ਸਹੁਰੇ ਨੂੰ ਬੇਹੋਸ਼ ਕਰ ਕੇ ਘਰੋਂ ਭੱਜਣ ਵਾਲੀ ਨੂੰਹ ਪ੍ਰੇਮੀ ਸਣੇ ਗ੍ਰਿਫ਼ਤਾਰ, ਸੱਸ-ਸਹੁਰੇ ਦਾ ਪਾਸਪੋਰਟ ਤੇ ਗਹਿਣੇ ਬਰਾਮਦ

Saturday, Aug 24, 2024 - 05:13 AM (IST)

ਸਹੁਰੇ ਨੂੰ ਬੇਹੋਸ਼ ਕਰ ਕੇ ਘਰੋਂ ਭੱਜਣ ਵਾਲੀ ਨੂੰਹ ਪ੍ਰੇਮੀ ਸਣੇ ਗ੍ਰਿਫ਼ਤਾਰ, ਸੱਸ-ਸਹੁਰੇ ਦਾ ਪਾਸਪੋਰਟ ਤੇ ਗਹਿਣੇ ਬਰਾਮਦ

ਅਜਨਾਲਾ/ਰਮਦਾਸ (ਨਿਰਵੈਲ/ਸਾਰੰਗਲ) : ਸਥਾਨਕ ਪੁਲਸ ਨੇ ਸਹੁਰੇ ਨੂੰ ਬੇਹੋਸ਼ ਕਰ ਕੇ ਘਰੋਂ ਭੱਜਣ ਵਾਲੀ ਨੂੰਹ ਨੂੰ ਉਸਦੇ ਪ੍ਰੇਮੀ ਸਮੇਤ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ ਸੱਸ-ਸਹੁਰੇ ਦਾ ਚੋਰੀ ਕੀਤਾ ਪਾਸਪੋਰਟ ਅਤੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ।

ਪ੍ਰੈੱਸ ਕਾਨਫਰੰਸ ਦੌਰਾਨ ਉਕਤ ਘਟਨਾ ਸਬੰਧੀ ਡੀ. ਐੱਸ. ਪੀ. ਗੁਰਵਿੰਦਰ ਸਿੰਘ ਅਜਨਾਲਾ ਨੇ ਦੱਸਿਆ ਕਿ ਬੀਤੇ ਦਿਨੀਂ ਰੇਸ਼ਮ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਅਵਾਣ ਥਾਣਾ ਰਮਦਾਸ ਦਰਜ ਨੇ ਬਿਆਨ ਦਰਜ ਕਰਵਇਆ ਸੀ ਕਿ ਉਸ ਦਾ ਲੜਕਾ ਰਾਜਵਿੰਦਰ ਸਿੰਘ ਸ਼ਾਦੀਸ਼ੁਦਾ ਹੈ ਜੋ ਵਿਦੇਸ਼ ਇਟਲੀ ਰਹਿੰਦਾ ਹੈ। ਉਸ ਦੀ ਨੂੰਹ ਪਰਨੀਤ ਕੌਰ ਘਰ ਵਿਚ ਉਨ੍ਹਾਂ ਤੋਂ ਅਲੱਗ ਰਹਿੰਦੀ ਹੈ। ਮਿਤੀ 17-18 ਅਗਸਤ ਦੀ ਦਰਮਿਆਨੀ ਰਾਤ ਨੂੰ ਉਹ ਆਪਣੇ ਘਰ ਵਿਚ ਇਕੱਲਾ ਸੀ, ਉਹ ਅਤੇ ਉਸ ਦੀ ਨੂੰਹ ਪਰਨੀਤ ਕੌਰ ਆਪੋ-ਆਪਣੇ ਕਮਰੇ ਵਿਚ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੌਂ ਗਏ ਸੀ ਤਾਂ ਵਕਤ ਕਰੀਬ 3 ਵਜੇ ਸਵੇਰੇ ਉਸ ਦੀ ਅਚਾਨਕ ਨੀਂਦ ਖੁੱਲ੍ਹੀ ਤਾਂ ਉਸ ਨੇ ਉੱਠ ਕੇ ਵੇਖਿਆ ਕਿ ਉਸ ਦੀ ਨੂੰਹ ਪਰਨੀਤ ਕੌਰ ਉਕਤ ਆਪਣੇ ਕਮਰੇ ਵਿਚ ਮੌਜੂਦ ਨਹੀਂ ਸੀ।

