ਨਰਿੰਦਰ ਸਿਨੇਮਾ ਨੇੜੇ ਇਕ ਪ੍ਰਾਈਵੇਟ ਆਫ਼ਿਸ ਤੋਂ ਚੱਲਦੀ ਸੀ ਸਮਾਰਟ ਸਿਟੀ ਦੇ ਭ੍ਰਿਸ਼ਟਾਚਾਰ ਦੀ ਖੇਡ

01/16/2024 2:51:00 PM

ਜਲੰਧਰ (ਖੁਰਾਣਾ) – ਹਾਲ ਹੀ ਵਿਚ ਕੇਂਦਰੀ ਨਿਆਂ ਤੇ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਿਸੰਘ ਪੁਰੀ ਨੂੰ ਚਿੱਠੀ ਲਿਖ ਕੇ ਜਲੰਧਰ ਸਮਾਰਟ ਸਿਟੀ ਵਿਚ ਪਿਛਲੇ ਸਮੇਂ ਦੌਰਾਨ ਹੋਏ ਮਹਾ-ਘਪਲੇ ਦੀ ਜਾਂਚ ਕਰਨ ਨੂੰ ਕਿਹਾ ਹੈ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਸੰਸਦੀ ਚੋਣਾਂ ਤੋਂ ਪਹਿਲਾਂ ਕੇਂਦਰ ਦੀਆਂ ਜਾਂਚ ਏਜੰਸੀਆਂ ਜਲੰਧਰ ਸਮਾਰਟ ਸਿਟੀ ਵਿਚ ਹੋਏ ਭ੍ਰਿਸ਼ਟਾਚਾਰ ਸਬੰਧੀ ਕੇਸ ਆਪਣੇ ਹੱਥ ਵਿਚ ਲੈ ਕੇ ਐੱਫ. ਆਈ. ਆਰ. ਦਰਜ ਕਰਨ ਵਰਗੀ ਕਾਰਵਾਈ ਕਰ ਸਕਦੀ ਹੈ।

ਇਹ ਵੀ ਪੜ੍ਹੋ :   5G ਯੂਜ਼ਰਜ਼ ਨੂੰ Airtel ਅਤੇ Jio ਦਾ ਵੱਡਾ ਝਟਕਾ, ਇਸ ਮਹੀਨੇ ਤੋਂ ਨਹੀਂ ਮਿਲੇਗਾ ਅਣਲਿਮਟਿਡ ਡਾਟਾ!

ਜ਼ਿਕਰਯੋਗ ਹੈ ਕਿ ਜਦੋਂ ਤੋਂ ਕੇਂਦਰੀ ਮੰਤਰੀ ਮੇਘਵਾਲ ਨੇ ਆਪਣੇ ਸਾਥੀ ਮੰਤਰੀ ਨੂੰ ਚਿੱਠੀ ਲਿਖੀ ਹੈ ਅਤੇ ਉਸਦੇ ਆਧਾਰ ’ਤੇ ਕੇਂਦਰ ਸਰਕਾਰ ਨੇ ਜਲੰਧਰ ਨਿਗਮ ਅਤੇ ਜਲੰਧਰ ਸਮਾਰਟ ਸਿਟੀ ਵਿਚ ਬੈਠੇ ਅਧਿਕਾਰੀਆਂ ਤੋਂ ਪਿਛਲੇ ਕੰਮਾਂ ਦੀ ਰਿਪੋਰਟ ਤਲਬ ਕੀਤੀ ਹੋਈ ਹੈ, ਉਦੋਂ ਤੋਂ ਲੈ ਕੇ ਸਮਾਰਟ ਸਿਟੀ ਵਿਚ ਰਹੀ ਅਫਸਰਸ਼ਾਹੀ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ ਅਤੇ ਕਈ ਚੀਜ਼ਾਂ ਨੂੰ ਮੈਨੇਜ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਸਮਾਰਟ ਸਿਟੀ ਵਿਚ ਹੋਏ ਭ੍ਰਿਸ਼ਟਾਚਾਰ ਦੀ ਜਾਂਚ ਜਿਥੇ ਕੇਂਦਰ ਸਰਕਾਰ ਦੀ ਏਜੰਸੀ ਕਰ ਸਕਦੀ ਹੈ, ਉਥੇ ਹੀ ਸਟੇਟ ਵਿਜੀਲੈਂਸ ਵੀ ਆਉਣ ਵਾਲੇ ਸਮੇਂ ਵਿਚ ਇਸ ਦਿਸ਼ਾ ਵਿਚ ਕਾਰਗਰ ਕਦਮ ਚੁੱਕਣ ਜਾ ਰਹੀ ਹੈ ।

