ਪੇਸ਼ੇ ਵਜੋਂ ਅਕਾਉਂਟੈਂਟ ਕਰ ਰਿਹਾ ਹੈ ਲੋਕਾਂ ਦੀਆਂ ਜੁੱਤੀਆਂ ਪਾਲਿਸ਼, ਹੈਰਾਨ ਕਰ ਦੇਵੇਗੀ ਇਸ ਦੀ ਕਹਾਣੀ

05/25/2017 5:05:30 PM

ਪਠਾਨਕੋਟ - ਮੋਦੀ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਸਵੱਛ ਭਾਰਤ ਮਿਸ਼ਨ ਤਹਿਤ ਕੋਈ ਇਨਸਾਨ ਹਿਸਾਬ ਕਿਤਾਬ ਛੱਡ ਕੇ ਜੁੱਤੀਆਂ ਪਾਲਸ਼ ਕਰਨ ਲੱਗ ਜਾਵੇ ਤਾਂ ਹੈਰਾਨਗੀ ਤਾਂ ਹੋਵੇਗੀ। ਇਸ ਦਾ ਕਾਰਨ ਜਾਨਣ ਲਈ ਹਰ ਕੋਈ ਇਸ ਇਨਸਾਨ ਦੇ ਬਾਰੇ 'ਚ ਜਾਨਣਾ ਚਾਵੇਗਾ। ਇਹ ਇਨਸਾਨ ਕੋਈ ਹੋਰ ਨਹੀਂ ਬਲਕਿ ਇਕ ਅਕਾਉਂਟੈਂਟ ਹੈ।
ਦਿੱਲੀ ਨਿਵਾਸੀ ਰਣਜੀਤ ਮਿਸ਼ਰਾ ਪੇਸ਼ੇ ਤੋਂ ਅਕਾਉਂਟੈਂਟ ਹੈ। ਰਣਜੀਤ ਸਵੱਛ ਭਾਰਤ ਮਿਸ਼ਨ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਪੈਦਲ ਯਾਤਰਾ ਕਰ ਰਹੇ ਹਨ। ਯਾਤਰਾ 'ਚ ਉਹ ਲੋਕਾਂ ਦੀਆਂ ਜੁੱਤੀਆਂ ਪਾਲਸ਼ ਕਰਨ ਲਈ ਦੋ ਰੁਪਏ ਲੈਂਦੇ ਹਨ ਅਤੇ ਉਹ ਦੋ ਰੁਪਏ ਵੀ ਕੇਂਦਰ ਸਰਕਾਰ ਦੇ ਸਵੱਛ ਭਾਰਤ ਫੰਡ 'ਚ ਜਮ੍ਹਾ ਕਰਵਾ ਦਿੰਦੇ ਹਨ। ਹੁਣ ਤੱਕ ਰਣਜੀਤ 1100 ਤੋਂ ਜ਼ਿਆਦਾ ਲੋਕਾਂ ਦੀਆਂ ਜੁੱਤੀਆਂ ਪਾਲਸ਼ ਕਰ ਚੁੱਕੇ ਹਨ।
ਕੰਨਿਆਕੁਮਾਰੀ ਤੋਂ ਹਜ਼ਾਰ ਕਿਲੋਮੀਟਰ ਪੈਦਲ ਤੁਰ ਕੇ ਪਹੁੰਚੇ ਰਣਜੀਤ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਸਫਰ ਫਰਵਰੀ ਤੋਂ ਸ਼ੁਰੂ ਕੀਤਾ ਸੀ। ਉਹ ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਗੁਜਰਾਤ, ਰਾਜਸਥਾਨ, ਹਰਿਆਣਾ, ਦਿੱਲੀ, ਚੰਡੀਗੜ੍ਹ, ਹਿਮਾਚਲ ਤੋਂ ਹੁੰਦੇ ਹੋਏ ਪੰਜਾਬ ਪਹੁੰਚੇ। ਇਸ ਤੋਂ ਬਾਅਦ ਉਹ ਕਸ਼ਮੀਰ ਜਾ ਕੇ ਆਪਣੀ ਯਾਤਰਾਂ ਖਤਮ ਕਰਨਗੇ।
