ਗੋਲਡੀ ਬਰਾੜ ਨੂੰ ਲੈ ਕੇ ਹੁਣ ਤਕ ਦਾ ਸਭ ਤੋਂ ਵੱਡਾ ਖ਼ੁਲਾਸਾ, ਇਸ ਦੇਸ਼ ’ਚ ਲੁਕੇ ਹੋਣ ਦੀ ਗੱਲ ਆਈ ਸਾਹਮਣੇ

Sunday, Oct 01, 2023 - 06:59 PM (IST)

ਗੋਲਡੀ ਬਰਾੜ ਨੂੰ ਲੈ ਕੇ ਹੁਣ ਤਕ ਦਾ ਸਭ ਤੋਂ ਵੱਡਾ ਖ਼ੁਲਾਸਾ, ਇਸ ਦੇਸ਼ ’ਚ ਲੁਕੇ ਹੋਣ ਦੀ ਗੱਲ ਆਈ ਸਾਹਮਣੇ

ਚੰਡੀਗ਼਼ੜ੍ਹ : ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਮਾਸਟਰ ਮਾਈਂਡ ਅਤੇ ਪੰਜਾਬ ਪੁਲਸ ਨੂੰ ਅਤਿ ਲੋੜੀਂਦੇ ਗੈਂਗਸਟਰ ਗੋਲਡੀ ਬਰਾੜ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਲਾਰੈਂਸ ਬਿਸ਼ਨੋਈ ਦੇ ਖਾਸਮ-ਖਾਸ ਗੋਲਡੀ ਬਰਾੜ ਦੇ ਠਿਕਾਣੇ ਸੰਬੰਧੀ ਜਾਣਕਾਰੀ ਮਿਲੀ ਹੈ। ਸੂਤਰਾਂ ਮੁਤਾਬਕ ਗੋਲਡੀ ਬਰਾੜ ਅਮਰੀਕਾ ਦੇ ਕੈਲੀਫੋਰਨੀਆ ਵਿਚ ਲੁਕਿਆ ਹੋਇਆ ਹੈ। ਇਥੇ ਹੀ ਬਸ ਨਹੀਂ ਸੂਤਰ ਦੱਸਦੇ ਹਨ ਕਿ ਰਾਜਸਥਾਨ ਅਤੇ ਪੰਜਾਬ ਦੇ 8-10 ਕਰਿੰਦੇ ਵੀ ਉਸ ਦੇ ਨਾਲ ਮੌਜੂਦ ਹਨ। 

ਇਹ ਵੀ ਪੜ੍ਹੋ : ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਦਾ ਵੱਡਾ ਬਿਆਨ, ਸੂਬੇ ਦੀ ਸੁਰੱਖਿਆ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ

ਇਹ ਵੀ ਪਤਾ ਲੱਗਾ ਹੈ ਕਿ ਗੋਲਡੀ ਬਰਾੜ ਅਮਰੀਕਾ ਦੀ ਨਾਗਰਿਕਤਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਥੋਂ ਦੀ ਸਿਟੀਜ਼ਨਸ਼ਿਪ ਲੈ ਕੇ ਅਮਰੀਕਾ ਦਾ ਵਸਨੀਕ ਬਣਨ ਲਈ ਗੋਲਡੀ ਬਰਾੜ ਵਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਇਸ ਵੇਲੇ ਜਿਹੜੇ 8-10 ਸਾਥੀ ਗੋਲਡੀ ਬਰਾੜ ਨਾਲ ਮੌਜੂਦ ਹਨ, ਉਹ ਡੌਂਕੀ ਲਗਾ ਕੇ ਅਮਰੀਕਾ ਪਹੁੰਚੇ ਹਨ। ਗੈਰ-ਕਾਨੂੰਨੀ ਤਰੀਕੇ ਨਾਲ ਉਹ ਅਮਰੀਕਾ ਵਿਚ ਦਾਖਲ ਹੋਏ ਅਤੇ ਗੋਲਡੀ ਬਰਾੜ ਕੋਲ ਪਹੁੰਚੇ। 

ਇਹ ਵੀ ਪੜ੍ਹੋ : ਟਰਾਂਸਪੋਰਟ ਅਥਾਰਿਟੀ ਦਾ ਵੱਡਾ ਫ਼ੈਸਲਾ, ਸਕੂਲ ਬੱਸਾਂ ਨੂੰ ਲੈ ਕੇ ਜਾਰੀ ਕੀਤੇ ਇਹ ਹੁਕਮ

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਗੋਲਡੀ ਬਰਾੜ ਸਭ ਤੋਂ ਵੱਡਾ ਮਾਸਟਰ ਮਾਈਂਡ ਹੈ। ਗੋਲਡੀ ਬਰਾੜ ਵਲੋਂ ਹੀ ਸਾਰੇ ਸ਼ੂਟਰਾਂ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਹਥਿਆਰਾਂ ਦਾ ਲੈਣ ਦੇਣ ਵੀ ਗੋਲਡੀ ਬਰਾੜ ਦੇ ਜ਼ਰੀਏ ਹੋਇਆ ਸੀ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੀ ਰੇਕੀ ਤੋਂ ਲੈ ਕੇ ਸ਼ੂਟਰਾਂ ਨੂੰ ਗੱਡੀਆਂ ਅਤੇ ਠਿਕਾਣੇ ਦਿਵਾਉਣ ਦਾ ਕੰਮ ਵੀ ਗੋਲਡੀ ਜ਼ਰੀਏ ਹੀ ਹੋਇਆ ਸੀ। 

ਇਹ ਵੀ ਪੜ੍ਹੋ : ਪੰਜਾਬ ’ਚ ਦਿਲ ਕੰਬਾਊ ਵਾਰਦਾਤ, ਤਲਵਾਰ ਨਾਲ ਟੋਟੇ-ਟੋਟੇ ਕਰਤਾ ਮੁੰਡਾ, ਲਲਕਾਰੇ ਮਾਰ ਕਿਹਾ ਮੈਂ ਇਕੱਲੇ ਨੇ ਮਾਰਿਆ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News