ਨਾਨੀ ਦੇ ਜਨਮ ਦਿਨ 'ਤੇ ਦੋਹਤੇ ਨੇ ਕੀਤਾ ਸ਼ਰਮਨਾਕ ਕਾਰਾ, ਕੇਕ ਲੈ ਕੇ ਪਹੁੰਚੀ ਧੀ ਦੇ ਦੇਖ ਉੱਡੇ ਹੋਸ਼

Wednesday, Dec 21, 2022 - 11:56 PM (IST)

ਜਲੰਧਰ (ਮਹੇਸ਼) : ਕਮਿਸ਼ਨਰੇਟ ਪੁਲਸ ਨੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਅਸਮਾਨਪੁਰ ਵਿੱਚ ਦੋਹਤੇ ਨੇ ਆਪਣੀ ਨਾਨੀ ਦੇ ਜਨਮ ਦਿਨ ਵਾਲੇ ਦਿਨ ਉਸਦਾ ਕਤਲ ਕਰ ਦਿੱਤਾ। ਭੱਜ ਰਹੇ ਨੌਜਵਾਨ ਨੂੰ ਉਸਦੀ ਮਾਂ ਨੇ ਦੇਖ ਲਿਆ। ਬੇਟੀ ਮਾਂ ਦੇ ਲਈ ਕੇਕ ਲੈ ਕੇ ਆਈ ਸੀ। ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੀ ਥਾਣਾ ਸਦਰ ਦੀ ਪੁਲਸ ਨੂੰ ਬਿਆਨ ਦਿੰਦਿਆਂ ਆਪਣੇ ਬੇਟੇ ਅਤੇ ਉਸਦੇ 2 ਹੋਰ ਅਣਪਛਾਤੇ ਸਾਥੀਆਂ ’ਤੇ ਮਾਂ ਨੇ ਆਈ. ਪੀ. ਸੀ. ਦੀ ਧਾਰਾ 302 ਦਾ ਕੇਸ ਦਰਜ ਕਰਵਾ ਦਿੱਤਾ।

ਇਹ ਵੀ ਪੜ੍ਹੋ : ਪੁੱਤ ਦੀ ਮੌਤ ਦਾ ਦੁੱਖ ਨਹੀਂ ਸਹਾਰ ਸਕੇ ਮਾਪੇ, ਬੇਟੀ ਸਮੇਤ ਚੁੱਕਿਆ ਖੌਫ਼ਨਾਕ ਕਦਮ

ਮੌਕੇ ’ਤੇ ਪਹੁੰਚੇ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ, ਏ. ਸੀ. ਪੀ. ਜਲੰਧਰ ਕੈਂਟ ਬਬਨਦੀਪ ਸਿੰਘ ਅਤੇ ਥਾਣਾ ਸਦਰ ਦੇ ਐੱਸ. ਐੱਚ. ਓ. ਇੰਸ. ਸੁਖਬੀਰ ਸਿੰਘ ਅਤੇ ਫਤਿਹਪੁਰ (ਪ੍ਰਤਾਪਪੁਰਾ) ਪੁਲਸ ਚੌਕੀ ਦੇ ਮੁਖੀ ਐੱਸ. ਆਈ. ਰਣਜੀਤ ਸਿੰਘ ਨੇ ਰਕਸ਼ੈ ਨਾਮਕ 20 ਸਾਲਾ ਦੇ ਦੋਹਤ ਵੱਲੋਂ ਕਤਲ ਕੀਤੀ ਗਈ 73 ਸਾਲਾ ਨਾਨੀ ਵਿਜੇ ਛਾਬੜਾ ਪਤਨੀ ਸਵ. ਹਰਮੋਹਿੰਦਰਪਾਲ ਛਾਬੜਾ ਦੀ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

