ਨਿਗਮ ਪ੍ਰਸ਼ਾਸਨ ਨੇ ਵਿਰਾਸਤੀ ਇਮਾਰਤ ਤੋਂ ਹਟਾਏ 10 ਖੋਖੇ

Wednesday, Apr 04, 2018 - 02:37 AM (IST)

ਅੰਮ੍ਰਿਤਸਰ, (ਰਮਨ)- ਨਗਰ ਨਿਗਮ ਦੇ ਐੱਮ. ਟੀ. ਪੀ. ਵਿਭਾਗ ਅਤੇ ਲੈਂਡ ਵਿਭਾਗ ਦੇ ਜੁਆਇੰਟ ਆਪ੍ਰੇਸ਼ਨ ਨੇ ਸਵੇਰੇ ਸਾਢੇ 4 ਵਜੇ ਥਾਣਾ ਰਾਮਬਾਗ ਦੇ ਬਾਹਰ ਵਿਰਾਸਤੀ ਇਮਾਰਤ ਨਾਲ ਲੱਗੇ ਕਰੀਬ 10 ਖੋਖਿਆਂ ਨੂੰ ਡਿਚ ਮਸ਼ੀਨ ਨਾਲ ਢਹਿ-ਢੇਰੀ ਕਰ ਦਿੱਤਾ। ਇਸ ਕਾਰਵਾਈ ਨੂੰ ਅਸਟੇਟ ਅਫਸਰ ਜਸਵਿੰਦਰ ਸਿੰਘ, ਲੈਂਡ ਇੰਸਪੈਕਟਰ ਸੱਜਣ ਸਿੰਘ, ਕੇਵਲ ਕੁਮਾਰ ਤੇ ਐੱਮ. ਟੀ. ਪੀ. ਵਿਭਾਗ ਵਿਭਾਗ ਤੋਂ ਇਲਾਵਾ ਐੱਮ. ਟੀ. ਪੀ. ਜਗਦੇਵ ਸਿੰਘ, ਏ. ਟੀ. ਪੀ. ਕ੍ਰਿਸ਼ਨਾ ਆਦਿ ਨੇ ਅੰਜਾਮ ਦਿੱਤਾ। ਜਦੋਂ ਖੋਖਾ ਮਾਲਕਾਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਲੋਕ ਇਕੱਠੇ ਹੋ ਗਏ ਅਤੇ ਨਿਗਮ ਦੀ ਕਾਰਵਾਈ ਦਾ ਵਿਰੋਧ ਕੀਤਾ। ਇਸ ਦੌਰਾਨ ਉਨ੍ਹਾਂ ਨੇ ਥਾਣਾ ਰਾਮਬਾਗ ਦਾ ਘਿਰਾਓ ਕਰ ਕੇ ਨਿਗਮ ਪ੍ਰਸ਼ਾਸਨ ਖਿਲਾਫ ਜੰਮ ਕੇ ਭੜਾਸ ਕੱਢੀ।PunjabKesari
ਮੌਕੇ 'ਤੇ ਪੁੱਜੇ ਕੌਂਸਲਰ ਗੁਰਦੀਪ ਪਹਿਲਵਾਨ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਨਾਲ ਕਿਸੇ ਵੀ ਕੀਮਤ 'ਤੇ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਮਾਮਲੇ ਦੀ ਜਾਣਕਾਰੀ ਵਿਧਾਇਕ ਓਮ ਪ੍ਰਕਾਸ਼ ਸੋਨੀ ਨੂੰ ਦੇਣ 'ਤੇ ਉਹ ਮੌਕੇ 'ਤੇ ਪੁੱਜੇ ਅਤੇ ਨਿਗਮ ਦੇ ਅਸਟੇਟ ਅਧਿਕਾਰੀ ਜਸਵਿੰਦਰ ਸਿੰਘ ਤੇ ਸਿਵਲ ਵਿਭਾਗ ਦੇ ਐਕਸੀਅਨ ਸੰਜੇ ਕੁੰਵਰ ਨੂੰ ਸੱਦ ਕੇ ਉਨ੍ਹਾਂ ਨੂੰ ਹਦਾਇਤ ਦਿੱਤੀ ਕਿ ਇਨ੍ਹਾਂ ਖੋਖਾਧਾਰਕਾਂ ਨੂੰ ਨਜ਼ਦੀਕ ਹੀ ਖੋਖੇ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ 5 ਹਜ਼ਾਰ ਮੁਆਵਜ਼ਾ ਵੀ ਦਿੱਤਾ ਜਾਵੇ। 


Related News