ਇਹ ਵੀ ਪੜ੍ਹੋ :    31 ਜਨਵਰੀ ਤੋਂ ਪਹਿਲਾਂ ਕਰੋ ਇਹ ਕੰਮ ਨਹੀਂ ਤਾਂ ਬਲੈਕਲਿਸਟ ਹੋ ਜਾਵੇਗਾ ਤੁਹਾਡਾ FASTags, ਜਾਣੋ ਜ਼ਰੂਰੀ ਨਿਯਮ

ਟੂਰਿਜ਼ਮ ਕਾਰੋਬਾਰੀ ਦੇ ਦਫਤਰ ’ਚ ਬੈਠ ਕੇ ਸਾਈਨ ਹੁੰਦੀਆਂ ਸਨ ਮਹੱਤਵਪੂਰਨ ਫਾਈਲਾਂ

ਸਮਾਰਟ ਸਿਟੀ ਕੰਪਨੀ ਜਲੰਧਰ ਵਿਚ ਕਈ ਸਾਲ ਮਹੱਤਵਪੂਰਨ ਅਹੁਦੇ ’ਤੇ ਰਹੇ ਇਕ ਕਰਮਚਾਰੀ, (ਜਿਸ ਨੂੰ ਬਾਅਦ ਵਿਚ ਸਮਾਰਟ ਸਿਟੀ ਿਵਚੋਂ ਕੱਢ ਦਿੱਤਾ ਗਿਆ ਸੀ) ਨੇ ਨਾਂ ਨਾ ਛਾਪੇ ਜਾਣ ਦੀ ਸ਼ਰਤ ’ਤੇ ਦੱਿਸਆ ਕਿ ਅਕਸਰ ਉਸ ਨੂੰ ਵੱਡੇ ਅਧਿਕਾਰੀਆਂ ਵੱਲੋਂ ਨਰਿੰਦਰ ਸਿਨੇਮਾ ਨੇੜੇ ਬੁਲਾ ਲਿਆ ਜਾਂਦਾ ਸੀ ਅਤੇ ਉਥੇ ਹੀ ਵਧੇਰੇ ਪ੍ਰਾਜੈਕਟਾਂ ਸਬੰਧੀ ਫਾਈਲਾਂ ਪਈਆਂ ਰਹਿੰਦੀਆਂ ਸਨ। ਅਕਸਰ ਅਧਿਕਾਰੀਆਂ ਵੱਲੋਂ ਫਾਈਲਾਂ ਨੂੰ ਉਥੇ ਬੈਠ ਕੇ ਸਾਈਨ ਤਕ ਕੀਤਾ ਜਾਂਦਾ ਸੀ ਅਤੇ ਕਈ ਠੇਕੇਦਾਰਾਂ ਨੂੰ ਵੀ ਉਥੇ ਬੁਲਾ ਲਿਆ ਜਾਣਾ ਆਮ ਗੱਲ ਸੀ।

ਉਥੇ ਇਕ ਟੂਰਿਜ਼ਮ ਕਾਰੋਬਾਰੀ ਦੇ ਦਫਤਰ ਵਿਚ ਸ਼ਹਿਰ ਦੇ ਕਈ ਕਾਲੋਨਾਈਜ਼ਰ ਅਤੇ ਭੂ-ਮਾਫੀਆ ਨਾਲ ਜੁੜੇ ਲੋਕ ਵੀ ਅਕਸਰ ਜਮ੍ਹਾ ਹੁੰਦੇ ਸਨ। ਉਕਤ ਕਰਮਚਾਰੀ ਨੇ ਤਾਂ ਇਥੋਂ ਤਕ ਦੱਸਿਆ ਕਿ ਸਮਾਰਟ ਸਿਟੀ ਵੱਜੋਂ ਬਣਾਏ ਜਾਣ ਵਾਲੇ ਕਈ ਪ੍ਰਾਜੈਕਟਾਂ ਬਾਬਤ ਡਿਟੇਲ ਉਥੇ ਸਾਂਝੀ ਕਰ ਦਿੱਤੀ ਜਾਂਦੀ ਸੀ। ਉਸਦੇ ਮੁਤਾਬਕ ਉਕਤ ਪ੍ਰਾਈਵੇਟ ਦਫਤਰ ਵਿਚ ਬੈਠ ਕੇ ਸਮਾਰਟ ਸਿਟੀ ਦੀਆਂ ਨੌਕਰੀਆਂ ਤਕ ਵੰਡੀਆਂ ਜਾਂਦੀਆਂ ਸਨ ਅਤੇ ਕਈ ਚਹੇਤਿਆਂ ਨੂੰ ਸਿਫਾਰਸ਼ ਦੇ ਆਧਾਰ ’ਤੇ ਵੀ ਸਮਾਰਟ ਸਿਟੀ ਵਿਚ ਨੌਕਰੀਆਂ ਦੇ ਿਦੱਤੀਆਂ ਜਾਂਦੀਆਂ ਸਨ।