ਇਹ ਵੀ ਪੜ੍ਹੋ : ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖਬਰੀ : ਕ੍ਰਿਸ਼ਨ ਜਨਮ ਅਸਥਾਨ ਮੰਦਰ 26 ਅਗਸਤ ਨੂੰ 20 ਘੰਟੇ ਖੁੱਲ੍ਹਾ ਰਹੇਗਾ

ਉਸ ਨੇ ਆਪਣੇ ਦੂਸਰੇ ਕਮਰੇ ਨੂੰ ਚੈੱਕ ਕੀਤਾ ਤਾਂ ਉਸ ਦੇ ਕਮਰੇ ਦੇ ਅੰਦਰ ਪਈ ਅਲਮਾਰੀ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ। ਚੈੱਕ ਕਰਨ ’ਤੇ ਦੇਖਿਆ ਕਿ ਉਸ ਦੀ ਨੂੰਹ ਪਰਨੀਤ ਕੌਰ ਉਸ ਦੀ ਅਲਮਾਰੀ ਵਿਚੋਂ ਸੋਨੇ ਦੇ ਗਹਿਣੇ, ਉਸ ਦੇ ਬੈਂਕ ਦਾ ਏ. ਟੀ. ਐੱਮ. ਕਾਰਡ, ਉਸ ਦਾ ਅਤੇ ਉਸ ਦੀ ਪਤਨੀ ਸਿਮਰਜੀਤ ਕੌਰ ਦਾ ਪਾਸਪੋਰਟ ਚੋਰੀ ਕਰ ਕੇ ਲੈ ਗਈ ਸੀ ਅਤੇ ਘਰ ਦੇ ਵਿਹੜੇ ਵਿਚ ਖੜ੍ਹੀ ਸਵਿਫਟ ਕਾਰ ਵੀ ਲੈ ਗਈ ਸੀ।

ਸਥਾਨਕ ਪੁਲਸ ਨੇ ਤਫਤੀਸ਼ ਦੌਰਾਨ ਮੁਲਜ਼ਮ ਸੁਖਪ੍ਰੀਤ ਸਿੰਘ ਉਰਫ ਸੁੱਖੀ ਪੁੱਤਰ ਬਲਕਾਰ ਸਿੰਘ ਵਾਸੀ ਗੱਗੋਮਾਹਲ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ 21 ਅਗਸਤ ਨੂੰ ਨਾਕਾਬੰਦੀ ਦੌਰਾਨ ਦੋਸ਼ਣ ਪਰਨੀਤ ਕੌਰ ਅਤੇ ਸੁਖਪ੍ਰੀਤ ਸਿੰਘ ਉਰਫ ਸੁੱਖੀ ਨੂੰ ਮੁਕੱਦਮੇ ਵਿਚ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਮੁਲਜ਼ਮਾਂ ਦਾ 2 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਪਰਨੀਤ ਕੌਰ ਨੇ ਮੰਨਿਆ ਕਿ ਉਸ ਨੇ ਆਪਣੇ ਸਹੁਰੇ ਨੂੰ ਨੀਂਦ ਵਾਲੀਆਂ ਗੋਲੀਆਂ ਸਬਜ਼ੀ ਵਿਚ ਪਾ ਕੇ ਦਿੱਤੀਆਂ ਸਨ ਤਾਂ ਜੋ ਉਨ੍ਹਾਂ ਦੀ ਨੀਂਦ ਨਾ ਖੁੱਲ੍ਹ ਸਕੇ।

ਪਰਨੀਤ ਕੌਰ ਅਤੇ ਸੁਖਪ੍ਰੀਤ ਸਿੰਘ ਉਰਫ ਸੁੱਖੀ ਦੀ ਨਿਸ਼ਾਨਦੇਹੀ ’ਤੇ 15 ਤੋਲੇ ਸੋਨੇ ਦੇ ਗਹਿਣੇ , 2 ਪਾਸਪੋਰਟ, 4 ਏ. ਟੀ. ਐੱਮ. ਕਾਰਡ ਅਤੇ ਇੰਟਰਨੈਸ਼ਨਲ ਡੈਬਿਟ ਕਾਰਡ ਇਨ੍ਹਾਂ ਕੋਲੋਂ ਬਰਾਮਦ ਹੋਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News