ਸ਼ਿਵ ਸੈਨਾ ਆਗੂ ਸੁਧੀਰ ਸੂਰੀ ਕਤਲ ਮਾਮਲੇ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਖ਼ੁਲਾਸਾ

Saturday, Nov 05, 2022 - 06:38 PM (IST)

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਕਤਲ ਮਾਮਲੇ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਖ਼ੁਲਾਸਾ

ਅੰਮ੍ਰਿਤਸਰ : ਸੀਨੀਅਰ ਹਿੰਦੂ ਆਗੂ ਅਤੇ ਸ਼ਿਵ ਸੈਨਾ ਟਕਸਾਲੀ ਦੇ ਕੌਮੀ ਪ੍ਰਧਾਨ ਸੁਧੀਰ ਕੁਮਾਰ ਸੂਰੀ ਦਾ ਸ਼ੁੱਕਰਵਾਰ ਦੁਪਹਿਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ’ਤੇ ਪੰਜ ਗੋਲੀਆਂ ਚਲਾਈਆਂ ਗਈਆਂ, ਜੋ ਉਨ੍ਹਾਂ ਦੇ ਸੱਜੇ ਪਾਸੇ ਛਾਤੀ ’ਤੇ ਲੱਗੀਆਂ। ਸੂਰੀ ਨੂੰ ਉਸ ਦੇ ਸਾਥੀਆਂ ਵੱਲੋਂ ਤੁਰੰਤ ਐਸਕਾਰਟ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕੁਝ ਦੇਰ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਿੰਦੂ ਨੇਤਾ ਸੂਰੀ ਦੀ ਦਰਦਨਾਕ ਮੌਤ ਤੋਂ ਬਾਅਦ ਪੂਰੇ ਸ਼ਹਿਰ ਵਿਚ ਸਨਸਨੀ ਫੈਲ ਗਈ ਅਤੇ ਹਿੰਦੂ ਨੇਤਾਵਾਂ ਵਿਚ ਭਾਰੀ ਰੋਸ ਹੈ। ਸ਼ਿਵ ਸੈਨਾ ਆਗੂ ਸੁਧੀਰ ਸੂਰੀ ਕਤਲ ਕਾਂਡ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। 

ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਕਤਲ ਕਾਂਡ ’ਤੇ ਪੰਜਾਬ ਦੇ ਡੀ. ਜੀ. ਪੀ ਦੇ ਵੱਡੇ ਖ਼ੁਲਾਸੇ

