ਰਾਓਵਾਲੀ ਪਟਾਕਾ ਮਾਰਕੀਟ ਵਿਵਾਦ: ਸਰਪੰਚ ਜਸਬੀਰ ਸਿੰਘ ਰਾਣਾ ਦੇ ਵਿਰੋਧ ''ਚ ਧਰਨਾ ਦੇਣਗੇ ਪਟਾਕਾ ਕਾਰੋਬਾਰੀ

Monday, Oct 26, 2026 - 11:09 AM (IST)

ਰਾਓਵਾਲੀ ਪਟਾਕਾ ਮਾਰਕੀਟ ਵਿਵਾਦ: ਸਰਪੰਚ ਜਸਬੀਰ ਸਿੰਘ ਰਾਣਾ ਦੇ ਵਿਰੋਧ ''ਚ ਧਰਨਾ ਦੇਣਗੇ ਪਟਾਕਾ ਕਾਰੋਬਾਰੀ

ਜਲੰਧਰ (ਖੁਰਾਣਾ, ਮਾਹੀ)-ਪਿੰਡ ਰਾਓਵਾਲੀ ’ਚ ਅਸਥਾਈ ਪਟਾਕਾ ਮਾਰਕੀਟ ਲਾਉਣ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹੁਣ ਹੋਰ ਵਧਦਾ ਵਿਖਾਈ ਦੇ ਰਿਹਾ ਹੈ। ਪਿੰਡ ਦੀ ਪੰਚਾਇਤ ਦੇ ਵਿਰੋਧ ਅਤੇ ਅਦਾਲਤ ਵੱਲੋਂ ਪਟਾਕਾ ਮਾਰਕੀਟ ਲਗਾਉਣ ’ਤੇ ਰੋਕ ਲਾਏ ਜਾਣ ਤੋਂ ਬਾਅਦ ਪਟਾਕਾ ਕਾਰੋਬਾਰੀਆਂ ਨੇ ਹੁਣ ਸਰਪੰਚ ਜਸਬੀਰ ਸਿੰਘ ਰਾਣਾ ਦੇ ਵਿਰੋਧ ’ਚ ਮੋਰਚਾ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ।

ਇਸ ਦੇ ਤਹਿਤ ਸੋਮਵਾਰ 26 ਅਕਤੂਬਰ ਨੂੰ ਦੁਪਹਿਰ 1 ਵਜੇ ਸ਼੍ਰੀ ਰਾਮ ਚੌਕ (ਕੰਪਨੀ ਬਾਗ) ’ਚ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ। ਪਟਾਕਾ ਕਾਰੋਬਾਰੀਆਂ ਦੀ ਤਰਫ਼ੋਂ ਵਿਕਾਸ ਭੰਡਾਰੀ, ਰਵੀ ਮਹਾਜਨ, ਸੰਜੀਵ ਬਾਹਰੀ ਅਤੇ ਧੀਰਜ ਕੁਮਾਰ ਨੇ ਸਾਰੀਆਂ ਪਟਾਕਾ ਐਸੋਸੀਏਸ਼ਨਾਂ ਦੇ ਮੈਂਬਰਾਂ ਨੂੰ ਸੁਨੇਹਾ ਭੇਜ ਕੇ ਧਰਨੇ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਸੁਨੇਹੇ ’ਚ ਸਾਰੇ ਮੈਂਬਰਾਂ ਦੀ ਸੌ-ਫ਼ੀਸਦੀ ਹਾਜ਼ਰੀ ਲਾਜ਼ਮੀ ਦੱਸਦੇ ਹੋਏ ਕਿਹਾ ਗਿਆ ਹੈ ਕਿ ਪ੍ਰਦਰਸ਼ਨ ਦੌਰਾਨ ਆਮ ਜਨਤਾ ਨੂੰ ਰਾਓਵਾਲੀ ਪਟਾਕਾ ਮਾਰਕੀਟ ਨਾਲ ਜੁੜੇ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਕੁੱਲ੍ਹੜ ਪਿੱਜ਼ਾ ਫੇਮ ਸਹਿਜ ਅਰੋੜਾ ਦੀ ਹਸਪਤਾਲ ਤੋਂ ਵਾਇਰਲ ਵੀਡੀਓ ਬਾਰੇ ਭਰਾ ਦਾ ਖ਼ੁਲਾਸਾ!

ਕਾਰੋਬਾਰੀਆਂ ਨੇ ਸੁਨੇਹੇ ’ਚ ਇਹ ਵੀ ਕਿਹਾ ਹੈ ਕਿ ਧਰਨੇ ਤੋਂ ਬਾਅਦ ਜਲੰਧਰ ਦੀਆਂ ਸਾਰੀਆਂ ਵਪਾਰਕ ਯੂਨੀਅਨਾਂ ਨਾਲ ਬੈਠਕ ਕੀਤੀ ਜਾਵੇਗੀ, ਤਾਂ ਜੋ ਇਸ ਮਾਮਲੇ ਨੂੰ ਲੈ ਕੇ ਅੱਗੇ ਦੀ ਰਣਨੀਤੀ ਤੈਅ ਕੀਤੀ ਜਾ ਸਕੇ। ਇਸ ਤੋਂ ਸਪੱਸ਼ਟ ਹੈ ਕਿ ਕਾਰੋਬਾਰੀ ਇਸ ਵਿਵਾਦ ਨੂੰ ਲੈ ਕੇ ਆਪਣਾ ਪੱਖ ਵਿਆਪਕ ਪੱਧਰ ’ਤੇ ਰੱਖਣ ਦੀ ਤਿਆਰੀ ਕਰ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ: ਪਿਓ-ਪੁੱਤ ਨਾਲ ਵਾਪਰਿਆ ਵੱਡਾ ਹਾਦਸਾ! ਕੰਬਾਈਨ ਤੇ ਮੋਟਰਸਾਈਕਲ ਦੀ ਟੱਕਰ, ਪੁੱਤਰ ਦੀ ਮੌਤ

