ਕਾਰ ਰੋਕ ਕੇ ਨੌਜਵਾਨ ਦੀ ਕੀਤੀ ਕੁੱਟ-ਮਾਰ
Monday, Apr 30, 2018 - 04:47 AM (IST)

ਝਬਾਲ/ਸਰਾਏ ਅਮਾਨਤ ਖਾਂ, (ਨਰਿੰਦਰ)- ਬੀਤੀ ਸ਼ਾਮ ਪਿੰਡ ਗੰਡੀਵਿੰਡ ਵਾਸੀ ਅਨਵਰਦੀਪ ਸਿੰਘ ਨਾਮੀ ਨੌਜਵਾਨ ਜੋ ਕਾਰ 'ਤੇ ਸਵਾਰ ਹੋ ਕੇ ਝਬਾਲ ਤੋਂ ਗੰਡੀਵਿੰਡ ਵੱਲ ਜਾ ਰਿਹਾ ਸੀ, ਨੂੰ ਰਸਤੇ 'ਚ ਕੁਝ ਅਣਪਛਾਤੇ ਨੌਜਵਾਨਾਂ ਨੇ ਜ਼ਬਰਦਸਤੀ ਰੋਕ ਕੇ ਗੱਡੀ 'ਚੋਂ ਬਾਹਰ ਕੱਢਿਆ ਤੇ ਉਸ ਦੀ ਕੁੱਟ-ਮਾਰ ਕਰਨ ਅਤੇ ਉਸ ਦੀ ਗੱਡੀ ਨੂੰ ਬੁਰੀ ਤਰ੍ਹਾਂ ਭੰਨਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅਨਵਰਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਗੰਡੀਵਿੰਡ ਆਪਣੀ ਕਾਰ 'ਤੇ ਸਵਾਰ ਹੋ ਕੇ ਝਬਾਲ ਤੋਂ ਗੰਡੀਵਿੰਡ ਵੱਲ ਨੂੰ ਸ਼ਾਮ 5 ਕੁ ਵਜੇ ਜਾ ਰਿਹਾ ਸੀ ਕਿ ਫਾਰਚੂਨਰ ਗੱਡੀ 'ਤੇ ਸਵਾਰ ਪਿੱਛਾ ਕਰ ਰਹੇ ਕੁਝ ਨੌਜਵਾਨਾਂ ਨੇ ਇਕਦਮ ਉਸ ਦੀ ਕਾਰ ਅੱਗੇ ਆਪਣੀ ਫਾਰਚੂਨਰ ਗੱਡੀ ਲਾ ਦਿੱਤੀ, ਜਦੋਂਕਿ ਅੱਗੇ ਪਹਿਲਾਂ ਤੋਂ ਹੀ ਸਵਿਫਟ ਕਾਰ ਸੜਕ 'ਤੇ ਰੋਕ ਕੇ ਖੜ੍ਹੇ ਨੌਜਵਾਨਾਂ ਨੇ ਅਨਵਰਦੀਪ ਸਿੰਘ ਦੀ ਗੱਡੀ ਭੰਨ ਕੇ ਜ਼ਬਰਦਸਤੀ ਅਨਵਰਦੀਪ ਸਿੰਘ ਨੂੰ ਬਾਹਰ ਕੱਢਿਆ ਤੇ ਉਸ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕਰਨ ਤੋਂ ਬਾਅਦ ਆਪਣੀ ਕਾਰ 'ਚ ਸੁੱਟ ਕੇ ਫਿਰ ਉਸ ਦੇ ਪਿੰਡ ਗੰਡੀਵਿੰਡ ਵਿਖੇ ਲਿਜਾ ਕੇ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ, ਜਦੋਂਕਿ ਅਨਵਰਦੀਪ ਦੀ ਗੱਡੀ ਨੂੰ ਜਾਂਦੇ ਹੋਏ ਅਣਪਛਾਤੇ ਨੌਜਵਾਨ ਨਾਲ ਲੈ ਗਏ, ਜਿਸ ਨੂੰ ਬਾਅਦ 'ਚ ਸਰਾਏ ਅਮਾਨਤ ਖਾਂ ਦੀ ਪੁਲਸ ਨੇ ਬਰਾਮਦ ਕਰ ਲਿਆ ਜਦੋਂਕਿ ਅਨਵਰਦੀਪ ਸਿੰਘ ਨੂੰ ਜ਼ਖਮੀ ਹਾਲਤ 'ਚ ਲੋਕਾਂ ਨੇ ਚੁੱਕ ਕੇ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਦਾਖਲ ਕਰਵਾਇਆ।