ਮੁਲਜ਼ਮ ਇਕ ਘੰਟਾ ਪਹਿਲਾਂ ਹੀ ਸਾਰੀ ਸਥਿਤੀ ’ਤੇ ਰੱਖ ਰਿਹਾ ਸੀ ਨਜ਼ਰ

ਹਿੰਦੂ ਆਗੂ ਸੁਧੀਰ ਸੂਰੀ ਦੇ ਇਕ ਸਾਥੀ ਨੇ ਦੱਸਿਆ ਕਿ ਜਦੋਂ ਉਹ ਸਾਰੇ ਧਰਨੇ ’ਤੇ ਬੈਠੇ ਸਨ ਤਾਂ ਉਕਤ ਮੁਲਜ਼ਮ ਕਰੀਬ ਇਕ ਘੰਟੇ ਤੱਕ ਉੱਥੇ ਘੁੰਮਦਾ ਦੇਖਿਆ ਗਿਆ। ਉਸ ਨੇ ਦੇਖਿਆ ਸੀ ਕਿ ਉਕਤ ਵਿਅਕਤੀ ਦੇ ਸੱਜੇ ਪਾਸੇ ਪੈਂਟ ਵਿਚ ਕੁਝ ਉਭਰਿਆ ਹੋਇਆ ਸੀ। ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਇੱਥੇ ਇੰਨਾ ਵੱਡਾ ਅਪਰਾਧ ਕਰ ਸਕਦਾ ਹੈ। ਉਸ ਨੇ ਦੱਸਿਆ ਕਿ ਕੁਝ ਲੋਕਾਂ ਤੋਂ ਪੁੱਛਣ ’ਤੇ ਪਤਾ ਲੱਗਾ ਕਿ ਇਹ ਨੇੜੇ ਦਾ ਦੁਕਾਨਦਾਰ ਹੈ। ਉਨ੍ਹਾਂ ਸੋਚਿਆ ਕਿ ਅੱਜ ਕੱਲ ਦੇ ਲੁੱਟ-ਖੋਹ ਦੇ ਮਾਹੌਲ ਨੂੰ ਮੱਦੇਨਜ਼ਰ ਦੁਕਾਨ ਆਪਣੇ ਕੋਲ ਸੁਰੱਖਿਆ ਲਈ ਕੁਝ ਹਥਿਆਰ ਵਗੈਰਾ ਰੱਖਦੇ ਹਨ ਤਾਂ ਅਜਿਹਾ ਹੀ ਹੋਵੇਗਾ, ਪਰੰਤੂ ਉਨ੍ਹਾਂ ਨੂੰ ਥੋੜਾ ਜਿਹਾ ਵੀ ਅਜਿਹਾ ਮਹਿਸੂਸ ਨਹੀਂ ਹੋਇਆ ਕਿ ਇਹ ਵਿਅਕਤੀ ਸਿੱਧਾ ਹੀ ਇੰਨ੍ਹੇ ਵੱਡੇ ਹਿੰਦੂ ਨੇਤਾ ਦਾ ਕਤਲ ਕਰਨ ਦਾ ਮੌਕਾ ਦੇਖ ਰਿਹਾ ਸੀ ਅਤੇ ਜਦੋਂ ਸਾਰੇ ਲੋਕ ਏ. ਸੀ. ਪੀ. ਨਾਰਥ ਖੋਸਾ ਨਾਲ ਗੱਲਬਾਤ ਕਰਨ ਲੱਗੇ ਅਤੇ ਉਨ੍ਹਾਂ ਦਾ ਧਿਆਨ ਅਧਿਕਾਰੀ ਵੱਲ ਸੀ ਤਾਂ ਮੁਲਜ਼ਮ ਨੇ ਉਸੇ ਸਮੇਂ ਕੁਝ ਹੀ ਦੂਰੀ ’ਤੇ ਪੰਜ ਫਾਇਰ ਕਰ ਦਿੱਤੇ।

ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੇ ਵਿਰੋਧ ਵਿਚ ਕੱਲ੍ਹ ਪੰਜਾਬ ਬੰਦ ਦਾ ਐਲਾਨ

ਪ੍ਰਿੰਟਆਊਟ ਵਿਚ ਨੇਤਾਵਾਂ ਦੀਆਂ ਤਸਵੀਰਾਂ ’ਤੇ ਕਰਾਸ ਮਾਰੇ ਗਏ

ਵਾਰਦਾਤ ਤੋਂ ਬਾਅਦ ਮੌਕੇ ਤੋਂ ਬਰਾਮਦ ਹੋਈ ਕਾਰ ਵਿਚ 20-22 ਪ੍ਰਿੰਟਆਊਟ ਮਿਲੇ ਹਨ, ਜਿਨ੍ਹਾਂ ’ਤੇ ਸੋਸ਼ਲ ਮੀਡੀਆ ’ਤੇ ਪਿਛਲੇ ਕੁਝ ਦਿਨਾਂ ਦੌਰਾਨ ਪਾਏ ਗਏ ਪੋਸਟਰ ਸਨ। ਇਨ੍ਹਾਂ ਵਿਚ ਕਈ ਸਿਆਸੀ ਅਤੇ ਧਾਰਮਿਕ ਆਗੂਆਂ ਦੀਆਂ ਤਸਵੀਰਾਂ ’ਤੇ ਕਰਾਸ ਦੇ ਸਾਈਨ ਲਗਾਏ ਗਏ ਹਨ। ਸੂਤਰਾਂ ਮੁਤਾਬਕ ਪੰਜਾਬ, ਸਿੱਖਾਂ ਅਤੇ ਫ਼ਿਲਮ ਕਲਾਕਾਰਾਂ ਨਾਲ ਜੁੜੇ ਪੋਸਟ ਵੀ ਇਸ ਵਿਚੋਂ ਬਰਾਮਦ ਹੋਏ ਹਨ। 

