ਪਹਿਲਾਂ ਸੰਬੰਧ ਬਣਾਏ ਫਿਰ ਰਿਕਾਰਡ ਕੀਤੀ ਅਸ਼ਲੀਲ ਵੀਡੀਓ, ਹੈਰਾਨ ਕਰ ਦੇਵੇਗੀ ਕਾਰੋਬਾਰੀ ਨਾਲ ਖੇਡੀ ਗੰਦੀ ਚਾਲ

Tuesday, Oct 04, 2022 - 12:22 PM (IST)

ਪਹਿਲਾਂ ਸੰਬੰਧ ਬਣਾਏ ਫਿਰ ਰਿਕਾਰਡ ਕੀਤੀ ਅਸ਼ਲੀਲ ਵੀਡੀਓ, ਹੈਰਾਨ ਕਰ ਦੇਵੇਗੀ ਕਾਰੋਬਾਰੀ ਨਾਲ ਖੇਡੀ ਗੰਦੀ ਚਾਲ

ਲੁਧਿਆਣਾ (ਰਾਜ) : ਪਹਿਲਾਂ ਨਸ਼ੀਲੀ ਕੋਲਡਡ੍ਰਿੰਕ ਪਿਆ ਕੇ ਕਾਰੋਬਾਰੀ ਨੂੰ ਬੇਹੋਸ਼ ਕਰ ਦਿੱਤਾ। ਫਿਰ ਬੇਹੋਸ਼ੀ ਦੀ ਹਾਲਤ ਵਿਚ ਇਕ ਔਰਤ ਨਾਲ ਸਰੀਰਕ ਸਬੰਧ ਬਣਵਾ ਕੇ ਜਾਣ-ਬੁੱਝ ਕੇ ਉਸ ਦੀ ਅਸ਼ਲੀਲ ਤਸਵੀਰਾਂ ਖਿੱਲ ਲਈਆਂ। ਫਿਰ ਉਸ ਨੂੰ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮ ਨੇ ਕਾਰੋਬਾਰੀ ਤੋਂ ਲੱਖਾਂ ਰੁਪਏ ਅਤੇ ਗਹਿਣੇ ਠੱਗ ਲਏ। ਜਦੋਂ ਉਹ ਨਾ ਰੁਕਿਆ ਤਾਂ ਪ੍ਰੇਸ਼ਾਨ ਕਾਰੋਬਾਰੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਸ ਨੇ ਮੁਲਜ਼ਮ ਟਿੱਬਾ ਰੋਡ ਦੇ ਮਾਇਆਪੁਰੀ ਚੌਕ ਪੰਜਾਬੀ ਬਾਗ ਇਲਾਕੇ ਦੇ ਰਹਿਣ ਵਾਲੇ ਮੋਹਿਤ ਸੂਦ ਖ਼ਿਲਾਫ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨਰਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਨੇ ਉਸ ਦੇ ਭਤੀਜੇ ਸੌਰਵ ਉਰਫ ਸਾਮੀ ਨੂੰ ਬਲੈਕਮੇਲ ਕੀਤਾ ਹੈ। 

ਇਹ ਵੀ ਪੜ੍ਹੋ : ਚਾਵਾਂ ਨਾਲ ਕੈਨੇਡਾ ਭੇਜੀ ਪਤਨੀ ਨੇ PR ਮਿਲਦਿਆਂ ਹੀ ਵਿਖਾਏ ਅਸਲ ਰੰਗ, ਪਰਿਵਾਰ ਨਾਲ ਹੋ ਗਈ ਜੱਗੋ ਤੇਰ੍ਹਵੀਂ 

ਉਸ ਦਾ ਕਹਿਣਾ ਹੈ ਕਿ ਮੁਲਜ਼ਮ ਉਸ ਦੇ ਭਤੀਜੇ ਦਾ ਜਾਣਕਾਰ ਸੀ, ਜਿਸ ਨੇ ਕੋਲਡ ਡ੍ਰਿੰਕ ’ਚ ਕੋਈ ਨਸ਼ਾ ਪਾ ਕੇ ਦੇ ਦਿੱਤਾ। ਫਿਰ ਬੇਹੋਸ਼ੀ ਦੀ ਹਾਲਤ ਵਿਚ ਉਸ ਦੇ ਇਕ ਔਰਤ ਨਾਲ ਸਰੀਰਕ ਸਬੰਧ ਵੀ ਬਣਵਾ ਦਿੱਤੇ। ਮੁਲਜ਼ਮ ਨੇ ਉਨ੍ਹਾਂ ਹੀ ਪਲਾਂ ’ਚ ਅਸ਼ਲੀਲ ਫੋਟੋ ਖਿੱਚੀ ਅਤੇ ਵੀਡੀਓ ਬਣਾ ਕੇ ਆਪਣੇ ਕੋਲ ਰੱਖ ਲਈਆਂ। ਇਸ ਤੋਂ ਬਾਅਦ ਉਹ ਉਸ ਨੂੰ ਧਮਕੀਆਂ ਦਿੰਦੇ ਹੋਏ 15 ਮਾਰਚ 2020 ਤੋਂ 28 ਮਾਰਚ 2021 ਤੱਕ ਉਸ ਨੂੰ 12.71 ਲੱਖ ਰੁਪਏ ਦੀ ਨਕਦੀ, ਸੋਨੇ ਦੀਆਂ ਦੋ ਮੁੰਦਰੀਆਂ, ਦੋ ਸੈੱਟ ਸੋਨੇ ਦੀਆਂ ਵਾਲੀਆਂ, ਸੋਨੇ ਦੀ ਇਕ ਚੇਨ, ਸੋਨੇ ਦਾ ਕੜਾ, ਇਕ ਮੋਬਾਇਲ ਫੋਨ ਅਤੇ ਇਕ ਆਰਟੀਫੀਸ਼ੀਅਲ ਚੈਨ ਬਲੈਕਮੇਲ ਕਰ ਕੇ ਲੈ ਚੁੱਕਾ ਹੈ। ਜਦੋਂ ਮੁਲਜ਼ਮ ਨੇ ਬਲੈਕਮੇਲਿੰਗ ਕਰਨਾ ਬੰਦ ਨਾ ਕੀਤਾ ਤਾਂ ਉਸ ਨੇ ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਉੱਚ ਅਧਿਕਾਰੀ ਨੇ ਕੀਤੀ, ਜਿਸ ਤੋਂ ਬਾਅਦ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਹੁਣ ਇਹ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਅਜੇ ਫਰਾਰ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ਦੀ ਬੇਹੱਦ ਹੈਰਾਨ ਕਰਨ ਵਾਲੀ ਘਟਨਾ, ਥਾਣੇ ’ਚੋਂ SLR ਖੋਹ ਕੇ ਫੇਸਬੁੱਕ ’ਤੇ ਲਾਈਵ ਹੋਇਆ ਸ਼ਖਸ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News