ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

09/30/2017 6:30:53 AM

ਫਗਵਾੜਾ, (ਜਲੋਟਾ)— ਸ਼ਹਿਰ ਵਿਚ ਇਕ ਅਣਪਛਾਤੇ ਵਿਅਕਤੀ ਦੀ ਰੇਲ ਗੱਡੀ ਨਾਲ ਕੱਟੀ ਹੋਈ ਲਾਵਾਰਿਸ ਹਾਲਤ ਵਿਚ ਲਾਸ਼ ਮਿਲਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਕੌਣ ਹੈ ਤੇ ਕਿਥੇ ਦਾ ਰਹਿਣ ਵਾਲਾ ਹੈ, ਇਸ ਨੂੰ ਲੈ ਕੇ ਰੇਲਵੇ ਪੁਲਸ ਜਾਂਚ ਕਰ ਰਹੀ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ। 


Related News