ਪੈਲੇਸ ’ਚ ਪਹੁੰਚੀ ਬਰਾਤ ਉਪਰੋਂ ਪੈ ਗਿਆ ਪੰਗਾ, ਥਾਣੇ ਪਹੁੰਚੇ ਲਾੜਾ-ਲਾੜੀ, ਹੈਰਾਨ ਕਰਨ ਵਾਲਾ ਪੂਰਾ ਮਾਮਲਾ

11/01/2023 5:25:12 PM

ਬਟਾਲਾ (ਗੁਰਪ੍ਰੀਤ) : ਬਟਾਲਾ ਦੇ ਕਾਹਨੂੰਵਾਨ ਰੋਡ ’ਤੇ ਰਾਜਾ ਪੈਲੇਸ ਵਿਚ ਦੇਰ ਰਾਤ ਵਿਆਹ ਦੇ ਪ੍ਰੋਗਰਾਮ ਵਿਚ ਉਸ ਸਮੇਂ ਮਾਹੌਲ ਗਰਮਾ ਗਿਆ ਜਵੋਂ ਮਾਮੂਲੀ ਗੱਲ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਵਿਵਾਦ ਹੋ ਗਿਆ। ਦਰਅਸਲ ਇਹ ਵਿਵਾਦ ਬਰਾਤ ਦੇ ਸਵਾਗਤ ਤੋਂ ਬਾਅਦ ਮੁੰਦਰੀ ਅਤੇ ਦਾਜ ਨੂੰ ਲੈ ਕੇ ਖੜ੍ਹਾ ਹੋਇਆ। ਦਰਅਸਲ ਲੜਕੀ ਵਾਲਿਆਂ ਵਲੋਂ ਬਰਾਤ ਦਾ ਸਵਾਗਤ ਕਰਨ ਤੋਂ ਬਾਅਦ ਮੁੰਦਰੀ ਅਤੇ ਦਾਜ ਨੂੰ ਲੈ ਕੇ ਦੋਵਾਂ ਧਿਰਾਂ ਦਰਮਿਆਨ ਕਲੇਸ਼ ਪੈ ਗਿਆ ਅਤੇ ਦੋਵੇਂ ਧਿਰਾਂ ਵਿਆਹ ਦੀਆਂ ਰਸਮਾਂ ਵਿਚਾਲੇ ਛੱਡ ਕੇ ਲਾੜਾ-ਲਾੜੀ ਸਮੇਤ ਥਾਣੇ ਪਹੁੰਚ ਗਈਆਂ। ਇਸ ਮੌਕੇ ਲਾੜੀ ਦੀ ਮਾਤਾ ਅਤੇ ਲਾੜੀ ਨੇ ਦੱਸਿਆ ਕਿ ਦੋਵਾਂ ਦੀ ਲਵ ਮੈਰਿਜ ਸੀ। ਲਾੜੇ ਵਾਲੇ ਬਰਾਤ ਲੈ ਕੇ ਪੈਲੇਸ ਪਹੁੰਚੇ ਸੀ ਤਾਂ ਕ੍ਰਿਸਚਨ ਭਾਈਚਾਰੇ ਵਲੋਂ ਲਾੜੀ ਨੂੰ ਮੁੰਦਰੀ ਪਾਉਣੀ ਹੁੰਦੀ ਹੈ ਪਰ ਲਾੜੇ ਵਾਲ਼ੇ ਲੜਕੀ ਨੂੰ ਪਾਉਣ ਲਈ ਮੁੰਦਰੀ ਨਹੀਂ ਲੈ ਕੇ ਆਏ ਉਪਰੋਂ ਲਾੜੀ ਦੇ ਪਰਿਵਾਰ ਮੋਟਰਸਾਈਕਲ ਸਮੇਤ ਹੋਰ ਦਾਜ ਦੀ ਮੰਗ ਕਰਨ ਲੱਗ ਪਿਆ। 

