ਕੈਪਟਨ ਨੇ ਦਿੱਲੀ ਦੇ ਸਿੱਖਿਆ ਮਾਡਲ ਦਾ ਉਡਾਇਆ ਮਜ਼ਾਕ, ਕਿਹਾ-ਅਸਲ ’ਚ ਇਹ ਪੰਜਾਬ ਤੋਂ ਹੈ ਬਹੁਤ ਹੇਠਾਂ

Thursday, May 26, 2022 - 11:13 PM (IST)

ਕੈਪਟਨ ਨੇ ਦਿੱਲੀ ਦੇ ਸਿੱਖਿਆ ਮਾਡਲ ਦਾ ਉਡਾਇਆ ਮਜ਼ਾਕ, ਕਿਹਾ-ਅਸਲ ’ਚ ਇਹ ਪੰਜਾਬ ਤੋਂ ਹੈ ਬਹੁਤ ਹੇਠਾਂ

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ’ਚ ਸਿੱਖਿਆ ਦਾ ‘ਦਿੱਲੀ ਮਾਡਲ’ ਪੇਸ਼ ਕਰਨ ’ਤੇ ਆਮ ਆਦਮੀ ਪਾਰਟੀ ਸਰਕਾਰ ਦੇ ਦਾਅਵਿਆਂ ਦਾ ਮਜ਼ਾਕ ਉਡਾਇਆ, ਜਦਕਿ ਅਸਲ ’ਚ 2021 ਦੇ ਰਾਸ਼ਟਰੀ ਸਿੱਖਿਆ ’ਤੇ ਸਰਵੇਖਣ ਕਰਵਾਉਣ ’ਚ ਦਿੱਲੀ ਦਾ ਬਹੁਤ ਖ਼ਰਾਬ ਪ੍ਰਦਰਸ਼ਨ ਰਿਹਾ ਸੀ। ਐੱਨ. ਏ. ਐੱਸ. 2021 ਦੇ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ’ਚ ਦਿੱਲੀ ਦਾ ਪ੍ਰਦਰਸ਼ਨ ਪੰਜਾਬ ਤੋਂ ਵੀ ਖ਼ਰਾਬ ਸੀ। ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ’ਤੇ ਵੀ ਨਿਸ਼ਾਨਾ ਵਿੰਨ੍ਹਿਆ, ਜਿਸ ਨੇ 2017 ਤੋਂ ਸਤੰਬਰ 2021 ਦਰਮਿਆਨ ਕੈਪਟਨ ਸਰਕਾਰ ਦੀਆਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਉਨ੍ਹਾਂ ਨੂੰ ਨਾ ਦੇਣ ਦੇ ਚੱਕਰ ’ਚ ਕੀਤੇ ਗਏ ਸਾਰੇ ਕੰਮਾਂ ਨੂੰ ਨਕਾਰ ਦਿੱਤਾ ਤੇ ‘ਆਪ’ ਲਈ ਪੰਜਾਬ ਚੋਣਾਂ ਵਿਚ ਜਿੱਤਣ ਦਾ ਰਸਤਾ ਸਾਫ਼ ਕਰ ਦਿੱਤਾ।

ਇਹ ਵੀ ਪੜ੍ਹੋ : ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਦੇ ਅਧਿਕਾਰੀਆਂ ਦੇ ਰਵੱਈਏ ਤੋਂ ਨਾਰਾਜ਼ ਲੰਗਰ ਕਮੇਟੀਆਂ ਨੇ ਦਿੱਤੀ ਇਹ ਚਿਤਾਵਨੀ

ਸਰਵੇ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਨੇ ਨਾ ਸਿਰਫ਼ ਦਿੱਲੀ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ ਸਗੋਂ ਸਾਰੇ ਸੰਕੇਤਕਾਂ ’ਤੇ ਕੌਮੀ ਔਸਤ ਨਾਲੋਂ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ। ‘‘ਕੀ ਸਿੱਖਿਆ ਦਾ ਇਕ ਅਸਫ਼ਲ ਮਾਡਲ ਇਕ ਸਫ਼ਲ ਮਾਡਲ ਦੀ ਥਾਂ ਲੈ ਸਕਦਾ ਹੈ?’’ ਉਨ੍ਹਾਂ ਪੰਜਾਬ ਦੀ ‘ਆਪ’ ਸਰਕਾਰ ’ਤੇ ਸਵਾਲ ਚੁੱਕਿਆ, ਜੋ ਵਾਰ-ਵਾਰ ਪੰਜਾਬ ’ਚ ‘ਦਿੱਲੀ ਮਾਡਲ’ ਲਿਆਉਣ ਦੀ ਗੱਲ ਕਰ ਰਹੀ ਸੀ। ਉਨ੍ਹਾਂ ਕਾਂਗਰਸ ਪਾਰਟੀ ਅਤੇ ਉਸ ਦੇ ਆਗੂਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪਾਰਟੀ ਨੇ ਆਪਣੇ ਨੁਕਸਾਨ ਲਈ ਸਭ ਕੁਝ ਕੀਤਾ ਹੈ ਅਤੇ ਅੱਜ ਵੀ ਆਪਣੀ ਹੋਂਦ ਬਚਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ।

ਇਹ ਵੀ ਪੜ੍ਹੋ : 24 ਘੰਟਿਆਂ ’ਚ ਸੁਲਝੀ ਬਜ਼ੁਰਗ ਜੋੜੇ ਦੇ ਕਤਲ ਦੀ ਗੁੱਥੀ, ਪੁੱਤ ਨੇ ਹੀ ਮਰਵਾਏ ਸੀ ਮਾਪੇ

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਰ ਮੋਰਚੇ ’ਤੇ ਵਧੀਆ ਕੰਮ ਕੀਤਾ ਹੈ, ਭਾਵੇਂ ਉਹ ਕੋਵਿਡ ਮਹਾਮਾਰੀ ਨਾਲ ਸਫਲਤਾਪੂਰਵਕ ਨਜਿੱਠਣਾ ਹੋਵੇ ਜਾਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨਾ ਹੋਵੇ। “ਕਾਂਗਰਸ ਪਾਰਟੀ ਨੇ ਜਾਣਬੁੱਝ ਕੇ ਇਨ੍ਹਾਂ ਸਾਰੀਆਂ ਪ੍ਰਾਪਤੀਆਂ ਨੂੰ ਨਜ਼ਰਅੰਦਾਜ਼ ਕਰਨਾ ਚੁਣਿਆ ਅਤੇ ਇਸ ਦੀ ਬਜਾਏ ਇਹ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸ ਦੇ ਅਸਤੀਫੇ ਦੇ 111 ਦਿਨਾਂ ’ਚ ਸਭ ਕੁਝ ਹੋ ਗਿਆ ਸੀ ਅਤੇ ਨਤੀਜੇ ਵਜੋਂ ਉਨ੍ਹਾਂ ਦੀ ਤਬਾਹੀ ਹੋਈ ਹੈ।’’

ਇਹ ਵੀ ਪੜ੍ਹੋ : ਪੰਜਾਬ ਦੀਆਂ ਜੇਲ੍ਹਾਂ ’ਚ ਅਫ਼ਸਰਾਂ ਦੇ ਵੱਡੇ ਪੱਧਰ ’ਤੇ ਹੋਏ ਤਬਾਦਲੇ, ਪੜ੍ਹੋ ਲਿਸਟ


author

Manoj

Content Editor

Related News