ਵੱਡਾ ਫੈਸਲਾ: ਸਰਕਾਰ ਨੇ ਮੋਟਰ ਵਾਹਨ ਐਕਟ 'ਚ ਕੀਤਾ ਬਦਲਾਅ, ਤੁਹਾਡੇ 'ਤੇ ਹੋਵੇਗਾ ਇਹ ਅਸਰ

10/24/2020 6:07:44 PM

ਨਵੀਂ ਦਿੱਲੀ — ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਮੋਟਰ ਵਾਹਨ ਨਿਯਮਾਂ ਵਿਚ ਸੋਧ ਕੀਤੀ ਹੈ। ਜਿਸ ਤੋਂ ਬਾਅਦ ਮਾਲਕੀ ਦੇ ਵੇਰਵੇ  ਨੂੰ ਵਾਹਨਾਂ ਦੇ ਰਜਿਸਟਰੀ ਦਸਤਾਵੇਜ਼ ਵਿਚ ਸਪੱਸ਼ਟ ਤੌਰ 'ਤੇ ਸ਼ਾਮਲ ਕਰਨਾ ਪਵੇਗਾ। ਮੰਤਰਾਲੇ ਅਨੁਸਾਰ ਇਹ ਨੋਟੀਫਿਕੇਸ਼ਨ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਮੋਟਰ ਵਾਹਨ ਦੇ ਨਿਯਮਾਂ ਵਿਚ ਇਹ ਸੋਧ ਅਪੰਗ ਲੋਕਾਂ ਨੂੰ ਵੱਡੀ ਰਾਹਤ ਦੇਵੇਗੀ।

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਅਨੁਸਾਰ ਮੋਟਰ ਵਾਹਨਾਂ ਦੇ ਰਜਿਸਟਰੀਕਰਣ ਲਈ ਜਿਹੜੇ ਫਾਰਮ ਦਿੱਤੇ ਜਾਂਦੇ ਸਨ। ਉਨ੍ਹਾਂ ਵਿਚ ਵਾਹਨਾਂ ਦੀ ਮਾਲਕੀਅਤ ਦੇ ਵੇਰਵੇ ਸਪਸ਼ਟ ਤੌਰ 'ਤੇ ਦਰਜ ਨਹੀਂ ਕੀਤੇ ਜਾਂਦੇ ਸਨ। ਜਿਸ ਨੂੰ ਕਈ ਵਾਰ ਮੰਤਰਾਲੇ ਦੇ ਧਿਆਨ ਵਿਚ ਲਿਆਂਦਾ ਗਿਆ। ਜਿਸ ਤੋਂ ਬਾਅਦ ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ ਨਿਯਮ -1989 ਦੇ ਫਾਰਮ 20 ਨੂੰ ਸੋਧਿਆ ਅਤੇ 22 ਅਕਤੂਬਰ 2020 ਨੂੰ ਇਸਦਾ ਨੋਟੀਫਿਕੇਸ਼ਨ ਜਾਰੀ ਕੀਤਾ। ਇਸ ਸੋਧ ਤੋਂ ਬਾਅਦ ਹੁਣ ਵਾਹਨਾਂ ਦੀ ਰਜਿਸਟਰੀ ਕਰਨ ਵੇਲੇ ਮਾਲਕੀ ਦੇ ਵੇਰਵੇ ਦਰਜ ਕੀਤੇ ਜਾਣਗੇ।

ਇਹ ਵੀ ਪੜ੍ਹੋ: ਦਿੱਲੀ ਸਰਕਾਰ ਦੀ ਇਸ ਵੈੱਬਸਾਈਟ ਤੋਂ ਖ਼ਰੀਦੋ ਵਾਹਨ, ਨਹੀਂ ਲੱਗੇਗੀ ਰਜਿਸਟ੍ਰੇਸ਼ਨ ਫ਼ੀਸ ਅਤੇ ਰੋਡ ਟੈਕਸ

