਚਾਹੁੰਦੀ ਹੈ ਸੀ. ਏ.
Thursday, Aug 05, 2021 - 05:55 PM (IST)
ਭਵਾਨੀਗੜ੍ਹ (ਵਿਵੇਕ ਸਿੰਧਵਾਨੀ) : ਕਿਸਾਨ ਦੀ ਬੇਟੀ ਸ਼ਰਨਦੀਪ ਕੌਰ ਨੇ ਸੀ. ਬੀ. ਐੱਸ. ਈ. ਦਸਵੀਂ ਕਲਾਸ ਦੀ ਪ੍ਰੀਖਿਆ ’ਚੋਂ 98.6 ਫੀਸਦੀ ਨੰਬਰ ਹਾਸਲ ਕਰ ਕੇ ਆਪਣੇ ਸਕੂਲ ਅਤੇ ਮਾਤਾ-ਪਿਤਾ ਨਾਂ ਰੌਸ਼ਨ ਕੀਤਾ ਹੈ। ਸ਼ਰਨਦੀਪ ਕੌਰ ਦਾ ਜਨਮ 21 ਅਗਸਤ 2004 ਨੂੰ ਪਿਤਾ ਟਲਵੀਰ ਸਿੰਘ ਦੇ ਘਰ ਮਾਤਾ ਮਨਪ੍ਰੀਤ ਕੌਰ ਦੀ ਕੁੱਖੋਂ ਹੋਇਆ। ਪਿਤਾ ਖੇਤੀਬਾੜੀ ਕਰਦੇ ਹਨ। ਜਦੋਂਕਿ ਮਾਤਾ ਘਰੇਲੂ ਮਹਿਲਾ ਹਨ। ਸ਼ਰਨਦੀਪ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਤੋਂ ਪ੍ਰਾਪਤ ਕੀਤੀ ਅਤੇ 98.6 ਫੀਸਦੀ ਅੰਕ ਪ੍ਰਾਪਤ ਕਰਨ ਮਗਰੋਂ ਉਸਦਾ ਸੁਪਨਾ ਸੀ. ਏ. ਬਣਨ ਦਾ ਹੈ। ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਸ਼ਰਨਦੀਪ ਕੌਰ ਨੇ ਦੱਸਿਆ ਕਿ ਮੈਂ ਸਕੂਲ ਤੋਂ ਘਰ ਆ ਕੇ ਰੋਜ਼ਾਨਾ 6 ਘੰਟੇ ਪੜ੍ਹਦੀ ਸੀ। ਉਸਨੇ ਕਿਹਾ ਕਿ ਅੱਜ-ਕੱਲ ਦੇ ਵਿਦਿਆਰਥੀ ਰੱਟਾ ਲਗਾਉਣ ’ਚ ਜ਼ਿਆਦਾ ਵਿਸ਼ਵਾਸ ਕਰਦੇ ਹਨ ਪਰ ਮੇਰਾ ਉਨ੍ਹਾਂ ਨੂੰ ਸੰਦੇਸ਼ ਹੈ ਕਿ ਉਹ ਰੱਟਾ ਲਾਉਣ ਦੀ ਬਜਾਏ ਗਿਆਨ ਲੈਣ ’ਤੇ ਵੱਧ ਧਿਆਨ ਦੇਣ। ਇਸ ਤਰ੍ਹਾਂ ਦੀ ਪੜ੍ਹਾਈ ਹੀ ਅੱਗੇ ਜਾ ਕੇ ਕੰਮ ਆਉਂਦੀ ਹੈ।
ਇਹ ਵੀ ਪੜ੍ਹੋ : ...ਤਾਂ ਇਸ ਤਰ੍ਹਾਂ ਸੁਮੇਧ ਸੈਣੀ ਤੱਕ ਪਹੁੰਚੀ ਵਿਜੀਲੈਂਸ ਪਰ ਹੱਥ ਫਿਰ ਵੀ ਰਹੇ ਖਾਲ੍ਹੀ
ਦੱਸਣਯੋਗ ਹੈ ਕਿ ਕੇਂਦਰੀ ਸਕੈਂਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਨੇ 10ਵੀਂ ਜਮਾਤ ਦੇ ਪੇਪਰਾਂ ਦੇ ਨਤੀਜੇ ਮੰਗਲਵਾਰ ਨੂੰ ਐਲਾਨੇ ਸਨ। ਨਤੀਜਿਆਂ ’ਚ ਹੁਣ ਤੱਕ ਦੇ ਸਭ ਤੋਂ ਵੱਧ 99.04 ਫੀਸਦੀ ਵਿਦਿਆਰਥੀ ਪਾਸ ਹੋਏ। ਇਸ ਵਾਰ ਵੀ ਲੜਕੀਆਂ ਨੇ ਲੜਕਿਆਂ ਨੂੰ ਪਿੱਛੇ ਛੱਡ ਦਿੱਤਾ। ਲੜਕਿਆਂ ਦੇ ਮੁਕਾਬਲੇ 0.35 ਫੀਸਦੀ ਵੱਧ ਲੜਕੀਆਂ ਪਾਸ ਹੋਈਆਂ। ਇਸ ਸਾਲ ਪੇਪਰਾਂ ਲਈ 21.13 ਲੱਖ ਤੋਂ ਵੱਧ ਰੈਗੂਲਰ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਕੋਵਿਡ-19 ਦੀ ਦੂਜੀ ਲਹਿਰ ਦੇ ਕਹਿਰ ਕਾਰਨ ਬੋਰਡ ਦੇ ਪੇਪਰ ਇਸ ਸਾਲ ਰੱਦ ਕਰ ਦਿੱਤੇ ਗਏ ਸਨ।
ਇਹ ਵੀ ਪੜ੍ਹੋ : ਫੌਜ ਨੂੰ ਨਹੀਂ ਮਿਲਿਆ ਲਾਪਤਾ ਪਾਇਲਟਾਂ ਦਾ ਕੋਈ ਸੁਰਾਗ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