ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ’ਚ 1 ਵਿਰੁੱਧ ਮਾਮਲਾ ਦਰਜ

Monday, Jul 30, 2018 - 01:07 AM (IST)

ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ’ਚ 1 ਵਿਰੁੱਧ ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ, (ਦਰਦੀ)- ਚਰਨਜੀਤ ਕੌਰ ਪਤਨੀ ਗਿੰਦਰ ਸਿੰਘ ਵਾਸੀ ਜਗਤ ਸਿੰਘ ਵਾਲਾ ਨੇ ਥਾਣਾ ਸਦਰ ਪੁਲਸ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਉਸ ਦੀ ਮਾਤਾ ਮੁਖਤਿਆਰ ਕੌਰ ਪਤਨੀ ਮੱਖਣ ਸਿੰਘ, ਜਿਸ ਨੂੰ ਕਿ ਘੱਟ ਸੁਣਾਈ ਦਿੰਦਾ ਹੈ ਅਤੇ ਉਸ ਦੀ ਉਮਰ ਵੀ ਬਹੁਤ ਜ਼ਿਆਦਾ ਹੈ। ਉਸ ਦੇ ਮਾਮੇ ਹਰਨੇਕ ਸਿੰਘ ਦੇ ਲਡ਼ਕੇ ਨੇ ਧੋਖੇ ਨਾਲ ਮੇਰੀ ਮਾਤਾ ਦੀ ਜ਼ਮੀਨ ਆਪਣੇ ਨਾਂ ਕਰਵਾ ਲਈ ਸੀ, ਜਿਸ ਦਾ ਕੇਸ ਉਨ੍ਹਾਂ  ਵੱਲੋਂ ਐੱਸ. ਡੀ. ਐੱਮ. ਮੁਕਤਸਰ ਦੀ ਅਦਾਲਤ ਵਿਚ ਕੀਤਾ ਗਿਆ ਸੀ। 
ਉਸ ਨੇ ਦੱਸਿਆ ਕਿ ਐੱਸ. ਡੀ. ਐੱਮ. ਮੁਕਤਸਰ ਨੇ 2010 ਵਿਚ ਇਹ ਇੰਤਕਾਲ ਉਨ੍ਹਾਂ  ਦੇ ਹੱਕ ਵਿਚ ਕਰ ਦਿੱਤਾ ਸੀ। ਉਸ ਸਮੇਂ ਤੋਂ ਜ਼ਮੀਨ ਦਾ ਕਬਜ਼ਾ ਉਨ੍ਹਾਂ  ਕੋਲ ਸੀ। 2015 ਵਿਚ ਇਹ ਜ਼ਮੀਨ ਉਨ੍ਹਾਂ  ਦੀ ਮਾਤਾ ਨੇ ਠੇਕੇ ’ਤੇ ਦੇ ਦਿੱਤੀ ਸੀ। ਮੇਰੇ ਪਤੀ ਨੇ ਇਸ ਜ਼ਮੀਨ ਵਿਚ ਝੋਨੇ ਦੀ ਫਸਲ ਬੀਜੀ ਸੀ।  ਬੀਤੀ 26-27 ਜੁਲਾਈ  ਦੀ ਰਾਤ ਨੂੰ ਮੇਰੇ ਮਾਮਾ ਮੁਖਤਿਆਰ ਸਿੰਘ ਪੁੱਤਰ ਬਿਸ਼ਨ ਸਿੰਘ ਨੇ ਇਸ ਜ਼ਮੀਨ ਵਿਚ ਬੀਜੀ ਹੋਈ ਫਸਲ ਨੂੰ ਜ਼ਬਰਦਸਤੀ ਵਾਹ ਦਿੱਤਾ ਅਤੇ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। 
ਸ਼ਿਕਾਇਤਕਰਤਾ ਚਰਨਜੀਤ ਕੌਰ ਦੀ ਦਰਖਾਸਤ ’ਤੇ ਥਾਣਾ ਸਦਰ ਦੀ ਪੁਲਸ ਨੇ ਮੁਲਜ਼ਮ ਮੁਖਤਿਆਰ ਸਿੰਘ ਪੁੱਤਰ ਬਿਸ਼ਨ ਸਿੰਘ ਵਿਰੁੱਧ ਆਈ. ਪੀ. ਸੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਪਡ਼ਤਾਲ ਹੌਲਦਾਰ ਕਰਮਜੀਤ ਸਿੰਘ ਕਰ ਰਹੇ ਹਨ।


Related News