ਖਰੜ ਤੀਹਰਾ ਕਤਲ ਕਾਂਡ ਦੇ ਮ੍ਰਿਤਕਾਂ ਦਾ ਹੋਇਆ ਸਸਕਾਰ, ਮਾਂ-ਪੁੱਤ ਨੂੰ ਇੱਕੋ ਚਿਤਾ ’ਤੇ ਦਿੱਤੀ ਗਈ ਅਗਨੀ

Monday, Oct 16, 2023 - 06:35 PM (IST)

ਖਰੜ ਤੀਹਰਾ ਕਤਲ ਕਾਂਡ ਦੇ ਮ੍ਰਿਤਕਾਂ ਦਾ ਹੋਇਆ ਸਸਕਾਰ, ਮਾਂ-ਪੁੱਤ ਨੂੰ ਇੱਕੋ ਚਿਤਾ ’ਤੇ ਦਿੱਤੀ ਗਈ ਅਗਨੀ

ਸੰਗਰੂਰ : ਖਰੜ ਵਿਚ ਕਤਲ ਕੀਤੇ ਗਏ ਪਤੀ-ਪਤਨੀ ਤੇ ਪੁੱਤਰ ਦਾ ਬੀਤੀ ਰਾਤ ਪਰਿਵਾਰ ਵਲੋਂ ਪੋਸਟਮਾਰਟਮ ਤੋਂਬਾਅਦ ਬਰਨਾਲਾ ਦੇ ਪਿੰਡ ਪੰਦੇਰ ਵਿਚ ਦੇਰ ਰਾਤ 10 ਵਜੇ ਸਸਕਾਰ ਕਰ ਦਿੱਤਾ ਗਿਆ। ਇਕੋ ਸਮੇਂ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਸਸਕਾਰ ਮੌਕੇ ਪੂਰੇ ਪਿੰਡ ਵਿਚ ਸੰਨਾਟਾ ਪਸਰ ਗਿਆ। ਇਸ ਦਰਦਨਾਕ ਮੰਜ਼ਰ ਨੂੰ ਦੇਖ ਕੇ ਹਰ ਵਿਅਕਤੀ ਦੀ ਅੱਖ ਨਮ ਸੀ। ਰਾਤ ਲਗਭਗ 10 ਵਜੇ ਪਿੰਡ ਦੇ ਸ਼ਮਸ਼ਾਨਘਾਟ ਵਿਚ ਦੋ ਚਿਤਾਵਾਂ ਸਾੜੀਆਂ ਗਈਆਂ, ਇਕ ’ਤੇ ਮ੍ਰਿਤਕ ਸਤਬੀਰ ਸਿੰਘ ਜਦਕਿ ਇਕ ਚਿਤਾ ’ਤੇ ਅਮਨਦੀਪ ਕੌਰ ਅਤੇ ਉਸ ਦੇ ਪੁੱਤਰ ਅਨਾਹਦ ਦਾ ਇਕੱਠਿਆਂ ਸਸਕਾਰ ਕੀਤਾ ਗਿਆ। ਮ੍ਰਿਤਕਾ ਅਮਨਦੀਪ ਕੌਰ ਦੇ ਪਰਿਵਾਰ ਵਾਲਿਆਂ ਅਤੇ ਪਿੰਡ ਦੀ ਪੰਚਾਇਤ ਵਲੋਂ ਇਸ ਦਰਦਨਾਕ ਘਟਨਾ ’ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਕੈਨੇਡਾ ਤੋਂ ਫਿਰ ਆਈ ਦਿਲ ਝੰਜੋੜਨ ਵਾਲੀ ਖ਼ਬਰ, ਮਹਿਲ ਕਲਾਂ ਦੀ ਦਿਲਪ੍ਰੀਤ ਕੌਰ ਦੀ ਅਚਾਨਕ ਮੌਤ

ਇਸ ਦਿਲ ਦਹਿਲਾ ਦੇਣ ਵਾਰਦਾਤ ਵਿਚ ਇਕ ਭਰਾ ਨੇ ਦੂਜੇ ਭਰਾ ਦੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਿੰਡ ਪੰਦੇਰ ਦੀ ਪੰਚਾਇਤ ਨੇ ਇਸ ਖੌਫਨਾਕ ਘਟਨਾ ਨੂੰ ਲੈ ਕੇ ਦੋਸ਼ੀਆਂ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮੌਕੇ 'ਤੇ ਪਹੁੰਚੇ ਪਿੰਡ ਦੇ ਸਰਪੰਚ ਨੇ ਇਸ ਦਰਦਨਾਕ ਘਟਨਾ ’ਤੇ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਪਰਿਵਾਰ ’ਚ ਮਾਮੂਲੀ ਝਗੜੇ ਕਾਰਨ ਅਜਿਹੀ ਖੌਫਨਾਕ ਘਟਨਾ ਨੂੰ ਅੰਜਾਮ ਦੇ ਦਿੱਤਾ ਪਰ ਅਸਲ ਕਾਰਨਾਂ ਦਾ ਪਤਾ ਹੀ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਣਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਫਿਰੋਜ਼ਪੁਰ ’ਚ ਮੇਲੇ ਦੌਰਾਨ ਵਾਪਰਿਆ ਵੱਡਾ ਹਾਦਸਾ, ਵਹਿੰਦਿਆਂ-ਵਹਿੰਦਿਆਂ ਹੋ ਗਈ 16 ਸਾਲਾ ਮੁੰਡੇ ਦੀ ਮੌਤ

