ਨਹਿਰ ''ਚੋਂ ਨੌਜਵਾਨ ਦੀ ਮਿਲੀ ਲਾਸ਼

Sunday, Aug 06, 2017 - 07:08 AM (IST)

ਨਹਿਰ ''ਚੋਂ ਨੌਜਵਾਨ ਦੀ ਮਿਲੀ ਲਾਸ਼

ਭਿੱਖੀਵਿੰਡ/ਖਾਲੜਾ, (ਸੁਖਚੈਨ/ਅਮਨ)-  ਥਾਣਾ ਭਿੱਖੀਵਿੰਡ ਅਧੀਨ ਆਉਂਦੀ ਪੁਲਸ ਚੌਕੀ ਕੱਚਾ ਪੱਕਾ ਦੀ ਪੁਲਸ ਨੂੰ ਨਹਿਰ 'ਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਕੱਚਾ-ਪੱਕਾ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਾਨੂੰ ਸੂਚਨਾ ਮਿਲੀ ਸੀ ਕਿ ਨਹਿਰ ਕੱਚਾ-ਪੱਕਾ ਵਿਖੇ ਇਕ ਨੌਜਵਾਨ ਦੀ ਲਾਸ਼ ਪਈ ਹੈ, ਜਿਸ 'ਤੇ ਪੁਲਸ ਪਾਰਟੀ ਸਮੇਤ ਪੁੱਜੇ ਤਾਂ ਪਾਣੀ ਵਿਚ ਨੌਜਵਾਨ ਦੀ ਲਾਸ਼ ਦੀ ਇਕ ਲੱਤ ਨੂੰ ਰੱਸੀ ਬੰਨ੍ਹੀ ਹੋਈ ਸੀ ਜਿਸ ਨੇ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ। ਪੁਲਸ ਪਾਰਟੀ ਨੇ ਲਾਸ਼ ਨੂੰ ਪਾਣੀ ਵਿਚੋਂ ਕੱਢ ਕੇ ਕਬਜ਼ੇ 'ਚ ਲੈ ਲਿਆ ਅਤੇ ਇਸ ਲਾਸ਼ ਨੂੰ 72 ਘੰਟੇ ਲਈ ਪੱਟੀ ਦੇ ਸਰਕਾਰੀ ਹਸਪਤਾਲ 'ਚ ਰਖਵਾ ਦਿੱਤਾ ਹੈ ਪੁਲਸ ਵਲੋਂ 174 ਦੀ ਕਰਵਾਈ ਕੀਤੀ ਗਈ ਹੈ।


Related News