ਚੋਣ ਹੋਵੇਗੀ ਛੋਟੀ, ਇਮਤਿਹਾਨ ਲਵੇਗੀ ਵੱਡਿਆਂ ਦਾ!

Friday, Apr 02, 2021 - 09:09 PM (IST)

ਲੁਧਿਆਣਾ (ਜ.ਬ.)-ਲੁਧਿਆਣਾ ਦੇ ਵਾਰਡ ਨੰ. 41 ਦੀ ਕੌਂਸਲਰ ਬੀਬੀ ਚਰਨਜੀਤ ਕੌਰ ਦੀ ਬੇਵਕਤੀ ਮੌਤ ਕਾਰਨ ਖਾਲੀ ਪਈ ਸੀਟ ’ਤੇ ਹੁਣ ਜਲਦ ਹੀ ਉਪ ਚੋਣ ਹੋਣ ਦਾ ਬਿਗੁਲ ਵੱਜ ਜਾਵੇਗਾ। ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਤੋਂ ਠੀਕ 6 ਮਹੀਨੇ ਪਹਿਲਾਂ ਹੋਣ ਵਾਲੀ ਇਹ ਉਪ ਚੋਣ ਲੁਧਿਆਣਾ ਵਿਚ ਕਾਂਗਰਸ, ਸ਼੍ਰੋ. ਅਕਾਲੀ ਦਲ, ਬੈਂਸ ਤੇ ਭਾਜਪਾ ਦਾ ਇਮਤਿਹਾਨ ਲਵੇਗੀ।

ਇਹ ਵੀ ਪੜ੍ਹੋ-ਦੁਨੀਆ ਲਈ ਖੁੱਲ੍ਹੀ ਸਭ ਤੋਂ ਵੱਡੀ ਦੂਰਬੀਨ, ਜਾਣੋਂ ਕੀ ਹੈ ਖਾਸੀਅਤ

ਹਾਲ ਦੀ ਘੜੀ ਜਿਸ ਵਾਰਡ ’ਚੋਂ ਚੋਣ ਹੋਈ ਹੈ, ਉਹ ਹਲਕਾ ਆਤਮ ਨਗਰ ਵਿਚ ਪੈਂਦਾ ਹੈ। ਭਾਵੇਂ 2018 ਦੀਆਂ ਨਿਗਮ ਚੋਣਾਂ ’ਚ ਕਾਂਗਰਸ ਚੌਥੇ ਨੰਬਰ ’ਤੇ ਆਈ ਸੀ ਪਰ ਦੂਜੇ ਨੰਬਰ ’ਤੇ ਆਜ਼ਾਦ ਚੋਣ ਲੜੀ ਬੀਬੀ ਕੁਲਵਿੰਦਰ ਕੌਰ ਗੋਗਾ ਤੇ ਉਨ੍ਹਾਂ ਦਾ ਪਤੀ ਸੋਹਣ ਸਿੰਘ ਗੋਗਾ ਐੱਮ. ਪੀ. ਦੀ ਚੋਣ ਮੌਕੇ ਕਾਂਗਰਸ ’ਚ ਸ਼ਾਮਲ ਹੋ ਗਿਆ ਸੀ ਤੇ ਉਸ ਦੀ ਪਤਨੀ ਨੇ 2900 ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਸਨ।

ਇਹ ਵੀ ਪੜ੍ਹੋ-ਕੋਰੋਨਾ ਮਹਾਮਾਰੀ ਦੇ ਲੰਬੇ ਸਮੇਂ ਤੱਕ ਰਹਿਣ ਦਾ ਖਤਰਾ ਹੈ : WHO ਅਧਿਕਾਰੀ

ਹੁਣ ਦੇਖਦੇ ਹਾਂ ਕਿ ਲੁਧਿਆਣਾ ਤੋਂ ਵਜ਼ੀਰ ਤੇ ਹਲਕਾ ਇੰਚਾਰਜ, ਐੱਮ. ਪੀ. ਅਤੇ ਜ਼ਿਲਾ ਪ੍ਰਧਾਨ ਕਿਸ ਦੇ ਸਿਰ ’ਤੇ ਹੱਥ ਧਰਦੇ ਹਨ। ਜਦੋਂਕਿ ਸ਼੍ਰੋ. ਅਕਾਲੀ ਦਲ ਆਪਣੀ ਪੁਰਾਣੀ ਉਮੀਦਵਾਰ ਬੀਬੀ ਪੁਸ਼ਵੰਤ ਕੌਰ ਗੋਹਲਵੜੀਆ ’ਤੇ ਵਿਚਾਰ ਕਰੇਗਾ ਕਿਉਂਕਿ ਉਨ੍ਹਾਂ ਦੇ ਪਤੀ ਮੇਅਰ ਰਹਿ ਚੁੱਕੇ ਹਨ। ਬਾਕੀ ਬੈਂਸ, ‘ਆਪ’ ਤੇ ਭਾਜਪਾ ਵੀ ਆਪਣੇ ਛੇਤੀ ਪੱਤੇ ਖੋਲ੍ਹ ਦੇਵੇਗੀ। ਗੱਲ ਕੀ, ਲੁਧਿਆਣਾ ਵਿਚ ਇਹ ਛੋਟੀ ਚੋਣ ਵੱਡੇ ਨੇਤਾਵਾਂ ਦੇ ਇਮਤਿਹਾਨ ਜ਼ਰੂਰ ਲਵੇਗੀ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Sunny Mehra

Content Editor

Related News