ਰਣਜੀਤ ਨੇ ਦੱਸਿਆ ਕਿ ਉਹ ਪੈਦਲ ਯਾਤਰਾ ਅਤੇ ਜੁੱਤੀਆਂ ਪਾਲਸ਼ ਕਰਕੇ ਲੋਕਾਂ 'ਚ ਸਵੱਛ ਭਾਰਤ ਮੁਹਿੰਮ ਦੇ ਪ੍ਰਤੀ ਜਾਗਰੂਕਤਾ ਲਿਆਉਣੀ ਚਾਹੁੰਦੇ ਹਨ। ਯਾਤਰਾ ਨਾਲ ਸਰਕਾਰੀ ਫੰਡ 'ਚ ਭਾਵੇ ਛੋਟਾ ਯੋਗਦਾਨ ਜਾ ਰਿਹਾ ਹੈ, ਪਰ ਵੱਡੀ ਗਿਣਤੀ 'ਚ ਲੋਕ ਉਨ੍ਹਾਂ ਦੇ ਇਸ ਅਭਿਆਨ ਨਾਲ ਪ੍ਰਭਾਵਿਤ ਹੋ ਰਹੇ ਹਨ। 
ਰਣਜੀਤ ਦਾ ਮੰਨਣਾ ਹੈ ਕਿ ਦੇਸ਼ ਦੇ ਵੱਡੇ ਅਧਿਕਾਰੀਆਂ ਨੂੰ ਸਵੱਛ ਭਾਰਤ ਅਭਿਆਨ ਪ੍ਰਤੀ ਜਾਗਰੂਕਤਾ ਹੋਣਾ ਚਾਹੀਦਾ ਹੈ, ਤਾਂ ਹੀ ਇਹ ਅਭਿਆਨ ਸਫਲ ਹੋਵੇਗਾ। ਰਣਜੀਤ ਨੇ ਦੱਸਿਆ ਕਿ ਉਨ੍ਹਾਂ ਨੇ 1100 ਤੋਂ ਜ਼ਿਆਦਾ ਲੋਕਾਂ ਦੀਆਂ ਜੁੱਤੀਆਂ ਪਾਲਸ਼ ਕਰਕੇ ਸਵੱਛ ਭਾਰਤ ਫੰਡ 'ਚ 2200 ਤੋਂ ਜ਼ਿਆਦਾ ਰੁਪਏ ਜਮ੍ਹਾਂ ਕਰ ਦਿੱਤੇ ਹਨ।
ਅਭਿਆਨ 'ਚ ਤਿਰੰਗਾ ਨਾਲ ਲੈਣ ਦਾ ਕਾਰਨ ਪੁੱਛਣ 'ਤੇ ਰਣਜੀਤ ਨੇ ਕਿਹਾ ਤਿਰੰਗਾ ਉਨ੍ਹਾਂ ਦਾ ਆਤਮ ਵਿਸ਼ਵਾਸ ਵਧਾਉਂਦਾ ਹੈ। ਤਿੰਰਗੇ ਦੇ ਸਾਥ ਦੇ ਕਾਰਨ ਹੀ ਉਹ ਇਹ ਸਫਰ ਕਰਨ 'ਚ ਸਫਲ ਹੋਏ ਹਨ। ਰਣਜੀਤ ਨੇ ਦੱਸਿਆ ਕਿ ਅਭਿਆਨ 'ਚ ਉਹ ਤਿੰਨ ਤਿਰੰਗੇ ਬਦਲ ਚੁੱਕੇ ਹਨ। ਜੰਮੂ ਕਸ਼ਮੀਰ ਜਾਣ ਤੋਂ ਪਹਿਲਾਂ ਪਠਾਨਕੋਟ 'ਚ ਉਹ ਨਵਾਂ ਤਿਰੰਗਾ ਲੈਣਗੇ, ਤਾਂਕਿ ਜੰਮੂ-ਕਸ਼ਮੀਰ 'ਚ ਉਨ੍ਹਾਂ ਦੇ ਤਿਰੰਗੇ ਦੀ ਚਮਕ ਦੇਖ ਕੇ ਰਾਸ਼ਟਰ ਵਿਰੋਧੀ ਤੱਤਾਂ 'ਚ ਥੋੜੀ ਦੇਸ਼ ਭਗਤੀ ਜਗ ਸਕੇ। 
   


Related News