ਅਹਿਮ ਖ਼ਬਰ: ਰੱਦ ਚੱਲ ਰਹੀਆਂ ਸ਼ਾਨ-ਏ-ਪੰਜਾਬ ਸਣੇ ਇਹ ਮਹੱਤਵਪੂਰਨ ਟਰੇਨਾਂ ਦੀ ਆਵਾਜਾਈ ਹੋਈ ਸ਼ੁਰੂ
Wednesday, Aug 28, 2024 - 01:26 PM (IST)

ਜਲੰਧਰ (ਪੁਨੀਤ)– ਸਾਹਨੇਵਾਲ ਸਟੇਸ਼ਨ ’ਤੇ ਟ੍ਰੈਫਿਕ ਬਲਾਕ ਹੋਣ ਕਾਰਨ ਸ਼ਾਨ-ਏ-ਪੰਜਾਬ, ਦਿੱਲੀ-ਪਠਾਨਕੋਟ ਸਮੇਤ ਕਈ ਟਰੇਨਾਂ ਨੂੰ ਰੱਦ ਕੀਤਾ ਗਿਆ ਸੀ ਪਰ ਹੁਣ ਵੱਖ-ਵੱਖ ਟਰੇਨਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਰੇਲ ਯਾਤਰੀਆਂ ਨੂੰ ਰਾਹਤ ਮਿਲੇਗੀ। ਇਸੇ ਸਿਲਸਿਲੇ ਵਿਚ 22430 ਪਠਾਨਕੋਟ-ਦਿੱਲੀ ਦੀ ਆਵਾਜਾਈ 27 ਅਗਸਤ ਤੋਂ ਸ਼ੁਰੂ ਹੋਈ ਅਤੇ ਸ਼ਾਨ-ਏ-ਪੰਜਾਬ ਰੁਟੀਨ ਵਿਚ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ। ਇਸੇ ਤਰ੍ਹਾਂ 12411 ਚੰਡੀਗੜ੍ਹ-ਦਿੱਲੀ ਇੰਟਰਸਿਟੀ ਦਾ ਸਫ਼ਰ ਵੀ ਸ਼ੁਰੂ ਹੋ ਚੁੱਕਾ ਹੈ, ਜਦਕਿ ਦੇਰੀ ਨਾਲ ਚੱਲਣ ਵਾਲੀਆਂ ਟਰੇਨਾਂ ਨੂੰ ਆਨ-ਟਾਈਮ ਕਰਵਾ ਦਿੱਤਾ ਗਿਆ ਹੈ।
ਆਵਾਜਾਈ ਸ਼ੁਰੂ ਹੋਣ ਦੇ ਸਿਲਸਿਲੇ ਵਿਚ ਸ਼ਾਨ-ਏ-ਪੰਜਾਬ ਦਿੱਲੀ ਤੋਂ ਅੰਮ੍ਰਿਤਸਰ ਦੇ ਆਪਣੇ ਰੂਟ ’ਤੇ ਜਲੰਧਰ ਦੇ ਤੈਅ ਸਮੇਂ 12.50 ਤੋਂ 40 ਮਿੰਟ ਦੀ ਦੇਰੀ ਨਾਲ 1.30 ਵਜੇ ਸਿਟੀ ਸਟੇਸ਼ਨ ’ਤੇ ਪਹੁੰਚੀ, ਜਦਕਿ ਅੰਮ੍ਰਿਤਸਰ ਤੋਂ ਦਿੱਲੀ ਰੂਟ ’ਤੇ 12498 ਸਿਰਫ਼ 13 ਮਿੰਟ ਦੇਰੀ ਨਾਲ ਅੱਗੇ ਰਵਾਨਾ ਹੋਈ।
ਇਹ ਵੀ ਪੜ੍ਹੋ- ਪੁਲਸ ਮੁਲਾਜ਼ਮ ਦੇ ਪੁੱਤਰ ਦਾ ਕੱਟਿਆ ਗਿਆ 25 ਹਜ਼ਾਰ ਰੁਪਏ ਦਾ ਚਲਾਨ, ਜਾਣੋ ਕੀ ਹੈ ਪੂਰਾ ਮਾਮਲਾ
ਦਿੱਲੀ ਤੋਂ ਆਉਂਦੇ ਸਮੇਂ 12029 ਸਵਰਨ ਸ਼ਤਾਬਦੀ 12.06 ਤੋਂ ਅੱਧਾ ਘੰਟਾ ਲੇਟ ਰਹੀ, ਜਦਕਿ 12030 ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਸਮੇਂ ਜਲੰਧਰ ਆਨ ਟਾਈਮ ਰਿਕਾਰਡ ਹੋਈ। 22401 ਊਧਮਪੁਰ ਐਕਸਪ੍ਰੈੱਸ ਜਲੰਧਰ ਦੇ ਆਪਣੇ ਤੈਅ ਸਮੇਂ 3.30 ਤੋਂ ਸਾਢੇ 4 ਘੰਟੇ ਦੀ ਦੇਰੀ ਨਾਲ 7.53 ’ਤੇ ਪੁੱਜੀ, ਜਦੋਂ ਕਿ 12903 ਗੋਲਡਨ ਟੈਂਪਲ ਮੇਲ 4 ਘੰਟੇ ਦੇਰੀ ਨਾਲ ਸਪਾਟ ਹੋਈ। ਮਾਲਵਾ ਐਕਸਪ੍ਰੈੱਸ 12919 ਸਾਢੇ 10 ਦੇ ਤੈਅ ਸਮੇਂ ਤੋਂ 2 ਘੰਟੇ ਦੀ ਦੇਰੀ ਨਾਲ 12.41 ’ਤੇ ਪੁੱਜੀ। 