ਕਮੇਟੀ ਕਰੇਗੀ ਲਾਈਨਮੈਨ ਦੀ ਮੌਤ ਦੀ ਜਾਂਚ, ਇਕ ਹਫਤੇ ’ਚ ਦੇਵੇਗੀ ਰਿਪੋਰਟ
Thursday, Aug 02, 2018 - 02:58 AM (IST)

ਚੰਡੀਗਡ਼੍ਹ, (ਸਾਜਨ)- ਕਰੰਟ ਲੱਗਣ ਨਾਲ ਲਾਈਨਮੈਨ ਦੀ ਮੌਤ ਦੇ ਮਾਮਲੇ ’ਚ ਯੂ. ਟੀ. ਪ੍ਰਸ਼ਾਸਨ ਨੇ ਮਹੱਤਵਪੂਰਨ ਫੈਸਲਾ ਲਿਆ। ਪ੍ਰਸ਼ਾਸਨ ਨੇ ਮ੍ਰਿਤਕ ਦੇ ਪਰਿਵਾਰ ਨੂੰ ਨੌਕਰੀ ਦੇਣ ਦੇ ਨਾਲ ਹੀ 5 ਲੱਖ ਰੁਪਏ ਦੀ ਐਕਸ ਗਰੇਸ਼ੀਆ ਗਰਾਂਟ, 4.72 ਲੱਖ ਦੀ ਲੀਵ ਐਨਕੇਸ਼ਮੈਂਟ ਤੇ ਪਰਿਵਾਰ ਨੂੰ ਜੀ. ਆਈ. ਐੱਸ. ਪੇਮੈਂਟ ਦੇਣ ਦਾ ਐਲਾਨ ਕੀਤਾ ਹੈ। ਪਰਿਵਾਰ ਦੇ ਇਕ ਮੈਂਬਰ ਨੂੰ ਆਊਟਸੋਰਸ ’ਤੇ ਐੱਲ. ਡੀ. ਸੀ. ਦੇ ਅਹੁਦੇ ’ਤੇ ਨੌਕਰੀ ਦੇਣ ਦੀ ਪੇਸ਼ਕਸ਼ ਵੀ ਕੀਤੀ ਗਈ। ਰੈਗੂਲਰ ਨੌਕਰੀ ਲਈ ਵੱਖਰੀ ਕੇਸ ਪ੍ਰਕਿਰਿਆ ਕੀਤੀ ਜਾਵੇਗੀ। ਇਸਦੇ ਨਾਲ ਹੀ ਪਰਿਵਾਰ ਦੀ ਮੰਗ ’ਤੇ ਮੌਤ ਦੇ ਕਾਰਨਾਂ ਦੀ ਜਾਂਚ ਲਈ ਇਕ ਕਮੇਟੀ ਬਣਾਈ ਗਈ ਹੈ, ਜਿਸਨੇ ਇਕ ਹਫ਼ਤੇ ’ਚ ਆਪਣੀ ਰਿਪੋਰਟ ਪ੍ਰਸ਼ਾਸਨ ਨੂੰ ਦੇਣੀ ਹੈ।
ਲਾਈਨਮੈਨ ਜਗਦੀਸ਼ ਚੰਦਰ ਸ਼ਹਿਰ ਦੇ ਸੈਕਟਰ-38 ’ਚ ਰਹਿੰਦੇ ਸਨ। ਮੰਗਲਵਾਰ ਦੁਪਹਿਰ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਦਰ ਬਾਜ਼ਾਰ ਦੇ ਸੈਕਟਰ-19 ’ਚ ਬਿਜਲੀ ਦੀਆਂ ਤਾਰਾਂ ’ਚ ਫਾਲਟ ਪੈਣ ਕਾਰਨ ਬਿਜਲੀ ਸਪਲਾਈ ਬੰਦ ਹੋ ਗਈ ਹੈ, ਇਸ ਨੂੰ ਠੀਕ ਕਰਦੇ ਸਮੇਂ ਜਗਦੀਸ਼ ਚੰਦਰ ਅਚਾਨਕ ਕਰੰਟ ਦੀ ਲਪੇਟ ’ਚ ਆ ਗਏ ਸਨ ਤੇ ਘਟਨਾ ਸਥਾਨ ’ਤੇ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ।