ਕਲਯੁਗੀ ਮਾਪਿਆਂ ਨੇ 7 ਦਿਨਾਂ ਦੇ ਬੱਚੇ ਨੂੰ ਬੱਸ ਅੱਡੇ ਦੇ ਬਾਥਰੂਮ 'ਚ ਸੁੱਟਿਆ, ਤਸਵੀਰ ਦੇਖ ਨਹੀਂ ਹਟਣਗੀਆਂ ਨਜ਼ਰਾਂ

Saturday, Dec 23, 2023 - 02:44 PM (IST)

ਕਲਯੁਗੀ ਮਾਪਿਆਂ ਨੇ 7 ਦਿਨਾਂ ਦੇ ਬੱਚੇ ਨੂੰ ਬੱਸ ਅੱਡੇ ਦੇ ਬਾਥਰੂਮ 'ਚ ਸੁੱਟਿਆ, ਤਸਵੀਰ ਦੇਖ ਨਹੀਂ ਹਟਣਗੀਆਂ ਨਜ਼ਰਾਂ

ਚੰਡੀਗੜ੍ਹ : ਇੱਥੇ 7 ਦਿਨਾਂ ਦੇ ਮਾਸੂਮ ਬੱਚੇ ਨਾਲ ਕਲਯੁਗੀ ਮਾਪਿਆਂ ਵੱਲੋਂ ਸ਼ਰਮਨਾਕ ਕਾਰਾ ਕੀਤਾ ਗਿਆ ਹੈ। ਉਕਤ ਲੋਕ ਸੈਕਟਰ-43 ਬੱਸ ਅੱਡੇ ਦੇ ਲੇਡੀ ਬਾਥਰੂਮ 'ਚ 7 ਦਿਨਾਂ ਦੇ ਮਾਸੂਮ ਨੂੰ ਸੁੱਟ ਕੇ ਫ਼ਰਾਰ ਹੋ ਗਏ। ਇਸ ਗੱਲ ਦਾ ਪਤਾ ਸਫ਼ਾਈ ਮੁਲਾਜ਼ਮ ਨੂੰ ਲੱਗਾ, ਜਦੋਂ ਉਹ ਬਾਥਰੂਮ ਦੀ ਸਫ਼ਾਈ ਕਰਨ ਲੱਗਾ। ਇਸ ਘਟਨਾ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪੁੱਜੀ ਪੁਲਸ ਬੱਚੇ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਸੈਕਟਰ-16 ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ’ਚ ਅੱਜ ਹੋਣਗੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ
ਦੱਸਿਆ ਜਾ ਰਿਹਾ ਹੈ ਕਿ ਬੱਚਾ ਜ਼ਿੰਦਾ ਸੀ ਅਤੇ ਪੂਰੀ ਤਰ੍ਹਾਂ ਤੰਦਰੁਸਤ ਸੀ। ਪੁਲਸ ਨੇ ਬੱਸ ਅੱਡੇ ਦੇ ਸਾਰੇ ਸੀ. ਸੀ. ਟੀ. ਵੀ. ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ ਅਤੇ ਸਾਰੇ ਹਸਪਤਾਲਾਂ ਦੇ ਰਿਕਾਰਡ ਦਾ ਵੀ ਪਤਾ ਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਹੁਣ ਬੀਬੀ ਜਗੀਰ ਕੌਰ ਨੇ ਸੁਖਬੀਰ ਬਾਦਲ ਅੱਗੇ ਰੱਖੀਆਂ ਸ਼ਰਤਾਂ, ਪੜ੍ਹੋ ਪੂਰੀ ਖ਼ਬਰ

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਕ ਕੁੜੀ ਅਤੇ ਮੁੰਡਾ ਬੱਚੇ ਨੂੰ ਬਾਥਰੂਮ 'ਚ ਸੁੱਟ ਕੇ ਗਏ ਹਨ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਅਜਿਹੀ ਘਿਨੌਣੀ ਕਰਤੂਤ ਕਰਨ ਵਾਲਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News