ਸਵੇਰੇ ਫੋਨ ਆਇਆ ਸੀ, ਅਸੀਂ ਤੇਰਾ ਕੰਮ ਕਰ ਦੇਣਾ

ਸੂਰੀ ਦੇ ਪੁੱਤਰ ਪਾਰਸ ਨੇ ਕਿਹਾ ਕਿ 2 ਦਿਨ ਪਹਿਲਾਂ ਵੀ ਉਨ੍ਹਾਂ ਨੂੰ ਏਜੰਸੀਆਂ ਨੇ ਅਲਰਟ ਕੀਤਾ ਸੀ ਕਿ ਤੁਹਾਡੇ ਪਿਤਾ ’ਤੇ ਹਮਲਾ ਹੋਣ ਵਾਲਾ ਹੈ। ਸ਼ੁੱਕਰਵਾਰ ਸਵੇਰੇ ਵੀ ਉਨ੍ਹਾਂ ਨੂੰ ਇਕ ਫੋਨ ਆਇਆ ਸੀ, ਜਿਸ ਵਿਚ ਫੋਨ ਕਰਨ ਵਾਲੇ ਨੇ ਕਿਹਾ ਕਿ ਅਸੀਂ ਤੇਰਾ ਕੰਮ ਕਰ ਦੇਣਾ ਹੈ, ਬੰਦੇ ਤੇਰੇ ਪਿੱਛੇ ਲਗਾ ਦਿੱਤੇ ਹਨ। 

ਇਹ ਵੀ ਪੜ੍ਹੋ : ਲੁਧਿਆਣਾ ਦੇ ਨਾਮੀ ਹਸਪਤਾਲ ਦੀ ਨਰਸ ਦਾ ਹੋਸ਼ ਉਡਾਉਣ ਵਾਲਾ ਕਾਰਾ, ਹੁਸਨ ਦਾ ਜਾਲ ਵਿਛਾ ਕੇ ਕਰਦੀ ਸੀ ਇਹ ਕੰਮ

ਗੈਂਗਸਟਰ ਲੰਡਾ ਨੇ ਫੇਸਬੁੱਕ ’ਤੇ ਲਈ ਜ਼ਿੰਮੇਵਾਰੀ

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਜਿੱਥੇ ਪੁਲਸ ਨੇ ਮੁਲਜ਼ਮ ਨੂੰ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ, ਉੱਥੇ ਹੀ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਖਬੀਰ ਸਿੰਘ ਲੰਡਾ ਹਰੀਕੇ ਵੱਲੋਂ ਲਈ ਗਈ ਹੈ। ਲਖਬੀਰ ਸਿੰਘ ਲੰਡਾ ਕੈਨੇਡਾ ਵਿਖੇ ਮੌਜੂਦ ਹੈ ਅਤੇ ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਉਂਦੇ ਹੋਏ ਸ਼ਿਵ ਸੈਨਾ ਆਗੂ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਆਪਣੀ ਪੋਸਟ 'ਚ ਲਿਖਿਆ ਹੈ ਕਿ ਸੁਧੀਰ ਸੂਰੀ ਦਾ ਕਤਲ ਸਾਡੇ ਭਰਾਵਾਂ ਨੇ ਕੀਤਾ ਹੈ। ਉਸ ਨੇ ਕਿਸੇ ਵੀ ਧਰਮ ਦੇ ਖ਼ਿਲਾਫ਼ ਬੋਲਣ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦਾ ਹਸ਼ਰ ਵੀ ਅਜਿਹਾ ਹੀ ਹੋਵੇਗਾ। ਲਖਬੀਰ ਲੰਡਾ ਨੇ ਲਿਖਿਆ ਕਿ ਸਕਿਓਰਿਟੀ ਲੈਣ ਵਾਲੇ ਇਹ ਨਾ ਸਮਝਣ ਕਿ ਉਹ ਬਚ ਜਾਣਗੇ। ਇਹ ਤਾਂ ਅਜੇ ਸ਼ੁਰੂਆਤ ਹੈ। 

