ਚੰਡੀਗੜ੍ਹ ਦੀ ਹਾਈਟੈੱਕ ਪੁਲਸ ਅਤੇ ਹਾਈਟੈੱਕ ਕੈਮਰੇ ਦੇ ਬਾਵਜੂਦ ਸੜਕਾਂ ’ਤੇ ਖਰੂਦ ਮਚਾਉਂਦਾ ਰਿਹਾ ਐਕਟਿਵਾ ਚੋਰ
Saturday, Feb 04, 2023 - 03:54 PM (IST)
ਚੰਡੀਗੜ੍ਹ (ਕੁਲਦੀਪ) : ਸਿਟੀ ਬਿਊਟੀਫੁੱਲ ’ਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਚੋਰ ਕਦੇ ਬੰਦ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਤਾਂ ਕਦੇ ਦੁਕਾਨਾਂ ਦੇ ਤਾਲੇ ਤੋੜ ਕੇ ਸਾਮਾਨ ਲੈ ਕੇ ਫਰਾਰ ਹੋ ਜਾਂਦੇ ਹਨ। ਇੰਨਾ ਹੀ ਨਹੀਂ, ਘਰਾਂ ਦੇ ਬਾਹਰ ਖੜ੍ਹੇ ਵਾਹਨਾਂ ਦੇ ਟਾਇਰ ਜਾਂ ਬੈਟਰੀ ਚੋਰੀ ਹੋ ਜਾਂਦੀ ਹੈ। ਇੰਝ ਹੀ 22-23 ਦਸੰਬਰ ਦੀ ਰਾਤ ਥਾਣਾ ਮਲੋਆ ਅਧੀਨ ਆਉਂਦੇ ਏਰੀਆ ’ਚੋਂ ਐਕਟਿਵਾ (ਸੀ. ਐੱਚ. 01 ਏ.ਏ.4293) ਚੋਰੀ ਹੋ ਗਈ। ਅਗਲੇ ਦਿਨ ਸਾਗਰ ਨੇ ਪੁਲਸ ਵਿਭਾਗ ਨੂੰ ਸ਼ਿਕਾਇਤ ਦਿੱਤੀ। ਇਹੀ ਨਹੀਂ, ਸ਼ਿਕਾਇਤਕਰਤਾ ਨੇ ਆਨਲਾਈਨ ਸ਼ਿਕਾਇਤ ਵੀ ਦਰਜ ਕਰਵਾਈ।
ਪਹਿਲਾ ਚਲਾਨ ਆਉਣ ਤੋਂ ਬਾਅਦ ਉੱਡੇ ਮਾਲਕ ਦੇ ਹੋਸ਼
ਐਕਟਿਵਾ ਲੱਭਣ ਲਈ ਸਾਗਰ ਇੱਧਰ-ਉਧਰ ਭਟਕ ਰਿਹਾ ਸੀ। 21 ਜਨਵਰੀ ਨੂੰ ਜਦੋਂ ਉਸ ਨੂੰ ਪਹਿਲਾ ਆਨਲਾਈਨ ਚਲਾਨ ਦਾ ਮੈਸੇਜ ਆਇਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਚਲਾਨ ਚੰਡੀਗੜ੍ਹ ਵਿਚ ਹੀ ਹੋਇਆ ਸੀ। ਇਸ ਤੋਂ ਬਾਅਦ ਹਰ ਰੋਜ਼ ਮੈਸੇਜ ਆਉਣ ਲੱਗੇ ਅਤੇ ਇਕ ਤੋਂ ਬਾਅਦ ਇਕ 9 ਆਨਲਾਈਨ ਚਲਾਨ ਦੇ ਮੈਸੇਜ ਆਏ।
ਇਹ ਵੀ ਪੜ੍ਹੋ : ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਮਜ਼ਦੂਰ ਨੇ ਲਿਆ ਗਲ ਫਾਹਾ
