ਪਾਣੀ ਦੀ ਟੈਂਕੀ ਦਾ ਕੁਨੈਕਸ਼ਨ ਕੱਟਣ ਦੀ ਨਿਖੇਧੀ
Monday, Mar 05, 2018 - 07:00 AM (IST)

ਹਰੀਕੇ ਪੱਤਣ, (ਲਵਲੀ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਜਸਪਾਲ ਸਿੰਘ, ਹਜ਼ੂਰ ਸਿੰਘ ਤੇ ਲਖਬੀਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਦਾ ਇਕੱਠ ਹੋਇਆ। ਇਕੱਠ ਨੇ ਮਤਾ ਮਾਸ ਕਰ ਕੇ ਸਰਕਾਰ ਦੀਆਂ ਹਦਾਇਤਾਂ 'ਤੇ ਪਿੰਡ ਦੀ ਪਾਣੀ ਵਾਲੀ ਟੈਂਕੀ ਦਾ ਕੁਨੈਕਸ਼ਨ ਕੱਟਣ ਦੀ ਵੀ ਨਿਖੇਧੀ ਕੀਤੀ। ਇਸ ਮੌਕੇ ਪਿੰਡਾਂ ਦੇ ਮਜ਼ਦੂਰਾਂ ਦੇ ਕੁਨੈਕਸ਼ਨ ਕੱਟਣ ਦੀ ਵੀ ਨਿਖੇਧੀ ਕਰਦਿਆਂ ਮੇਜਰ ਸਿੰਘ ਪ੍ਰਿੰਗੜੀ ਤੇ ਹਰਜੀਤ ਸਿੰਘ ਜੌਹਲ ਨੇ ਕਿਹਾ ਕਿ ਲੋਕ ਪੀਣ ਵਾਲੇ ਪਾਣੀ ਤੋਂ ਵੀ ਵਾਂਝੇ ਹਨ। ਬੱਚਿਆਂ ਦੇ ਪੇਪਰ ਹੋਣ ਕਰ ਕੇ ਉਹ ਚਾਨਣ ਨੂੰ ਵੀ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਵਾਂ ਫੈਸਲਾ ਕਰਦਿਆਂ ਜਿਹੜੇ ਮਜ਼ਦੂਰ 3000 ਸਾਲਾਨਾ ਯੂਨਿਟ ਤੋਂ ਵੱਧ ਬਿਜਲੀ ਦੇ ਯੂਨਿਟ ਦੀ ਵਰਤੋਂ ਕਰਨਗੇ, ਉਨ੍ਹਾਂ ਨੂੰ 200 ਯੂਨਿਟ ਦੀ ਮੁਆਫੀ ਨਹੀਂ ਮਿਲੇਗੀ। ਸਰਕਾਰ ਨੇ ਬਿਜਲੀ ਮਹਿੰੰਗੀ ਕਰ ਦਿੱਤੀ ਹੈ। ਇਹ ਮਜ਼ਦੂਰਾਂ-ਕਿਸਾਨਾਂ ਦੀ ਪਹੁੰਚ ਤੋਂ ਦੂਰ ਹੈ।
ਇਸ ਮੌਕੇ ਸੰਤੋਖ ਸਿੰਘ, ਸੁਖਦੇਵ ਸਿੰਘ, ਗੁਰਚਰਨ ਲਾਲ ਬਾਵਾ, ਵੀਰ ਸਿੰਘ, ਮਲਕੀਤ ਸਿੰਘ, ਪਰਮਜੀਤ ਸਿੰਘ, ਅਵਤਾਰ
ਸਿੰਘ, ਮਹਾਵੀਰ ਸਿੰਘ, ਅੰਗਰੇਜ਼
ਸਿੰਘ ਰੱਤਾਗੁੱਦਾ ਤੇ ਗੁਰਮੇਜ ਸਿੰਘ ਆਦਿ ਮਜ਼ਦੂਰ ਹਾਜ਼ਰ ਸਨ।