ਅਸ਼ਲੀਲ ਤਸਵੀਰਾਂ ਖਿੱਚੀਆਂ ਤੇ ਕੀਤੀ ਬਲਾਤਕਾਰ ਦੀ ਕੋਸ਼ਿਸ਼, ਦੋਸ਼ੀ ਨੂੰ 2 ਸਾਲ ਦੀ ਕੈਦ

02/12/2016 12:59:07 PM

ਹੁਸ਼ਿਆਰਪੁਰ (ਜੈਨ) : ਇੱਥੋਂ ਦੀ ਅਦਾਲਤ ਨੇ ਇਕ ਨਾਬਾਲਗ ਕੁੜੀ ਦੀਆਂ ਅਸ਼ਲੀਲ ਤਸਵੀਰਾਂ ਖਿੱਚਣ ਤੋਂ ਬਾਅਦ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ''ਚ ਦੋਸ਼ੀ ਨੂੰ 2 ਸਾਲ ਦੀ ਸਜ਼ਾ ਤੇ 10 ਹਜ਼ਾਰ, 500 ਰੁਪਏ ਜ਼ੁਰਮਾਨੇ ਦੀ ਸਜ਼ਾ ਦੇ ਹੁਕਮ ਦਿੱਤੇ ਹਨ। ਜ਼ੁਰਮਾਨਾ ਅਦਾ ਨਾ ਕੀਤੇ ਜਾਣ ''ਤੇ ਦੋਸ਼ੀ ਨੂੰ 2 ਮਹੀਨੇ ਦੀ ਹੋਰ ਸਜ਼ਾ ਕੱਟਣੀ ਹੋਵੇਗੀ। 

ਜਾਣਕਾਰੀ ਮੁਤਾਬਕ ਥਾਣਾ ਤਲਵਾੜਾ ਅਧੀਨ ਆਉਂਦੇ ਪਿੰਡ ਪੱਸੀ ਕਰੋੜਾ ਦੀ ਵਾਸੀ ਇਕ ਔਰਤ ਨੇ 11 ਅਪ੍ਰੈਲ 2015 ਨੂੰ ਥਾਣਾ ਤਲਵਾੜਾ ਦੀ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ''ਚ ਕਿਹਾ ਸੀ ਕਿ ਉਸ ਦੀ 10 ਸਾਲਾ ਬੇਟੀ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ 7.30 ਵਜੇ ਜੰਗਲ-ਪਾਣੀ ਲਈ ਘਰੋਂ ਗਈ ਸੀ। ਉਸ ਦੀ ਬੇਟੀ ਨੇ ਉਸ ਨੂੰ ਦੱਸਿਆ ਕਿ ਰਸਤੇ ਵਿਚ ਉਸ ਦੇ ਪਿੰਡ ਦਾ ਨੌਜਵਾਨ ਰਾਜੇਸ਼ ਕੁਮਾਰ ਪੁੱਤਰ ਪੂਰਨ ਚੰਦ ਮਿਲਿਆ ਤੇ ਦੋਸ਼ੀ ਨੇ ਕਿਹਾ ਕਿ ਉਹ ਉਸ ਦੇ ਨਾਲ ਗੰਨੇ ਦੇ ਖੇਤ ਵਿਚ ਆ ਕੇ ਉਸ ਦੀ ਚਾਰੇ ਦੀ ਪੱਲੀ ਚੁੱਕਣ ''ਚ ਮਦਦ ਕਰੇ। 

ਪਹਿਲਾਂ ਤੋਂ ਹੀ ਜਾਣ-ਪਛਾਣ ਹੋਣ ਕਾਰਨ ਉਹ ਉਸ ਦੇ ਨਾਲ ਗੰਨੇ ਦੇ ਖੇਤ ਵਿਚ ਚਲੀ ਗਈ ਪਰ ਉਥੇ ਕੋਈ ਪੱਲੀ ਨਾ ਹੋਣ ਕਾਰਨ ਉਹ ਉਸ ਨੂੰ ਕੁਝ ਦੂਰੀ ''ਤੇ ਲੈ ਗਿਆ। ਪੀੜਤਾ ਨੇ ਦੱਸਿਆ ਕਿ ਦੋਸ਼ੀ ਨੇ ਕਥਿਤ ਤੌਰ ''ਤੇ ਡਰਾ-ਧਮਕਾ ਕੇ ਉਸ ਦੇ ਕੱਪੜੇ ਉਤਾਰ ਕੇ ਆਪਣੇ ਮੋਬਾਇਲ ਫੋਨ ''ਤੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਖਿੱਚਣ ਤੋਂ ਬਾਅਦ ਕਥਿਤ ਤੌਰ ''ਤੇ ਉਸ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਵੀ ਕੀਤੀ। ਉਸ ਨੇ ਦੱਸਿਆ ਕਿ ਉਹ ਕਿਸੇ ਤਰ੍ਹਾਂ ਦੋਸ਼ੀ ਦੀ ਚੁੰਗਲ ''ਚੋਂ ਨਿਕਲ ਕੇ ਘਰ ਪਹੁੰਚੀ। 

ਫਿਲਹਾਲ ਪੁਲਸ ਨੇ ਪੀੜਤ ਲੜਕੀ ਦੀ ਮਾਂ ਦੀ ਸ਼ਿਕਾਇਤ ''ਤੇ ਦੋਸ਼ੀ ਨੌਜਵਾਨ ਰਾਜੇਸ਼ ਕੁਮਾਰ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਮਾਮਲੇ ਵਿਚ ਦੋਸ਼ੀ ਪਾਏ ਜਾਣ ''ਤੇ ਮਾਣਯੋਗ ਅਦਾਲਤ ਨੇ ਉਪਰੋਕਤ ਸਜ਼ਾ ਸੁਣਾਈ ਹੈ।


Babita Marhas

News Editor

Related News