ਇਹ ਵੀ ਪੜ੍ਹੋ : ਕਰਵਾਚੌਥ ਤੋਂ ਪਹਿਲਾਂ ਉੱਜੜਿਆ ਸੁਹਾਗ, ਵੀਡੀਓ ’ਚ ਕੈਦ ਹੋਇਆ ਮੌਤ ਦਾ ਖ਼ੌਫਨਾਕ ਮੰਜ਼ਰ

ਇਸ ਤੋਂ ਬਾਅਦ ਦੋਵਾਂ ਧਿਰਾਂ ਦਰਮਿਆਨ ਕਲੇਸ਼ ਵੱਧ ਗਿਆ। ਲੜਕੀ ਦੀ ਮਾਤਾ ਨੇ ਕਿਹਾ ਕਿ ਉਹ ਵਿਆਹ ਵੀ ਲੜਕੇ ਵਾਲਿਆਂ ਮੁਤਾਬਿਕ ਹੀ ਕਰ ਰਹੇ ਸੀ। ਪੈਲੇਸ ਵੀ ਲੜਕੇ ਦੇ ਕਹਿਣ ’ਤੇ ਹੀ ਬੁੱਕ ਕਰਵਾਇਆ ਸੀ ਪਰ ਅੱਜ ਲੜਕੇ ਦੇ ਤੇਵਰ ਹੀ ਬਦਲੇ ਦਿਖਾਈ ਦੇ ਰਹੇ ਸਨ। ਉਨ੍ਹਾਂ ਕਿਹਾ ਹੁਣ ਇਸ ਕਲੇਸ਼ ਤੋਂ ਬਾਅਦ ਉਹ ਆਪਣੀ ਧੀ ਇਸ ਮੁੰਡੇ ਨਾਲ ਨਹੀਂ ਵਿਆਹੁਣਗੇ। ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਦੂਜੇ ਪਾਸੇ ਲਾੜੇ ਦਾ ਕਹਿਣਾ ਸੀ ਕਿ ਦਾਜ ਵਾਲੀ ਕੋਈ ਗੱਲ ਨਹੀਂ ਹੋਈ। ਮੇਰਾ ਵਿਆਹ ਮੇਰੇ ਨਾਨਕੇ ਕਰ ਰਹੇ ਹਨ ਅਤੇ ਸਾਡੇ ਵਿਚ ਲੜਕੀ ਨੂੰ ਮੁੰਦਰੀ ਨਹੀਂ ਪਾਈ ਜਾਂਦੀ ਪਰ ਲੜਕੀ ਵਾਲੇ ਕਹਿਣ ਲੱਗੇ ਕਿ ਮੁੰਦਰੀ ਲੈ ਕੇ ਆਓ। ਇਸ ਗੱਲ ਤੋਂ ਕਲੇਸ਼ ਵੱਧ ਗਿਆ। 

ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਪਤਨੀ ਨੂੰ ਪ੍ਰੇਮੀ ਨਾਲ ਦੇਖ ਪਤੀ ਦੇ ਉੱਡੇ ਹੋਸ਼, ਫਿਰ ਜੋ ਹੋਇਆ ਸੁਣ ਖੜ੍ਹੇ ਹੋਣਗੇ ਰੌਂਗਟੇ

ਲਾੜੇ ਨੇ ਅੱਗੇ ਕਿਹਾ ਕਿ ਜੇ ਕੋਈ ਗਲ਼ਤੀ ਹੋਈ ਹੈ ਤਾਂ ਮੈਂ ਮੁਆਫ਼ੀ ਮੰਗ ਲੈਂਦਾ ਹਾਂ। ਉਥੇ ਹੀ ਹੀ ਸਿਵਲ ਲਾਈਨ ਥਾਣੇ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਧਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਸਕੂਲਾਂ ਨੂੰ ਲੈ ਕੇ ਜਾਰੀ ਕੀਤੇ ਇਹ ਹੁਕਮ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News