ਇਨਪੁਟ ਦੇ ਬਾਵਜੂਦ ਪੁਲਸ ਨੇ ਨਹੀਂ ਦਿੱਤੀ ਬੁਲੇਟ ਪਰੂਫ ਜੈਕੇਟ

ਮਿਲੀ ਜਾਣਕਾਰੀ ਮੁਤਾਬਕ ਸੂਬੇ ਭਰ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਪਹਿਲਾਂ ਹੀ ਇਹ ਜਾਣਕਾਰੀ ਦਿੱਤੀ ਜਾ ਰਹੀ ਸੀ ਕਿ ਹਿੰਦੂ ਨੇਤਾ ਸੁਧੀਰ ਕੁਮਾਰ ਸੂਰੀ ਹਿੱਟ ਲਿਸਟ ਵਿਚ ਸਭ ਤੋਂ ਅੱਗੇ ਹੈ। ਪਿਛਲੇ ਹਫਤੇ ਜਲੰਧਰ ਤੋਂ ਜਿਹੜੇ ਅੱਤਵਾਦੀ ਫੜੇ ਗਏ ਸਨ, ਉਨ੍ਹਾਂ ਦੇ ਨਿਸ਼ਾਨੇ ’ਤੇ ਵੀ ਸੂਰੀ ਦੇ ਹੋਣ ਦੀ ਗੱਲ ਸਾਹਮਣੇ ਆਈ ਸੀ। ਸੁਧੀਰ ਸੂਰੀ ਦੇ ਨੇੜਲੇ ਕੌਸਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੁਲਸ ਪ੍ਰਸ਼ਾਸਨ ਨੂੰ ਲਿਖਤੀ ਤੌਰ ’ਤੇ ਲੋੜੀਂਦੀ ਸੁਰੱਖਿਆ ਅਤੇ ਬੁਲੇਟ ਪਰੂਫ ਜੈਕਟਾਂ ਅਤੇ ਗੱਡੀ ਦੀ ਮੰਗ ਕੀਤੀ ਸੀ। ਹਰ ਵਾਰ ਪ੍ਰਸ਼ਾਸਨ ਇਹ ਕਹਿੰਦਾ ਰਿਹਾ ਕਿ ਤੁਸੀਂ ਆਪਣੇ ਖਰਚੇ ’ਤੇ ਬੁਲੇਟ ਪਰੂਫ ਗੱਡੀ ਦਾ ਪ੍ਰਬੰਧ ਕਰੋ। ਜੇਕਰ ਪੁਲਸ ਪ੍ਰਸ਼ਾਸਨ ਨੇ ਸੂਰੀ ਨੂੰ ਬੁਲੇਟ ਪਰੂਫ ਜੈਕੇਟ ਮੁਹੱਈਆ ਕਰਵਾਈ ਹੁੰਦੀ ਤਾਂ ਉਹ ਅੱਜ ਸਾਡੇ ਸਾਰਿਆਂ ਵਿਚਕਾਰ ਹੁੰਦਾ।

ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਕਤਲ ਕਾਂਡ ’ਚ ਵੱਡੀ ਖ਼ਬਰ, ਅੰਮ੍ਰਿਤਸਰ ਦੇ ਕਮਿਸ਼ਨਰ ਦਾ ਬਿਆਨ ਆਇਆ ਸਾਹਮਣੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News