ਆਈਬੀ ਦਾ ਵੱਡਾ ਖੁਲਾਸਾ : ਹਨੀਪ੍ਰੀਤ ਦਾ ਹੋ ਸਕਦੈ ਕਤਲ

Saturday, Sep 09, 2017 - 08:40 AM (IST)

ਆਈਬੀ ਦਾ ਵੱਡਾ ਖੁਲਾਸਾ : ਹਨੀਪ੍ਰੀਤ ਦਾ ਹੋ ਸਕਦੈ ਕਤਲ

ਨਵੀਂ ਦਿੱਲੀ — ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਹੀ ਹਨੀਪ੍ਰੀਤ ਫਰਾਰ ਹੈ। ਹਨੀਪ੍ਰੀਤ ਨੂੰ ਲੈ ਕੇ ਇੰਟੈਲੀਜੈਂਸ ਬਿਓਰੋ(ਆਈਬੀ) ਨੇ ਵੱਡਾ ਖੁਲਾਸਾ ਕੀਤਾ ਹੈ। ਆਈਬੀ ਨੇ ਦਾਅਵਾ ਕੀਤਾ ਹੈ ਕਿ ਹਨੀਪ੍ਰੀਤ ਦਾ ਕਤਲ ਹੋ ਸਕਦਾ ਹੈ। ਹਨੀਪ੍ਰੀਤ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵਲੋਂ ਕਈ ਜਗ੍ਹਾ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਹਨੀਪ੍ਰੀਤ ਦੇ ਖਿਲਾਫ ਹਰਿਆਣਾ ਪੁਲਸ ਨੇ ਲੁੱਕਆਊਟ ਨੋਟਿਸ ਜਾਰੀ ਕੀਤਾ ਹੋਇਆ ਹੈ। ਹਨੀਪ੍ਰੀਤ 'ਤੇ ਦੋਸ਼ ਹੈ ਕਿ ਰਾਮ ਰਹੀਮ ਨੂੰ ਸਜ਼ਾ ਮਿਲਣ ਤੋਂ ਬਾਅਦ ਉਸਨੇ ਭਜਾਉਣ ਨੂੰ ਸਾਜਸ਼ ਰਚੀ ਸੀ। ਪੁਲਸ ਨੇ ਜਾਂਚ ਤੋਂ ਬਾਅਦ ਦਾਅਵਾ ਕੀਤਾ ਹੈ ਕਿ ਹਨੀਪ੍ਰੀਤ ਰਾਮ ਰਹੀਮ ਨੂੰ ਭਜਾਉਣ ਦੇ ਲਈ ਪੰਚਕੂਲਾ 'ਚ ਵੱਡੇ ਪੱਧਰ 'ਤੇ ਹਿੰਸਾ ਫੈਲਾਉਣ ਵਾਲੀ ਸੀ।


Related News