ਠੇਕੇਦਾਰ ਕੋਲੋਂ ਫਿਰੌਤੀ ਮੰਗਣ ਦੇ ਦੋਸ਼ ''ਚ 2 ਖਿਲਾਫ਼ ਮਾਮਲਾ ਦਰਜ

Monday, Jun 11, 2018 - 06:56 AM (IST)

ਠੇਕੇਦਾਰ ਕੋਲੋਂ ਫਿਰੌਤੀ ਮੰਗਣ ਦੇ ਦੋਸ਼ ''ਚ 2 ਖਿਲਾਫ਼ ਮਾਮਲਾ ਦਰਜ

ਰਾਮਾਂ ਮੰਡੀ, (ਪਰਮਜੀਤ)- ਰਾਮਾਂ ਮੰਡੀ ਪੁਲਸ ਨੇ ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ 'ਚ ਮਾਲ ਸਪਲਾਈ ਕਰਨ ਵਾਲੇ ਠੇਕੇਦਾਰ ਕੋਲੋਂ ਫਿਰੌਤੀ ਮੰਗਣ ਦੇ ਦੋਸ਼ ਤਹਿਤ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੀੜਤ ਵਿਅਕਤੀ ਪ੍ਰੇਮ ਕੁਮਾਰ ਪੁੱਤਰ ਹੇਮ ਰਾਜ ਆਰ. ਐੱਮ. ਸੀ. ਪਲਾਂਟ ਰਾਮਸਰਾਂ ਨੇ ਰਾਮਾਂ ਪੁਲਸ ਨੂੰ ਦਰਖ਼ਾਸਤ ਦੇ ਕੇ ਦੱਸਿਆ ਕਿ ਬੀਤੇ ਦਿਨ ਨੀਰਜ ਕੁਮਾਰ ਅਤੇ ਰਾਜੂ ਸਿੰਘ ਵਾਸੀ ਰਾਮਾਂ ਮੰਡੀ ਨੇ ਰਿਫ਼ਾਈਨਰੀ ਨਜ਼ਦੀਕ ਮੇਰੇ ਦਫ਼ਤਰ 'ਚ ਆ ਕੇ ਮੈਨੂੰ ਚਿੱਠੀ ਦਿੱਤੀ, ਜਿਸ 'ਚ 30 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਅਤੇ ਪੁਲਸ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਰਾਮਾਂ ਮੰਡੀ ਪੁਲਸ ਸਹਾਇਕ ਥਾਣੇਦਾਰ ਕਿਸ਼ਨ ਸਿੰਘ ਨੇ ਠੇਕੇਦਾਰ ਪ੍ਰੇਮ ਕੁਮਾਰ ਦੇ ਬਿਆਨਾਂ 'ਤੇ ਨੀਰਜ ਕੁਮਾਰ ਪੁੱਤਰ ਹਰੀ ਕਿਸ਼ਨ ਵਾਸੀ ਰਾਮਾਂ ਮੰਡੀ ਅਤੇ ਰਾਜੂ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਰਾਮਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News