ਔਰਤ ਨਾਲ ਜ਼ਬਰਦਸਤੀ ਕਰਨ ''ਤੇ ਮਾਮਲਾ ਦਰਜ
Saturday, Oct 21, 2017 - 03:46 AM (IST)
ਟਾਂਡਾ, (ਜਸਵਿੰਦਰ)- ਟਾਂਡਾ ਪੁਲਸ ਨੇ ਇਕ ਔਰਤ ਨਾਲ ਜ਼ਬਰਦਸਤੀ ਕਰਨ 'ਤੇ ਇਕ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਰਾਜ ਕੌਰ ਪਤਨੀ ਰਾਜਾ ਸਿੰਘ ਵਾਰਡ ਨੰ. 1 ਮਿਆਣੀ ਨੇ ਦੱਸਿਆ ਕਿ ਬੀਤੀ ਰਾਤ ਮੇਰਾ ਪਤੀ ਮੰਡੀ 'ਚ ਝੋਨਾ ਸੁੱਟਣ ਗਿਆ ਹੋਇਆ ਸੀ। ਘਰ 'ਚ ਉਸ ਨੂੰ ਇਕੱਲੀ ਦੇਖ ਕੇ ਅਸ਼ੋਕ ਕੁਮਾਰ ਪੁੱਤਰ ਜਰਨੈਲ ਸਿੰਘ ਵਾਸੀ ਮਿਆਣੀ ਉਸ ਦੇ ਘਰ ਵਿਚ ਦਾਖਲ ਹੋ ਕੇ ਉਸ ਨਾਲ ਜ਼ਬਰਦਸਤੀ ਕਰਨ ਲੱਗਾ। ਇਸ ਦੌਰਾਨ ਮੇਰਾ ਪਤੀ ਵੀ ਘਰ ਆ ਗਿਆ। ਉਕਤ ਦੋਸ਼ੀ ਨੇ ਮੇਰੇ ਪਤੀ ਨੂੰ ਧੱਕਾ ਦੇ ਕੇ ਪੌੜੀਆਂ ਤੋਂ ਸੁੱਟ ਦਿੱਤਾ ਤੇ ਫ਼ਰਾਰ ਹੋ ਗਿਆ। ਪੁਲਸ ਨੇ ਉਕਤ ਦੋਸ਼ੀ ਖਿਲਾਫ਼ ਧਾਰਾ 376, 511, 451 ਅਧੀਨ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਉਕਤ ਦੋਸ਼ੀ ਰਾਜ ਕੌਰ ਦੇ ਪਤੀ ਦਾ ਰਿਸ਼ਤੇਦਾਰ ਵੀ ਦੱਸਿਆ ਜਾ ਰਿਹਾ ਹੈ।
