ਨੌਜਵਾਨ ਦੀ ਗਾਰਡਰ ਨਾਲ ਲਟਕਦੀ ਮਿਲੀ ਲਾਸ਼

10/26/2017 3:36:23 AM

ਫਗਵਾੜਾ,   (ਜਲੋਟਾ)-  ਪਿੰਡ ਰਣਧੀਰਗੜ੍ਹ 'ਚ ਇਕ ਨੌਜਵਾਨ ਦੀ ਉਸੇ ਦੇ ਘਰ 'ਚ ਗਾਰਡਰ ਨਾਲ ਲਟਕਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਅਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਨਿਵਾਸੀ ਪਿੰਡ ਰਣਧੀਰਗੜ੍ਹ, ਤਹਿਸੀਲ ਫਗਵਾੜਾ ਦੇ ਰੂਪ 'ਚ ਹੋਈ ਹੈ। ਉਸ ਦੀ ਲਾਸ਼ ਪੁਲਸ ਥਾਣਾ ਰਾਵਲਪਿੰਡੀ ਦੀ ਟੀਮ ਨੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।  ਮਾਮਲੇ ਦੀ ਜਾਂਚ ਕਰ ਰਹੀ ਪੁਲਸ ਟੀਮ ਨੇ ਦੱਸਿਆ ਕਿ ਮ੍ਰਿਤਕ ਇਕ ਨਿੱਜੀ ਉਦਯੋਗਿਕ ਇਕਾਈ 'ਚ ਕੰਮ ਕਰਦਾ ਸੀ। ਅੱਜ ਜਦ ਘਰ ਵਿਚ ਉਹ ਇਕੱਲਾ ਸੀ ਤਾਂ ਉਸ ਨੇ ਕਥਿਤ ਤੌਰ 'ਤੇ ਆਪਣੇ ਘਰ ਦੇ ਕਮਰੇ 'ਚ ਗਾਰਡਰ ਨਾਲ ਫਾਹਾ ਲੈ ਲਿਆ।  ਪੁਲਸ ਅਨੁਸਾਰ ਮ੍ਰਿਤਕ ਵੱਲੋਂ ਆਤਮ ਹੱਤਿਆ ਕਰਨ ਤੋਂ ਪਹਿਲਾਂ ਕੋਈ ਵੀ ਸੁਸਾਈਡ ਨੋਟ ਨਹੀਂ ਲਿਖਿਆ ਗਿਆ ਹੈ। ਅਜੇ ਤੱਕ ਆਤਮ ਹੱਤਿਆ ਕਰਨ ਦੀ ਵਜ੍ਹਾ ਦਾ ਪਤਾ ਨਹੀਂ ਚੱਲ ਸਕਿਆ।


Related News