ਅਣਪਛਾਤੇ ਚੋਰ ਦੁਕਾਨ ''ਚੋਂ ਨਕਦੀ ਤੇ ਸਾਮਾਨ ਲੈ ਕੇ ਫਰਾਰ

Saturday, Feb 03, 2018 - 06:23 AM (IST)

ਅਣਪਛਾਤੇ ਚੋਰ ਦੁਕਾਨ ''ਚੋਂ ਨਕਦੀ ਤੇ ਸਾਮਾਨ ਲੈ ਕੇ ਫਰਾਰ

ਮੋਗਾ, (ਅਜ਼ਾਦ)- ਧਰਮਕੋਟ ਦੇ ਬਾਈਪਾਸ 'ਤੇ ਸਥਿਤ ਸੇਠੀ ਕਰਿਆਨਾ ਸਟੋਰ ਦੀ ਕੰਧ ਪਾੜ ਕੇ ਅਣਪਛਾਤੇ ਚੋਰ ਉਸਦੀ ਦੁਕਾਨ 'ਚੋਂ ਨਕਦੀ ਤੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਪਵਨ ਸੇਠੀ ਨੇ ਦੱਸਿਆ ਕਿ ਚੋਰ ਦੁਕਾਨ 'ਚੋਂ 1300 ਰੁਪਏ ਨਕਦੀ ਦੇ ਇਲਾਵਾ ਖੰਡ, ਆਟਾ, ਦੇਸੀ ਘਿਓ, ਚਾਵਲ, ਛੇ ਕਿਲੋ ਤਾਂਬਾ ਅਤੇ ਦੁਕਾਨ ਦੇ ਬਾਹਰ ਖੜ੍ਹੀ ਇਕ ਰਿਕਸ਼ਾ ਵੀ ਚੋਰੀ ਕਰਕੇ ਲੈ ਗਏ। ਚੋਰੀ ਕੀਤੇ ਸਾਮਾਨ ਦੀ ਕੀਮਤ 30-35 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ।  ਉਨ੍ਹਾਂ ਦੱਸਿਆ ਕਿ ਚੋਰੀ ਦਾ ਪਤਾ ਸਾਨੂੰ ਦੁਕਾਨ 'ਤੇ ਆਉਣ 'ਤੇ ਲੱਗਾ, ਜਿਸ 'ਤੇ ਅਸੀਂ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ  ਕੀਤੀ।


Related News