ਨਿਗਮ ਨੇ ਸੰਤੋਖਪੁਰਾ ਦੀ ਗਲੀ ''ਚ ਲੱਗੇ ਗਾਰਡਰ ਤੋੜੇ
Wednesday, Nov 22, 2017 - 06:43 AM (IST)
ਜਲੰਧਰ, (ਖੁਰਾਣਾ)- ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਅੱਜ ਇੰਸਪੈਕਟਰ ਅਰੁਨ ਖੰਨਾ ਦੀ ਅਗਵਾਈ ਵਿਚ ਦੋ ਥਾਵਾਂ 'ਤੇ ਕਾਰਵਾਈ ਕੀਤੀ। ਪਿਛਲੇ ਕਈ ਮਹੀਨਿਆਂ ਤੋਂ ਵਿਵਾਦ ਦਾ ਵਿਸ਼ਾ ਬਣੇ ਸੰਤੋਖਪੁਰਾ ਦੀ ਇਕ ਗਲੀ ਵਿਚ ਲੱਗੇ ਗਾਰਡਰ ਡਿੱਚ ਮਸ਼ੀਨ ਨਾਲ ਤੋੜ ਦਿੱਤੇ ਗਏ। ਇਨ੍ਹਾਂ ਗਾਰਡਰਾਂ ਦਾ ਮਾਮਲਾ ਅਦਾਲਤ ਤਕ ਵੀ ਪਹੁੰਚਿਆ ਸੀ ਜਿਸ ਤੋਂ ਬਾਅਦ ਨਿਗਮ ਨੂੰ ਕਾਰਵਾਈ ਦੇ ਹੁਕਮ ਹੋਏ ਸਨ।
ਦੂਜੀ ਕਾਰਵਾਈ ਵੇਰਕਾ ਮਿਲਕ ਪਲਾਂਟ ਨੇੜੇ ਗੁਰੂ ਰਾਮਦਾਸ ਨਗਰ ਵਿਚ ਕੀਤੀ ਗਈ ਜਿਥੇ ਬਿਨਾਂ ਮਨਜ਼ੂਰੀ ਦੇ ਕੁਆਰਟਰ ਆਦਿ ਬਣਾਏ ਜਾ ਰਹੇ ਸਨ। ਡਿੱਚ ਮਸ਼ੀਨ ਦੀ ਸਹਾਇਤਾ ਨਾਲ ਇਸ ਨਾਜਾਇਜ਼ ਉਸਾਰੀ ਨੂੰ ਵੀ ਤੋੜ ਦਿੱਤਾ ਗਿਆ।
