ਕੋਰੋਨਾ ਮਹਾਮਾਰੀ ਅੱਗੇ ਵੀ ਫਿੱਕਾ ਨਹੀਂ ਪਿਆ ਭੈਣਾਂ ਦਾ ਤਿਉਹਾਰ ਰੱਖੜੀ

08/03/2020 2:12:25 AM

ਜ਼ੀਰਾ (ਅਕਾਲੀਆਂਵਾਲਾ)– ਕੋਰੋਨਾ ਮਹਾਮਾਰੀ ਦਾ ਦੌਰ ਹੈ। ਲੋਕਾਂ ਵਿਚ ਇਸ ਬੀਮਾਰੀ ਨੂੰ ਲੈ ਕੇ ਡਰ ਬਣਿਆ ਹੋਇਆ ਹੈ। ਬੇਸ਼ੱਕ ਕੁਦਰਤੀ ਆਫਤਾਂ ਸਮੇਂ- ਸਮੇਂ ’ਤੇ ਪੰਜਾਬ ’ਚ ਆਉਂਦੀਆਂ ਰਹੀਆਂ ਪਰ ਪੰਜਾਬੀਆਂ ਨੇ ਹਰੇਕ ਤਿਉਹਾਰ ਨੂੰ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਹੈ। ਇਸੇ ਹੀ ਤਰ੍ਹਾਂ ਰੱਖੜੀ ਦਾ ਤਿਉਹਾਰ ਵੀ ਕੋਰੋਨਾ ਆਫਤ ਦੇ ਬਾਵਜੂਦ ਵੀ ਭੈਣਾਂ ਬੜੇ ਚਾਵਾਂ ਨਾਲ ਮਨਾ ਰਹੀਆਂ ਹਨ। ਸੜਕਾਂ ’ਤੇ ਵਾਹਨਾਂ ਦੀ ਦਿੱਖ ਰਹੀ ਭੀੜ ਇਸ ਗੱਲ ਦਾ ਸਪੱਸ਼ਟ ਸੰਕੇਤ ਦਿੰਦੀ ਹੈ ਕਿ ਲੋਕਾਂ ਨੇ ਕੋਰੋਨਾ ਦੇ ਭੈਅ ਨੂੰ ਟਿੱਚ ਜਾਣਦਿਆਂ ਰੱਖੜੀ ਦੇ ਤਿਉਹਾਰ ਨੂੰ ਤਰਜ਼ੀਹ ਦਿੱਤੀ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਜੈਨ ਸੰਸਥਾਵਾਂ ਦੀ ਪ੍ਰਬੰਧਕ ਮੈਡਮ ਅਰਚਨਾ ਜੈਨ, ਪੈਰਾਡਾਈਜ਼ ਸਕੂਲ ਦੀ ਚੇਅਰਪਰਸਨ ਅਮਰਜੀਤ ਕੌਰ, ਭੂਸ਼ਣ ਕਿਡਜੀ ਸਕੂਲ ਦੀ ਮੈਡਮ ਵਨੀਤਾ ਬਾਂਸਲ,ਸਮਾਜ-ਸੇਵੀ ਮੈਡਮ ਕਿਰਨ ਗੌੜ, ਭਾਰਤ ਵਿਕਾਸ ਪ੍ਰੀਸ਼ਦ ਦੇ ਮਹਿਲਾ ਵਿੰਗ ਦੀ ਪ੍ਰਧਾਨ ਮੈਡਮ ਵਨੀਤਾ ਝਾਂਜੀ ਨੇ ਕਿਹਾ ਕਿ ਇਹ ਤਿਉਹਾਰ ਬਹੁਤ ਹੀ ਅਹਿਮ ਮਹੱਤਤਾ ਵਾਲਾ ਹੈ ਜੋ ਭੈਣ ਅਤੇ ਭਰਾ ਦੀ ਸਦੀਆਂ ਤੋਂ ਚੱਲੀ ਆ ਰਹੀ ਸਾਂਝ ਨੂੰ ਪ੍ਰਗਟਾਉਂਦਾ ਹੈ, ਕਿਉਂਕਿ ਇਸ ਦਿਨ ਭੈਣ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਉਸ ਤੋਂ ਜੀਵਨ ਭਰ ਰੱਖਿਆ ਦਾ ਵਚਨ ਲੈਂਦੀ ਹੈ।


Bharat Thapa

Content Editor

Related News