ਵਿਦੇਸ਼ਾਂ ਤੋਂ ਮੁੜਨ ਵਾਲਿਆਂ ਲਈ ਪ੍ਰਸ਼ਾਸਨ ਨੇ ਹੋਟਲਾਂ ''ਚ ਬੁਕ ਕਰਵਾਏ ਰੂਮ

Saturday, May 16, 2020 - 08:40 PM (IST)

ਲੁਧਿਆਣਾ (ਹਿਤੇਸ਼) : ਵਿਦੇਸ਼ਾਂ ਤੋਂ ਭਾਰਤ ਵਾਪਸ ਆਉਣ ਵਾਲੇ ਲੋਕਾਂ ਨੂੰ ਜਿਥੇ 14 ਦਿਨ ਤੱਕ ਘਰ ਜਾਣ ਦੀ ਮਨਜ਼ੂਰੀ ਨਹੀਂ ਮਿਲੇਗੀ, ਉਥੇ ਉਨ੍ਹਾਂ ਨੂੰ  ਕੁਆਰੰਟਾਈਨ ਹੋਣ ਲਈ ਖਰਚ ਵੀ ਆਪਣੀ ਜੇਬ 'ਚੋਂ ਕਰਨਾ ਹੋਵੇਗਾ। ਜਿਸ ਦੇ ਲਈ ਪ੍ਰਸ਼ਾਸਨ ਵਲੋਂ ਸਰਕਾਰੀ ਬਿਲਡਿੰਗਾਂ ਵਿਚ ਇੰਤਜ਼ਾਮ ਕਰਨ ਸਮੇਤ ਹੋਟਲਾਂ 'ਚ ਰੂਮ ਬੁਕ ਕਰਵਾਏ ਗਏ ਹਨ। ਅਫਸਰਾਂ ਮੁਤਾਬਕ ਇਸ ਪ੍ਰਕਿਰਿਆ ਅਧੀਨ ਹੁਣ ਤੱਕ 8 ਲੋਕਾਂ ਨੂੰ ਹੋਟਲਾਂ ਵਿਚ ਭੇਜ ਦਿੱਤਾ ਗਿਆ ਹੈ।

► ਇਹ ਕੀਤੇ ਗਏ ਹਨ ਪ੍ਰਬੰਧ 

-950 ਲੋਕਾਂ ਦੇ ਰੁਕਣ ਲਈ ਕੀਤਾ ਗਿਆ ਹੈ ਇੰਤਜ਼ਾਮ
-ਪੀ. ਏ. ਯੂ ਦੇ ਪਾਰਕਰ ਹਾਊਸ ਅਤੇ ਕੈਰੋਂ ਕਿਸਾਨ ਘਰ ਵਿਚ ਤਿਆਰ ਕੀਤੇ ਗਏ ਹਨ 150 ਕਮਰੇ
- ਹੋਟਲਾਂ 'ਚ ਬੁੱਕ ਕਰਵਾਏ ਗਏ 800 ਰੂਮ
- ਇਕ ਕਮਰੇ 'ਚ ਰੁਕ ਸਕਦੇ ਹਨ ਦੋ ਲੋਕ

► ਇਸ ਤਰ੍ਹਾਂ ਹੋਵੇਗਾ ਖਰਚ
- ਸਰਕਾਰੀ ਬਿਲਡਿੰਗਾਂ ਵਿਚ 300 ਤੋਂ 500 ਰੋਜਾਨਾਂ
- ਹੋਟਲ 'ਚ 1300 ਰੁਪਏ ਤੋਂ ਹੋਵੇਗੀ ਸ਼ੁਰੂਆਤ
- ਤਿੰਨ ਟਾਈਮ ਦਾ ਦਿੱਤਾ ਜਾਵੇਗਾ ਵੈਜ ਖਾਣਾ

► ਐੱਨ. ਆਰ. ਆਈਜ਼ ਦੇ ਆਉਣ ਦਾ ਅਨੁਮਾਨ
- 250 ਲੋਕਾਂ ਨੇ ਕੀਤਾ ਹੈ ਅਪਲਾਈ
- ਕਈ ਪਰਿਵਾਰਾਂ ਦੇ ਹਨ 4 ਮੈਂਬਰ
- ਅਮਰੀਕਾ, ਕੈਨੇਡਾ, ਦੁਬਈ, ਆਸਟ੍ਰੇਲੀਆ ਤੋਂ ਵਾਪਸ ਆ ਰਹੇ ਹਨ ਲੋਕ

ਇਹ ਅਪਣਾਈ ਜਾਵੇਗੀ ਪ੍ਰਕਿਰਿਆ
- ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦੀ ਹੋਵੇਗੀ ਮੈਡੀਕਲ ਸਕ੍ਰੀਨਿੰਗ
- ਕੋਰੋਨਾ ਲੱਛਣ ਪਾਏ ਜਾਣ 'ਤੇ ਹੋਵੇਗਾ ਟੈਸਟ
- ਰਿਪੋਰਟ ਪਾਜ਼ੇਟਿਵ ਆਉਣ 'ਤੇ ਹਸਪਤਾਲ ਵਿਚ ਹੋਣਗੇ ਸ਼ਿਫਟ
- 14 ਦਿਨ ਤੱਕ ਕੁਆਰੰਟਾਈਨ ਹੋਣਾ ਹੈ ਲਾਜ਼ਮੀ
- ਟੈਸਟ ਦੀ ਰਿਪੋਰਟ ਆਉਣ 'ਤੇ ਹੀ ਭੇਜਿਆ ਜਾਵੇਗਾ ਘਰ


Anuradha

Content Editor

Related News