31 ਜਨਵਰੀ ਨੂੰ ਐੱਸ. ਐੱਸ. ਪੀ. ਚੰਡੀਗੜ੍ਹ ਨੂੰ ਲਾਈ ਗੁਹਾਰ
ਮਲੋਆ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਸਾਗਰ ਨੇ ਚੋਰੀ ਹੋਈ ਐਕਟਿਵਾ ਹਾਂਡਾ ਅਤੇ ਫਿਰ ਇਕ ਤੋਂ ਬਾਅਦ ਇਕ 9 ਆਨਲਾਈਨ ਚਲਾਨਾਂ ਦਾ ਮੈਸੇਜ ਆਉਣ ਤੋਂ ਬਾਅਦ 31 ਜਨਵਰੀ ਨੂੰ ਚੰਡੀਗੜ੍ਹ ਦੀ ਐੱਸ. ਐੱਸ. ਪੀ. ਮਨੀਸ਼ਾ ਚੌਧਰੀ ਨੂੰ ਗੁਹਾਰ ਲਾਈ। ਐੱਸ. ਐੱਸ. ਪੀ. ਨੂੰ ਸ਼ਿਕਾਇਤਕਰਤਾ ਸਾਗਰ ਨੇ ਛੇਤੀ ਹੀ ਐਕਟਿਵਾ ਹਾਂਡਾ ਲੱਭਣ ਦੇ ਨਾਲ-ਨਾਲ ਮੁਲਜ਼ਮ ਨੂੰ ਫੜਨ ਅਤੇ ਇਕ ਤੋਂ ਬਾਅਦ ਇਕ ਹੋ ਰਹੇ ਆਨਲਾਈਨ ਚਲਾਨਾਂ ਦੇ ਸਿਲਸਿਲੇ ਨੂੰ ਰੋਕਣ ਦੀ ਗੁਹਾਰ ਲਾਈ।
10 ਦਿਨਾਂ ’ਚ 8 ਚਲਾਨ, ਜ਼ਿਆਦਾਤਰ ਸੈਕਟਰ-25/38 ਲਾਈਟ ਪੁਆਇੰਟ ’ਤੇ
-ਪਹਿਲਾ ਚਲਾਨ 21 ਜਨਵਰੀ ਨੂੰ ਬਾਪੂਧਾਮ ਲਾਈਟ ਪੁਆਇੰਟ ਦੀ ਜ਼ੈਬਰਾ ਕ੍ਰਾਸਿੰਗ ਦਾ ਹੋਇਆ। ਸਮਾਂ ਸ਼ਾਮ 3 ਵੱਜ ਕੇ 59 ਮਿੰਟ।
-ਦੂਜਾ 22 ਜਨਵਰੀ ਨੂੰ ਸੈਕਟਰ 25/38 ਲਾਈਟ ਪੁਆਂਇੰਟ ’ਤੇ ਰੈੱਡ ਲਾਈਟ ਜੰਪ, ਡੇਂਜਰ ਡਰਾਈਵਿੰਗ ਦਾ ਹੋਇਆ। ਸਮਾਂ 3 ਵੱਜ ਕੇ 7 ਮਿੰਟ।
-ਤੀਜਾ 23 ਜਨਵਰੀ ਨੂੰ ਕਲਾਗ੍ਰਾਮ ਲਾਈਵ ਪੁਆਇੰਟ ’ਤੇ ਓਵਰਸਪੀਡ ਅਤੇ ਬਿਨਾਂ ਹੈਲਮੇਟ ਦਾ ਸੀ। ਸਮਾਂ ਸ਼ਾਮ ਦੇ 4 ਵੱਜ ਕੇ 19 ਮਿੰਟ।
-ਚੌਥਾ 24 ਜਨਵਰੀ ਨੂੰ ਸੈਕਟਰ 25/38 ਲਾਈਟ ਪੁਆਇੰਟ ’ਤੇ ਡੇਂਜਰ ਡ੍ਰਾਈਵਿੰਗ ਅਤੇ ਰੈੱਡ ਲਾਈਟ ਜੰਪ ਦਾ ਹੋਇਆ। ਸਮਾਂ ਸ਼ਾਮ 3 ਵੱਜ ਕੇ 58 ਮਿੰਟ।
-5ਵਾਂ ਚਲਾਨ 25 ਜਨਵਰੀ ਨੂੰ ਸੈਕਟਰ 34/35 ਸਾਊਥ ਐਂਡ ਹੋਟਲ ਚੌਕ ’ਚ ਡੇਂਜਰ ਡਰਾਈਵਿੰਗ ਅਤੇ ਰੈੱਡ ਲਾਈਟ ਜੰਪ ਦਾ ਹੋਇਆ। ਸਮਾਂ ਸ਼ਾਮ 3 ਵੱਜ ਕੇ 37 ਮਿੰਟ।