ਵਾਹਨਾਂ ਦੇ ਮਾਲਕੀਅਤ ਦੇ ਵੇਰਵੇ ਵੱਖ-ਵੱਖ ਸ਼੍ਰੇਣੀਆਂ ਵਿਚ ਦਰਜ ਕੀਤੇ ਜਾਣਗੇ

ਮੋਟਰ ਵਾਹਨ ਨਿਯਮ ਵਿਚ ਸੋਧ ਤੋਂ ਬਾਅਦ ਹੁਣ ਮਾਲਕੀ ਦੇ ਵੇਰਵੇ ਵਾਹਨਾਂ ਦੀ ਰਜਿਸਟਰੀਕਰਣ ਸਮੇਂ ਵੱਖ-ਵੱਖ ਸ਼੍ਰੇਣੀਆਂ ਵਿਚ ਦਰਜ ਕੀਤੇ ਜਾਣਗੇ। ਜੋ ਇਸ ਤਰ੍ਹਾਂ ਹੈ ਆਟੋਨੋਮਸ ਬਾਡੀ, ਕੇਂਦਰ ਸਰਕਾਰ, ਚੈਰੀਟੇਬਲ ਟਰੱਸਟ, ਡਰਾਈਵਿੰਗ ਟ੍ਰੇਨਿੰਗ ਸਕੂਲ, ਲੋਕ ਨਿਰਮਾਣ ਵਿਭਾਗ, ਵਿਦਿਅਕ ਸੰਸਥਾ, ਸਥਾਨਕ ਅਥਾਰਟੀ, ਮਲਟੀਪਲ ਮਾਲਕ, ਪੁਲਿਸ ਵਿਭਾਗ, ਆਦਿ ਸ਼੍ਰੇਣੀਆਂ ਸ਼ਾਮਲ ਹਨ।

ਇਹ ਵੀ ਪੜ੍ਹੋ: ਕੇਂਦਰ ਸਰਕਾਰ ਕਰੇਗੀ ਮੋਰੇਟੋਰਿਅਮ ਮਿਆਦ ਦੇ ਵਿਆਜ 'ਤੇ ਵਿਆਜ ਦੀ ਅਦਾਇਗੀ, ਆਮ ਆਦਮੀ ਨੂੰ ਮਿਲੇਗਾ ਲਾਭ

ਅਪਾਹਜ ਲੋਕਾਂ ਮਿਲੇਗਾ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ 

ਅਪਾਹਜ ਨਾਗਰਿਕਾਂ ਨੂੰ ਮੋਟਰ ਵਾਹਨ ਦੀ ਖਰੀਦਦਾਰੀ, ਮਾਲਕੀਅਤ ਅਤੇ ਸੰਚਾਲਨ ਲਈ ਵੱਖ-ਵੱਖ ਯੋਜਨਾਵਾਂ ਦੇ ਤਹਿਤ ਜੀ.ਐਸ.ਟੀ. ਅਤੇ ਹੋਰ ਛੋਟਾਂ ਮਿਲਦੀਆਂ ਹਨ। ਸੈਂਟਰਲ ਮੋਟਰ ਵਾਹਨ ਨਿਯਮਾਂ ਤਹਿਤ ਹੁਣ ਜਿਹੜੇ ਵੀ ਵੇਰਵੇ ਦਰਜ ਹੁੰਦੇ ਹਨ, ਉਨ੍ਹਾਂ ਵਿਚ ਅਪਾਹਜ ਦਾ ਵੇਰਵਾ ਦਰਜ ਨਹੀਂ ਹੁੰਦਾ। ਇਸ ਕਾਰਨ ਅਪਾਹਜ ਨਾਗਰਿਕ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਸੋਧ ਦੇ ਬਾਅਦ ਹੁਣ ਮਾਲਕੀਅਤ ਵੇਰਵੇ ਸਹੀ ਢੰਗ ਨਾਲ ਦਰਜ ਹੋਣਗੇ ਅਤੇ ਅਪਾਹਜ ਨਾਗਰਿਕ ਯੋਜਨਾਵਾਂ ਦਾ ਲਾਭ ਲੈ ਸਕਣਗੇ।

ਇਹ ਵੀ ਪੜ੍ਹੋ: Vistara ਨੇ ਵਧਾਈ ਉਡਾਣਾਂ ਦੀ ਗਿਣਤੀ, ਜਾਣੋ ਕਿਹੜੇ ਮਾਰਗਾਂ 'ਤੇ ਉੱਡਣਗੇ ਵਧੇਰੇ ਜਹਾਜ਼


Harinder Kaur

Content Editor

Related News