12238 ਬੇਗਮਪੁਰਾ ਐਕਸਪ੍ਰੈੱਸ ਆਪਣੇ ਤੈਅ ਸਮੇਂ 5.25 ਤੋਂ ਡੇਢ ਘੰਟੇ ਦੀ ਦੇਰੀ ਨਾਲ 7 ਵਜੇ ਪੁੱਜੀ। 22941 ਊਧਮਪੁਰ ਵੀਕਲੀ ਸੁਪਰ ਫਾਸਟ ਐਕਸਪ੍ਰੈੱਸ 5.08 ਦੇ ਆਪਣੇ ਤੈਅ ਸਮੇਂ ਤੋਂ 2 ਘੰਟੇ ਦੀ ਦੇਰੀ ਨਾਲ 7.15 ਵਜੇ ਦੇ ਲੱਗਭਗ ਕੈਂਟ ਸਟੇਸ਼ਨ ’ਤੇ ਪੁੱਜੀ। ਲੇਟ ਰਹਿਣ ਵਾਲੀਆਂ ਹੋਰ ਟਰੇਨਾਂ ਵਿਚ ਆਮਰਪਾਲੀ 15707 ਕਟਿਹਾਰ-ਅੰਮ੍ਰਿਤਸਰ 10.30 ਦੇ ਤੈਅ ਸਮੇਂ ਤੋਂ 40 ਮਿੰਟ ਦੀ ਦੇਰੀ ਨਾਲ ਲੱਗਭਗ ਸਵਾ 11 ਵਜੇ ਸਿਟੀ ਸਟੇਸ਼ਨ ’ਤੇ ਪੁੱਜੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਐਕਟਿਵਾ ਤੇ ਟਰੱਕ ਦੀ ਟੱਕਰ ਦੌਰਾਨ RCF ਦੇ ਮੁਲਾਜ਼ਮ ਦੀ ਮੌਤ
ਵੈਸ਼ਨੋ ਦੇਵੀ ਸਮੇਤ ਵੱਖ-ਵੱਖ ਟ੍ਰੇਨਾਂ ਦੇ ਸ਼ਾਰਟ ਟਰਮੀਨੇਟ ਅਤੇ ਦੇਰੀ ਦਾ ਸਿਲਸਿਲਾ ਖ਼ਤਮ
ਰੇਲਵੇ ਵੱਲੋਂ ਫਿਰੋਜ਼ਪੁਰ-ਚੰਡੀਗੜ੍ਹ 14630, ਜਲੰਧਰ-ਦਰਭੰਗਾ 22551, ਅੰਮ੍ਰਿਤਸਰ ਤੋਂ ਸਹਰਸਾ 15531 ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਸੀ ਅਤੇ ਦੂਜੇ ਰੂਟ 14629, 22552, 15532 ਨੂੰ ਸ਼ਾਰਟ ਆਰਗੇਨਾਈਜ਼ਡ ਕੀਤਾ ਗਿਆ ਸੀ। ਇਸੇ ਤਰ੍ਹਾਂ ਨਾਲ ਟਰੇਨਾਂ ਦੀ ਦੇਰੀ ਦੇ ਸਿਲਸਿਲੇ ਵਿਚ ਮਾਤਾ ਵੈਸ਼ਨੋ ਦੇਵੀ ਡਾ. ਅੰਬੇਡਕਰ ਨਗਰ 12920, ਅੰਮ੍ਰਿਤਸਰ-ਜਯਨਗਰ 14674, ਅੰਮ੍ਰਿਤਸਰ-ਟਾਟਾ ਨਗਰ 18104, 12920, 22424, 12380, 12920, 22424, 12380, 12920, 14650, 12476, 12925 ਆਦਿ ਟਰੇਨਾਂ ਨੂੰ ਦੇਰੀ ਨਾਲ ਚਲਾਇਆ ਜਾ ਰਿਹਾ ਸੀ ਪਰ ਹੁਣ ਉਕਤ ਟਰੇਨਾਂ ਦੀ ਦੇਰੀ ਦਾ ਸਿਲਸਿਲਾ ਵੀ ਖ਼ਤਮ ਕਰ ਦਿੱਤਾ ਗਿਆ ਹੈ, ਜੋਕਿ ਯਾਤਰੀਆਂ ਲਈ ਰਾਹਤ ਦਾ ਕੰਮ ਕਰੇਗਾ। ਉਥੇ ਹੀ, ਹੋਰਨਾਂ ਕਾਰਨ ਕਰਕੇ ਟਰੇਨਾਂ ਲੇਟ ਹੋ ਸਕਦੀਆਂ ਹਨ, ਇਸ ਲਈ ਯਾਤਰੀਆਂ ਨੂੰ ਆਪਣੀ ਟਰੇਨ ਬਾਰੇ ਪੂਰੀ ਜਾਣਕਾਰੀ ਲੈ ਕੇ ਹੀ ਸਫਰ ’ਤੇ ਨਿਕਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ-ਰਾਤੋ-ਰਾਤ ਕਬਾੜੀਏ ਦੀ ਚਮਕੀ ਕਿਸਮਤ, ਬਣਿਆ ਕਰੋੜਪਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