ਡਾਕਟਰ ਨਾਲ ਜਬਰ-ਜ਼ਨਾਹ ਦੇ ਮਾਮਲੇ ''ਚ ਦੋਸ਼ੀ ਨੂੰ 1 ਸਾਲ ਕੈਦ
Tuesday, Mar 27, 2018 - 06:01 AM (IST)
ਚੰਡੀਗੜ੍ਹ, (ਸੰਦੀਪ)- ਜ਼ਿਲਾ ਅਦਾਲਤ ਨੇ ਜਬਰ-ਜ਼ਨਾਹ ਦੇ ਮਾਮਲੇ 'ਚ ਦੋਸ਼ੀ ਹਰਿਆਣਾ ਨਿਵਾਸੀ ਵਿਕਰਮ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਹਾਲ ਹੀ 'ਚ ਦੋਸ਼ੀ ਵਿਕਰਮ ਨੂੰ ਪੀ. ਜੀ. ਆਈ. ਦੀ ਇਕ ਡਾਕਟਰ ਨਾਲ ਜਬਰ-ਜ਼ਨਾਹ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਸੀ। ਸੈਕਟਰ-11 ਥਾਣਾ ਪੁਲਸ ਨੇ ਪਿਛਲੇ ਸਾਲ ਸਤੰਬਰ ਵਿਚ ਦੋਸ਼ੀ ਖਿਲਾਫ ਕੇਸ ਦਰਜ ਕੀਤਾ ਸੀ। ਕੇਸ ਅਨੁਸਾਰ ਪੀੜਤਾ ਇਥੇ ਹੋਸਟਲ ਵਿਚ ਰਹਿੰਦੀ ਸੀ। 9 ਸਤੰਬਰ, 2017 ਨੂੰ ਉਹ ਸਵੇਰੇ ਪੀ. ਜੀ. ਆਈ. ਦੇ ਗੇਟ ਨੰਬਰ-1 'ਤੇ ਖੜ੍ਹੀ ਸੀ ਕਿ ਇਸ ਦੌਰਾਨ ਵਿਕਰਮ ਉਥੇ ਆਇਆ ਅਤੇ ਜਾਣਬੁਝ ਕੇ ਉਸ ਨਾਲ ਟਕਰਾ ਗਿਆ। ਉਸਨੇ ਆਪਣੇ ਹੱਥ 'ਚ ਫੜੀ ਸਿਗਰਟ ਉਸ 'ਤੇ ਸੁੱਟਣ ਦੀ ਕੋਸ਼ਿਸ਼ ਕੀਤੀ।
Related News
ਡਰਾਈਵਿੰਗ ਲਾਇਸੈਂਸ ਨਿਯਮਾਂ 'ਚ ਵੱਡੀ ਤਬਦੀਲੀ: 40 ਤੋਂ 60 ਸਾਲ ਵਾਲਿਆਂ ਨੂੰ ਮਿਲੀ ਵੱਡੀ ਰਾਹਤ, ਹੁਣ ਮੈਡੀਕਲ ਸਰਟੀਫਿਕੇ