-6ਵਾਂ 28 ਜਨਵਰੀ ਨੂੰ 66 ਕੇ. ਪੀ. ਪੀ. ਜੀ. ਆਈ. ਲਾਈਟ ਪੁਆਇੰਟ ’ਤੇ ਡੇਂਜਰ ਡਰਾਈਵਿੰਗ ਅਤੇ ਰੈੱਡ ਲਾਈਟ ਜੰਪ ਦਾ ਹੋਇਆ। ਸਮਾਂ 10 ਵੱਜ ਕੇ 3 ਮਿੰਟ।
-7ਵਾਂ 30 ਜਨਵਰੀ ਨੂੰ 25/38 ਚੌਕ ’ਚ ਡੇਂਜਰ ਡਰਾਈਵਿੰਗ ਅਤੇ ਰੈੱਡ ਲਾਈਟ ਜੰਪ ਦਾ ਹੋਇਆ। ਸਮਾਂ ਸਵੇਰੇ 8 ਵੱਜ ਕੇ 24 ਮਿੰਟ।
-8ਵਾਂ 31 ਜਨਵਰੀ ਨੂੰ ਸੈਕਟਰ 25/38 ਲਾਈਟ ਪੁਆਇੰਟ ’ਤੇ ਡੇਂਜਰ ਡਰਾਈਵਿੰਗ ਅਤੇ ਰੈੱਡ ਲਾਈਟ ਜੰਪ ਦਾ ਹੋਇਆ। ਸਮਾਂ 8 ਵੱਜ ਕੇ 16 ਮਿੰਟ।
-9ਵਾਂ ਪਹਿਲੀ ਫਰਵਰੀ ਹੱਲੋਮਾਜਰਾ ਤੋਂ ਵਿਕਾਸ ਨਗਰ ਲਾਈਟ ’ਤੇ ਡੇਂਜਰ ਡਰਾਈਵਿੰਗ ਤੇ ਬਿਨਾਂ ਹੈਲਮੇਟ ਦਾ ਹੋਇਆ। ਸਮਾਂ ਸ਼ਾਮ 4 ਵੱਜ ਕੇ 40 ਮਿੰਟ।
ਸਿਲੰਡਰ ਵੀ ਕੀਤਾ ਚੋਰੀ
ਥਾਣਾ-34 ਖੇਤਰ ਵਿਚ ਸਿਲੰਡਰ ਚੋਰੀ ਹੋਇਆ ਸੀ। ਵਾਰਦਾਤ ਵਿਚ ਚੋਰੀ ਦੀ ਐਕਟਿਵਾ ਵਰਤੀ ਗਈ ਸੀ। ਇਸ ਦਾ ਪਤਾ ਸ਼ਿਕਾਇਤਕਰਤਾ ਨੂੰ ਉਦੋਂ ਲੱਗਿਆ, ਜਦੋਂ ਸੈਕਟਰ-34 ਥਾਣਾ ਪੁਲਸ ਘਰ ਪਹੁੰਚੀ। ਉਨ੍ਹਾਂ ਦੱਸਿਆ ਕਿ ਸੈਕਟਰ-33 ’ਚੋਂ ਗੈਸ ਸਿਲੰਡਰ ਚੋਰੀ ਹੋਇਆ ਹੈ ਅਤੇ ਚੋਰ ਐਕਟਿਵਾ ’ਤੇ ਸਵਾਰ ਸਨ। ਸਿਲੰਡਰ ਚੋਰੀ ਕਰਨ ਤੋਂ ਬਾਅਦ ਐਕਟਿਵਾ ਸਵਾਰ ਤਿੰਨੇ ਚੋਰ ਟ੍ਰੈਫ਼ਿਕ ਵਾਇਲੇਸ਼ਨ ਕਰ ਰਹੇ ਹਨ। ਇਸ ਦੀ ਤਸਵੀਰ ਟ੍ਰੈਫਿਕ ਪੁਲਸ ਨੇ ਚਲਾਨ ਦੇ ਨਾਲ ਭੇਜੀ ਸੀ।
ਇਹ ਵੀ ਪੜ੍ਹੋ : ਭਾਜਪਾ ਮਾਰਚ ਤੋਂ ਅਗਸਤ ਤਕ ਪੰਜਾਬ ’ਚ ਕੱਢੇਗੀ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਖ਼ਿਲਾਫ਼ ਯਾਤਰਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