ਸਮਾਰਟ ਸਿਟੀ ਦੇ ਅਫਸਰਾਂ ਅਤੇ ਲੈਂਡ ਮਾਫੀਆ ਦਾ ਰਿਹਾ ਤਾਲਮੇਲ

ਸਮਾਰਟ ਸਿਟੀ ਜਲੰਧਰ ਵਿਚ ਹੋਏ ਭ੍ਰਿਸ਼ਟਾਚਾਰ ਦੀ ਜਾਣਕਾਰੀ ਰੱਖਣ ਵਾਲਿਆਂ ਦੀ ਮੰਨੀਏ ਤਾਂ ਕਾਂਗਰਸ ਸਰਕਾਰ ਦੇ ਸਮੇਂ ਸਮਾਰਟ ਸਿਟੀ ਦੇ ਤਤਕਾਲੀ ਅਫਸਰਾਂ ਅਤੇ ਸ਼ਹਿਰ ਵਿਚ ਲੈਂਡ ਮਾਫੀਆ ਦੇ ਰੂਪ ਵਿਚ ਜਾਣੇ ਜਾਂਦੇ ਲੋਕਾਂ ਵਿਚਕਾਰ ਕਾਫੀ ਤਾਲਮੇਲ ਰਿਹਾ।

ਵਗਾਰਾਂ ਪਾਉਣ ’ਚ ਵੀ ਕਾਫੀ ਸਮਾਰਟ ਸਨ ਅਫਸਰ

ਜਲੰਧਰ ਸਮਾਰਟ ਸਿਟੀ ਵਿਚ ਪਿਛਲੇ ਸਮੇਂ ਦੌਰਾਨ ਹੋਏ ਕਰੋੜਾਂ ਦੇ ਪ੍ਰਾਜੈਕਟਾਂ ਦੌਰਾਨ ਉਸ ਸਮੇਂ ਦੇ ਅਧਿਕਾਰੀਆਂ ਨੇ ਨਾ ਸਿਰਫ ਠੇਕੇਦਾਰਾਂ ਤੋਂ ਕਮੀਸ਼ਨ ਦੇ ਰੂਪ ਵਿਚ ਕਰੋੜਾਂ ਰੁਪਏ ਬਟੋਰੇ, ਉਥੇ ਹੀ ਸਮਾਰਟ ਸਿਟੀ ਨਾਲ ਸਬੰਧਤ ਕਈ ਅਫਸਰ ਤਾਂ ਠੇਕੇਦਾਰਾਂ ਆਦਿ ਨੂੰ ਵਗਾਰਾਂ ਪਾਉਣ ਵਿਚ ਵੀ ਕਾਫੀ ਸਮਾਰਟ ਦਿਸੇ।

ਉਸ ਸਮੇਂ ਦੋਸ਼ ਲੱਗੇ ਸਨ ਕਿ ਇਕ ਵੱਡੇ ਅਫਸਰ ਨੇ ਤਾਂ ਇਕ ਠੇਕੇਦਾਰ ਤੋਂ ਆਪਣਾ ਪੁਸ਼ਤੈਨੀ ਘਰ ਰੈਨੋਵੇਟ ਕਰਵਾਇਆ ਅਤੇ ਉਸ ’ਤੇ ਲੱਖਾਂ ਰੁਪਏ ਲੁਆ ਲਏ। ਇਹ ਪੁਸ਼ਤੈਨੀ ਘਰ ਦਰਜਨਾਂ ਕਮਰਿਆਂ ਵਾਲਾ ਸੀ। ਮਹਿੰਗੀ ਘੜੀ ਅਤੇ ਮਹਿੰਗੇ ਸ਼ੂਜ਼ ਵੀ ਵਗਾਰ ਵਜੋਂ ਲਏ ਗਏ।

ਇਸ ਤੋਂ ਇਲਾਵਾ ਇਕ ਕਾਲੋਨਾਈਜ਼ਰ ਨੂੰ ਸਰਪ੍ਰਸਤੀ ਦੇਣ ਦੇ ਬਦਲੇ ਉਸ ਤੋਂ ਕਈ ਪਲਾਟ ਲਏ ਗਏ। ਇਕ ਨਵੀਂ ਬਣੀ ਦੁਕਾਨ ਨੂੰ ਸਿਰਫ ਇਕ ਤਿਹਾਈ ਕੀਮਤ ਦੇ ਕੇ ਖਰੀਦਿਆ ਗਿਆ।

ਇਹ ਵੀ ਪੜ੍ਹੋ :     iOS ਦੀ ਵਰਤੋਂ ਕਰਦੇ ਹੋਏ WhatsApp 'ਤੇ ਬਣਾਓ ਆਪਣੇ ਖ਼ੁਦ ਦੇ Sticker, ਜਾਣੋ ਹੋਰ ਵੀ ਦਿਲਚਸਪ ਫੀਚਰ ਬਾਰੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News