ਬਰਾਤ ਤੁਰਨ ਤੋਂ ਪਹਿਲਾਂ ਲਾੜੇ ਨੇ ਪਾਈ ਵੋਟ, ਸਿਹਰਾ ਸਜਾ ਪਹੁੰਚਿਆ ਪੋਲਿੰਗ ਬੂਥ
Wednesday, Nov 20, 2024 - 12:32 PM (IST)
ਡੇਰਾ ਬਾਬਾ ਨਾਨਕ (ਹਰਮਨ)- ਪੰਜਾਬ ’ਚ 4 ਵਿਧਾਨ ਸਭਾ ਹਲਕਿਆਂ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ (ਰਾਖਵਾਂ) ਅਤੇ ਬਰਨਾਲਾ ’ਚ ਵੋਟਾਂ 20 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਅਤੇ ਗਿਣਤੀ 23 ਨਵੰਬਰ ਨੂੰ ਹੋਵੇਗੀ। ਜ਼ਿਮਨੀ ਚੋਣ ਨੂੰ ਲੈ ਕੇ ਲੋਕਾਂ 'ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ- ਜ਼ਿਮਨੀ ਚੋਣ ਦੌਰਾਨ ਡੇਰਾ ਬਾਬਾ ਨਾਨਕ 'ਚ ਭੱਖਿਆ ਮਾਹੌਲ, ਚੱਲੀਆਂ ਡਾਂਗਾਂ
ਇੰਨਾ ਹੀ ਨਹੀਂ ਡੇਰਾ ਬਾਬਾ ਨਾਨਕ 'ਚ ਵਿਆਹ ਵਾਲੇ ਮੁੰਡੇ ਨੇ ਵੀ ਵੋਟ ਨੂੰ ਪਹਿਲੀ ਤਰਜੀਹ ਦਿੱਤੀ ਹੈ। ਨੌਜਵਾਨ ਨੇ ਵੋਟਾਂ ਦੀ ਜ਼ਿੰਮੇਵਾਰੀ ਸਮਝਦਿਆਂ ਹੋਇਆ ਪੋਲਿੰਗ ਬੂਥ ਪਹੁੰਚ ਕੇ ਮਤਦਾਨ ਕੀਤਾ। ਲਾੜੇ ਜਰਮਨਜੀਤ ਸਿੰਘ ਨੇ ਬਰਾਤ ਤੋਂ ਪਹਿਲਾਂ ਵਿਆਹ ਵਾਲਾ ਜੋੜਾ ਅਤੇ ਸਿਰ 'ਤੇ ਸਿਹਰਾ ਸਜਾ ਕੇ ਆਪਣੀ ਵੋਟ ਭੁਗਤਾਈ ਹੈ।
ਇਹ ਵੀ ਪੜ੍ਹੋ- ਡੇਰਾ ਬਾਬਾ ਨਾਨਕ ਦੇ ਵੋਟਰਾਂ ਦੀ ਭੂਮਿਕਾ ਹੋਵੇਗੀ ਅਹਿਮ, ਸਵੇਰੇ 9 ਵਜੇ ਤੱਕ 9.7 ਫੀਸਦੀ ਹੋਈ ਵੋਟਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8