ਜ਼ਿਕਰਯੋਗ ਹੈ ਕਿ ਪਟਾਕਾ ਕਾਰੋਬਾਰੀਆਂ ਨੇ ਪਹਿਲਾਂ ਪਿੰਡ ਦੀ ਪੰਚਾਇਤ, ਸਰਪੰਚ ਅਤੇ ਪੰਚਾਂ ਦੇ ਪ੍ਰਤੀ ਸਨਮਾਨ ਜਤਾਉਂਦੇ ਹੋਏ ਕਿਹਾ ਸੀ ਕਿ ਉਹ ਪੰਚਾਇਤ ਦੀਆਂ ਹਦਾਇਤਾਂ ਅਤੇ ਸੁਰੱਖਿਆ ਸਬੰਧੀ ਸਾਰੇ ਮਾਪਦੰਡਾਂ ਦੀ ਪਾਲਣਾ ਕਰਨ ਲਈ ਤਿਆਰ ਹਨ। ਕਾਰੋਬਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦਾ ਪੰਚਾਇਤ ਨਾਲ ਕਿਸੇ ਤਰ੍ਹਾਂ ਦਾ ਆਰਥਿਕ ਲੈਣ-ਦੇਣ ਨਹੀਂ ਹੋਇਆ ਹੈ ਅਤੇ ਉਹ ਗੱਲਬਾਤ ਰਾਹੀਂ ਵਿਵਾਦ ਦਾ ਹੱਲ ਚਾਹੁੰਦੇ ਹਨ। ਹਾਲਾਂਕਿ, ਮਾਮਲਾ ਅਦਾਲਤ ਤੱਕ ਪਹੁੰਚਣ ਅਤੇ ਪਟਾਕਾ ਮਾਰਕੀਟ ਲਾਉਣ ’ਤੇ ਰੋਕ ਲੱਗਣ ਤੋਂ ਬਾਅਦ ਕਾਰੋਬਾਰੀਆਂ ਦੀ ਚਿੰਤਾ ਵਧ ਗਈ ਹੈ। ਪੰਚਾਇਤ ਦੇ ਵਿਰੋਧ ਤੋਂ ਬਾਅਦ ਸਿਵਲ ਜੱਜ ਜੂਨੀਅਰ ਡਿਵੀਜ਼ਨ ਗੁਰਪ੍ਰੀਤ ਸਿੰਘ ਦੀ ਅਦਾਲਤ ਨੇ 23 ਅਕਤੂਬਰ ਨੂੰ ਸਬੰਧਤ ਜ਼ਮੀਨ ’ਤੇ ਪਟਾਕਾ ਮਾਰਕੀਟ ਸਥਾਪਤ ਕਰਨ ਅਤੇ ਚਲਾਉਣ ’ਤੇ ਅਗਲੀ ਸੁਣਵਾਈ ਤੱਕ ਰੋਕ ਲਾ ਦਿੱਤੀ ਸੀ। ਮਾਮਲੇ ਦੀ ਅਗਲੀ ਸੁਣਵਾਈ 29 ਅਕਤੂਬਰ ਨੂੰ ਨਿਰਧਾਰਿਤ ਹੈ। ਦੀਵਾਲੀ ਨਜ਼ਦੀਕ ਹੋਣ ਅਤੇ ਪਹਿਲਾਂ ਹੀ ਕਰੋੜਾਂ ਰੁਪਏ ਦੇ ਪਟਾਕੇ ਖਰੀਦੇ ਜਾਣ ਕਾਰਨ ਕਾਰੋਬਾਰੀਆਂ ਦੇ ਸਾਹਮਣੇ ਹੁਣ ਕਾਰੋਬਾਰ ਨੂੰ ਲੈ ਕੇ ਗੰਭੀਰ ਚਿੰਤਾ ਬਣੀ ਹੋਈ ਹੈ। ਸੋਮਵਾਰ ਨੂੰ ਹੋਣ ਵਾਲੇ ਧਰਨੇ ਤੇ ਉਸ ਤੋਂ ਬਾਅਦ ਵਪਾਰਕ ਯੂਨੀਅਨਾਂ ਨਾਲ ਪ੍ਰਸਤਾਵਿਤ ਬੈਠਕ ਤੋਂ ਇਸ ਵਿਵਾਦ ’ਚ ਅੱਗੇ ਦੀ ਰਣਨੀਤੀ ਤੈਅ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: 9 ਮਹੀਨੇ ਪਹਿਲਾਂ ਰੂਸ ਗਏ ਦਸੂਹਾ ਦੇ ਨੌਜਵਾਨ ਦੀ ਮੌਤ, ਮਾਂ ਦਾ ਸੀ ਇਕਲੌਤਾ ਸਹਾਰਾ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News