ਚਰਸ ਸਮੇਤ ਦੋਸ਼ੀ ਗ੍ਰਿਫ਼ਤਾਰ

Tuesday, Apr 17, 2018 - 02:27 AM (IST)

ਗੁਰਦਾਸਪੁਰ,  (ਵਿਨੋਦ)-  ਤਾਰਾਗੜ੍ਹ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ 800 ਗ੍ਰਾਮ ਚਰਸ ਬਰਾਮਦ ਕੀਤੀ। ਇਸ ਸਬੰਧੀ ਤਾਰਾਗੜ੍ਹ ਪੁਲਸ ਸਟੇਸ਼ਨ ਇੰਚਾਰਜ ਕੁਲਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਤਾਰਾਗੜ੍ਹ ਤੋਂ ਪਰਮਾਨੰਦ ਮਾਰਗ 'ਤੇ ਇਕ ਨਾਕਾ ਲਗਾ ਰੱਖਿਆ ਸੀ ਕਿ ਪਰਮਾਨੰਦ ਤੋਂ ਤਾਰਾਗੜ੍ਹ ਵਲੋਂ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਤੋਂ 800 ਗ੍ਰਾਮ ਚਰਸ ਬਰਾਮਦ ਕੀਤੀ ਗਈ, ਜਿਸ 'ਤੇ ਪੁਲਸ ਨੇ ਦੋਸ਼ੀ ਯਸ਼ਪਾਲ ਸਿੰਘ ਪੁੱਤਰ ਸੂਰਤ ਰਾਮ ਨਿਵਾਸੀ ਕਰਮਾਡੀ ਜ਼ਿਲਾ ਚੰਬਾ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।


Related News