ਮੰਗਾਂ ਮੰਨਣ ਉਪਰੰਤ ਖਤਮ ਹੋਇਆ ਅਕਾਲੀਆਂ ਦਾ ਧਰਨਾ

Saturday, Dec 09, 2017 - 01:56 AM (IST)

ਮੰਗਾਂ ਮੰਨਣ ਉਪਰੰਤ ਖਤਮ ਹੋਇਆ ਅਕਾਲੀਆਂ ਦਾ ਧਰਨਾ

ਬਾਘਾਪੁਰਾਣਾ, (ਰਾਕੇਸ਼, ਮੁਨੀਸ਼)- ਤਹਿਸੀਲ ਕੰਪਲੈਕਸ ਅੰਦਰ ਐੱਸ. ਡੀ. ਐੱਮ. ਦੇ ਵਿਹੜੇ 'ਚ 6 ਦਸੰਬਰ ਨੂੰ ਪੁਲਸ ਦੀ ਹਾਜ਼ਰੀ 'ਚ ਕਾਂਗਰਸੀਆਂ ਵੱਲੋਂ ਪ੍ਰਸ਼ਾਸਨ ਅਤੇ ਪੁਲਸ ਅਧਿਕਾਰੀਆਂ ਦੀ ਸ਼ਹਿ 'ਤੇ 5 ਅਕਾਲੀ ਵਰਕਰਾਂ ਦੀ ਕੁੱਟਮਾਰ ਅਤੇ ਨਾਮਜ਼ਦਗੀ ਪੇਪਰ ਅਕਾਲੀ ਉਮੀਦਵਾਰਾਂ ਨੂੰ ਨਾ ਭਰਨ ਦੇਣ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ, ਜ਼ਿਲਾ ਸ਼ਹਿਰੀ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਦੀ ਅਗਵਾਈ ਹੇਠ ਅੱਜ ਦੂਸਰੇ ਦਿਨ ਸੈਂਕੜੇ ਅਕਾਲੀ ਵਰਕਰਾਂ ਨੇ ਮੇਨ ਚੌਕ 'ਚ ਧਰਨਾ ਦਿੱਤਾ ਅਤੇ ਇਧਰ-ਓਧਰ ਦੀ ਆਵਾਜਾਈ ਠੱਪ ਕਰ ਦਿੱਤੀ ਗਈ। 
ਕਾਂਗਰਸ ਸਰਕਾਰ ਵੱਲੋਂ ਅਕਾਲੀਆਂ ਦੀਆਂ ਸਾਰੀਆਂ ਮੰਗਾਂ ਮੰਨਣ 
ਉਪਰੰਤ ਸ਼ਾਮ 6.15 ਵਜੇ ਅਕਾਲੀਆਂ ਵੱਲੋਂ ਲਾਇਆ ਧਰਨਾ ਖਤਮ ਕਰ ਦਿੱਤਾ ਗਿਆ।
 ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਤੀਰਥ ਸਿੰਘ ਮਾਹਲਾ, ਮਨਤਾਰ ਸਿੰਘ ਕੋਟਕਪੂਰਾ, ਬੰਟੀ ਰੋਮਾਣਾ, ਐੱਸ. ਆਰ. ਕਲੇਰ ਸਾਬਕਾ ਵਿਧਾਇਕ, ਸੂਬਾ ਸਿੰਘ ਬਾਦਲ, ਖਣਮੁੱਖ ਭਾਰਤੀ ਪੱਤੋ ਨੇ ਕਾਂਗਰਸੀਆਂ ਵੱਲੋਂ ਅਕਾਲੀ ਵਰਕਰਾਂ 'ਤੇ ਕੀਤੀ ਗੁੰਡਾਗਰਦੀ ਦੀ ਜ਼ੋਰਦਾਰ ਨਿੰਦਿਆ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਗੁੰਡਾਗਰਦੀ ਹੀ ਨਹੀਂ ਸਗੋਂ ਲੋਕਤੰਤਰ ਦਾ ਘਾਣ ਕੀਤਾ ਹੈ, ਜਿਸ ਨੂੰ ਅਕਾਲੀ ਦਲ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕਰੇਗਾ।
 ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ, ਇਸ ਲਈ ਕਾਂਗਰਸੀਆਂ ਹੱਥੋਂ ਨਾ ਤਾਂ ਮਾਰ ਖਾਵਾਂਗੇ ਅਤੇ ਨਾ ਹੀ ਇਨ੍ਹਾਂ ਤੋਂ ਡਰਾਂਗੇ। ਇਸ ਲਈ ਹਰ ਲੜਾਈ ਦਾ ਜਵਾਬ ਦੇਵਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 14 ਵਾਰਡਾਂ ਦੇ ਵੋਟਰਾਂ ਦਾ ਹੱਕ ਖੋਹਿਆ ਹੈ। ਇਸ ਲਈ ਜਦੋਂ ਤੱਕ ਚੋਣ ਕਮਿਸ਼ਨ ਪਹਿਲਾਂ ਵਾਲੀ ਚੋਣ ਰੱਦ ਕਰ ਕੇ ਦੁਬਾਰਾ ਨਾਮਜ਼ਦਗੀ ਪੇਪਰ ਦਾਖਲ ਨਹੀਂ ਕਰਵਾਉਂਦਾ ਅਤੇ ਅਕਾਲੀ ਵਰਕਰਾਂ 'ਤੇ ਕੁੱਟਮਾਰ ਕਰਨ ਵਾਲੇ ਦੋਸ਼ੀ ਕਾਂਗਰਸੀਆਂ ਖਿਲਾਫ ਪਰਚਾ ਦਰਜ ਕਰ ਕੇ ਗ੍ਰਿਫਤਾਰ ਨਹੀਂ ਕਰਦਾ, ਉਦੋਂ ਤੱਕ ਅਕਾਲੀ ਦਲ ਸੜਕਾਂ ਜਾਮ ਕਰੀ ਰੱਖੇਗਾ। ਉਨ੍ਹਾਂ ਕਿਹਾ ਕਿ ਜਦੋਂ ਦੀ ਕੈਪਟਨ ਸਰਕਾਰ ਸੱਤਾ 'ਚ ਆਈ ਹੈ, ਉਦੋਂ ਤੋਂ ਧੱਕੇਸ਼ਾਹੀ ਨੂੰ ਬਲ ਮਿਲਿਆ ਹੈ।
 ਇਸ ਮੌਕੇ ਜਗਦੀਪ ਸਿੰਘ, ਗੁਰਜੰਟ ਸਿੰਘ ਰੋਡੇ, ਬਲਤੇਜ ਸਿੰਘ ਲੰਗੇਆਣਾ, ਗੁਰਮੇਲ ਸਿੰਘ ਸੰਗਤਪੁਰਾ, ਸੁਖਹਰਪ੍ਰੀਤ ਸਿੰਘ ਰੋਡੇ, ਜਗਤਾਰ ਸਿੰਘ ਰੋਡੇ, ਕੁਲਦੀਪ ਸਿੰਘ ਢਿੱਲੋਂ, ਅੰਕੁਸ਼ ਗਰੋਵਰ, ਰਾਹੁਲ ਜਿੰਦਲ, ਮੁਕੇਸ਼ ਗਰਗ, ਬੀਬੀ ਅਮਰਜੀਤ ਕੌਰ, ਗੁਰਬਚਨ ਬਰਾੜ ਸਮਾਲਸਰ, ਪਰਮਜੀਤ ਸਿੰਘ, ਰਾਮ ਤੀਰਥ ਗੁੰਬਰ, ਤ੍ਰਿਲੋਚਨ ਕਾਲੇਕੇ, ਸੁਖਚਰਨ ਸਿੰਘ ਸ਼ਿੰਦਾ, ਪਵਨ ਢੰਡ, ਸੁਖਦੀਪ ਰੋਡੇ, ਨੰਦ ਬਰਾੜ, ਜਗਸੀਰ ਸਿੰਘ ਬਰਾੜ ਲੰਗੇਆਣਾ, ਅਮਰਜੀਤ ਸਿੰਘ ਮਾਣੂੰਕੇ ਸਾਬਕਾ ਚੇਅਰਮੈਨ, ਜਗਮੋਹਨ ਸਿੰਘ ਬੀ. ਬੀ. ਸੀ., ਬ੍ਰਿਜ ਲਾਲ, ਹਰਜਿੰਦਰ ਰੋਡੇ, ਰਣਜੀਤ ਝੀਤੇ, ਸੁਰਿੰਦਰ ਬਾਂਸਲ ਡੀ. ਐੱਮ., ਮੁਕੰਦ ਸਿੰਘ, ਵੀਰਪਾਲ ਸਮਾਲਸਰ, ਬਚਿੱਤਰ ਸਿੰਘ ਕਾਲੇਕੇ, ਜਵਾਹਰ ਸਿੰਘ ਰਾਜੇਆਣਾ, ਜਸਪ੍ਰੀਤ ਮਾਹਲਾ, ਜਗਜੀਤ ਪੱਪੂ ਅਤੇ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ।


Related News