ਵਾਰਦਾਤ ਤੋਂ ਬਾਅਦ ਕੀ ਕਿਹਾ ਸੀ ਕਾਤਲ ਭਰਾ ਨੇ 

ਮੁਲਜ਼ਮ ਨੇ ਦੱਸਿਆ ਕਿ ਪਹਿਲਾਂ ਉਸ ਨੇ ਆਪਣੀ ਭਰਜਾਈ ਅਮਨਦੀਪ ਕੌਰ ਦਾ ਘਰ ਅੰਦਰ ਕਮਰੇ ਵਿਚ ਗਲਾ ਘੁਟਿਆ ਅਤੇ ਜਦੋਂ ਉਹ ਬੇਹੋਸ਼ ਹੋ ਗਈ ਤਾਂ ਉਸ ਨੇ ਉਸ ਨੂੰ ਗੱਲ ਵਿਚ ਚੁੰਨੀ ਪਾ ਕੇ ਪੱਖੇ ਨਾਲ ਲਟਕਾ ਦਿੱਤਾ ਤਾਂ ਕਿ ਇਹ ਆਤਮ ਹੱਤਿਆ ਲੱਗੇ। ਜਦੋਂ ਸਤਬੀਰ ਸਿੰਘ ਘਰ ਆਇਆ ਤਾਂ ਉਨ੍ਹਾਂ ਨੇ ਉਸ ਦੇ ਸਿਰ ਉੱਤੇ ਲੋਹੇ ਦੀ ਕਹੀ ਮਾਰੀ, ਜਿਸ ਨਾਲ ਉਹ ਬੇਹੋਸ਼ ਹੋ ਗਿਆ। ਉਸ ਉਪਰੰਤ ਉਹ ਸਤਬੀਰ ਸਿੰਘ ਅਤੇ ਅਮਨਦੀਪ ਕੌਰ ਨੂੰ ਚਾਦਰ ਵਿਚ ਲਪੇਟ ਕੇ ਗੱਡੀ ਵਿਚ ਪਾ ਕੇ ਅਤੇ ਘਰ ਦੀਆਂ ਲਾਈਟਾਂ ਬੰਦ ਕਰਕੇ ਰੋਪੜ ਨੇੜੇ ਵੱਡੀ ਨਹਿਰ ’ਤੇ ਪੁੱਜ ਕੇ ਸਤਬੀਰ ਸਿੰਘ ਅਤੇ ਅਮਨਦੀਪ ਕੌਰ ਨੂੰ ਨਹਿਰ ਵਿਚ ਸੁੱਟ ਦਿੱਤਾ, ਫਿਰ ਉਨ੍ਹਾਂ ਛੋਟੇ ਲੜਕੇ ਅਨਾਹਦ ਸਿੰਘ ਜੋ ਗੱਡੀ ਵਿਚ ਬੈਠਾ ਰੋ ਰਿਹਾ ਸੀ ਨੂੰ ਵੀ ਜਿਊਂਦਾ ਨਹਿਰ ਵਿਚ ਸੁੱਟ ਦਿੱਤਾ। ਖਰੜ ਸਦਰ ਥਾਣੇ ਦੇ ਐੱਸ. ਐੱਚ. ਓ. ਜਗਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮ ਲਖਬੀਰ ਸਿੰਘ ਇਸ ਘਿਣੋਨੀ ਵਾਰਦਾਤ ਕਰਨ ਤੋਂ ਬਾਅਦ ਆਪਣੇ ਪਿੰਡ ਪੰਧੇਰੀ ਥਾਣਾ ਧਨੋਲਾ ਚੱਲਿਆ ਗਿਆ ਸੀ।

ਇਹ ਵੀ ਪੜ੍ਹੋ : ਹਾਈ ਪ੍ਰੋਫਾਈਲ ਹਨੀ ਟ੍ਰੈਪ ਮਾਮਲੇ ’ਚ ਵੱਡਾ ਖੁਲਾਸਾ, ਪੁਲਸ ਅਫਸਰ ਸਣੇ ਵਕੀਲ ਬੀਬੀ ਦਾ ਨਾਂ ਵੀ ਆਇਆ ਸਾਹਮਣੇ

ਉਨ੍ਹਾਂ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦਿ ਸੀ ਉਸ ਦੇ ਮਨ ਵਿਚ ਇਹ ਰਜਿੰਸ਼ ਸੀ ਕਿ ਉਸ ਦਾ ਭਰਾ ਬਹੁਤ ਚੰਗੀ ਤਰ੍ਹਾਂ ਸੈਟਲ ਹੋ ਗਿਆ ਹੈ ਅਤੇ ਉਹ ਖੁੱਦ ਧੱਕੇ ਖਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਲਜ਼ਮ ਨੇ ਵੀ ਡਿਪਲੋਮਾ ਕੀਤਾ ਹੋਇਆ ਸੀ, ਪਰ ਨਸ਼ੇ ਕਾਰਨ ਅਤੇ ਖੁੰਦਕ ਕਾਰਨ ਉਸ ਨੇ ਇਸ ਘਿਣੋਨੀ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਅ ਹੈ। ਇਸੇ ਦੌਰਾਨ ਖਰੜ ਦੇ ਡੀ. ਐੱਸ. ਪੀ. ਕਰਨ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਅਤੇ ਉਸ ਦੇ ਪੁੱਤਰ ਅਨਾਹਦ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤਕ ਸਤਬੀਰ ਸਿੰਘ ਦੀ ਮ੍ਰਿਤਕ ਦੇਹ ਬਰਾਮਦ ਨਹੀਂ ਹੋਈ ਹੈ ਅਤੇ ਉਸ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : ਖਰੜ ’ਚ ਵਾਪਰੇ ਤੀਹਰੇ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਸਾਹਮਣੇ ਆਇਆ ਵਾਰਦਾਤ ਦਾ ਪੂਰਾ ਸੱਚ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News