PunjabKesari

ਵਾਰਦਾਤ ਸਮੇਂ ਵਿਜੇ ਛਾਬੜਾ ਇਕੱਲੀ ਹੀ ਘਰ ਵਿਚ ਮੌਜੂਦ ਸੀ। ਮੁਲਜ਼ਮ ਰਕਸ਼ੈ ਦੀ ਮਾਂ ਪ੍ਰਤਿਮਾ ਵਾਸੀ 140, ਬਾਰਾਦਰੀ ਜਲੰਧਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਹ ਰੇਲਵੇ ਵਿਚ ਨੌਕਰੀ ਕਰਦੀ ਹੈ ਅਤੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੀ ਵਰਕਸ਼ਾਪ ਵਿਚ ਅਧਿਕਾਰੀ ਵਜੋਂ ਡਿਊਟੀ ਕਰਦੀ ਹੈ। ਉਸਦਾ ਬੇਟਾ ਰਕਸ਼ੈ ਬੁਰੀ ਸੰਗਤ ਦਾ ਸ਼ਿਕਾਰ ਹੋ ਜਾਣ ਕਾਰਨ ਘਰ ਨਹੀਂ ਆਉਂਦਾ। ਪੈਸਿਆਂ ਦੀ ਮੰਗ ਨੂੰ ਲੈ ਕੇ ਉਹ ਕਈ ਵਾਰ ਆਪਣੀ ਨਾਨੀ ਕੋਲ ਜਾ ਕੇ ਉਸਨੂੰ ਤੰਗ ਕਰਦਾ ਸੀ। ਪ੍ਰਤਿਮਾ ਨੇ ਦੱਸਿਆ ਕਿ ਅੱਜ ਉਸਦੀ ਮਾਂ ਵਿਜੇ ਛਾਬੜਾ ਦਾ ਜਨਮ ਦਿਨ ਸੀ, ਜਿਸ ਕਾਰਨ ਉਹ ਆਪਣੀ ਡਿਊਟੀ ਖ਼ਤਮ ਕਰਨ ਤੋਂ ਬਾਅਦ ਮਾਂ ਦੇ ਘਰ ਪਿੰਡ ਅਸਮਾਨਪੁਰ ਵਿਚ ਆ ਗਈ ਅਤੇ ਦੇਖਿਆ ਕਿ ਉਸਦਾ ਬੇਟਾ ਰਕਸ਼ੈ ਘਰ 'ਚੋਂ ਨਿਕਲ ਰਿਹਾ ਸੀ ਅਤੇ ਜਦੋਂ ਉਸਨੇ ਉਸਨੂੰ ਆਵਾਜ਼ ਲਗਾਈ ਤਾਂ ਉਹ ਆਪਣੇ 2 ਹੋਰ ਸਾਥੀਆਂ ਨਾਲ ਬਾਈਕ ’ਤੇ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਜੇਲ੍ਹ ਤੋਂ ਬਾਹਰ ਆਵੇਗਾ ਇਹ ਸੀਰੀਅਲ ਕਿਲਰ, ਨੇਪਾਲ ਦੀ ਸੁਪਰੀਮ ਕੋਰਟ ਨੇ ਰਿਹਾਈ ਦੇ ਦਿੱਤੇ ਹੁਕਮ

ਉਸ ਨੇ ਕਿਹਾ ਕਿ ਰਕਸ਼ੈ ਨੇ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੀ ਨਾਨੀ ਨੂੰ ਮੌਤ ਦੇ ਘਾਟ ਉਤਾਰਿਆ ਹੈ। ਹੁਣ ਤੱਕ ਕੀਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਵਿਜੇ ਛਾਬੜਾ ਦਾ ਕਤਲ ਸ਼ਾਲ ਨਾਲ ਗਲਾ ਘੁੱਟ ਕੇ ਕੀਤਾ ਗਿਆ ਹੈ। ਸਿਰਹਾਣੇ ਨਾਲ ਮੂੰਹ ਵੀ ਦਬਾਇਆ ਹੋਇਆ ਲੱਗਦਾ ਹੈ। ਕਤਲ ਕਿਵੇਂ ਕੀਤਾ ਗਿਆ ਹੈ, ਇਸਦਾ ਪੂਰਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਕੀਤਾ ਜਾਵੇਗਾ। ਇੰਸ. ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਮ੍ਰਿਤਕਾ ਵਿਜੇ ਛਾਬੜਾ ਦੀ ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ ਹੈ। ਵੀਰਵਾਰ ਨੂੰ ਸਵੇਰੇ ਪੋਸਟਮਾਰਟਮ ਹੋਵੇਗਾ। ਉਸ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਥੀਆਂ ਸਮੇਤ ਫ਼ਰਾਰ ਹੋਏ ਰਕਸ਼ੈ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਪੁਲਸ ਟੀਮਾਂ ਵੱਲੋਂ ਰੇਡ ਕੀਤੀ ਜਾ ਰਹੀ ਹੈ।


Mandeep Singh

Content Editor

Related News