ਸਿਹਤ ਵਿਭਾਗ ਨੇ ਮਨਾਇਆ ਦੰਦਾ ਦਾ 29ਵਾਂ ਪੰਦਰਵਾੜਾ
Monday, Feb 12, 2018 - 04:51 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦੰਦਾ ਦਾ 29ਵਾਂ ਪੰਦਰਵਾੜਾ ਮਨਾਇਆ ਗਿਆ। ਇਹ ਪੰਦਰਵਾੜਾ ਸਿਵਲ ਸਰਜਨ ਡਾ. ਸੁਖਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਥਾਨਕ ਸਿਵਲ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਵੰਦਨਾ ਬਾਂਸਲ ਦੀ ਅਗਵਾਈ 'ਚ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਸੁਖਪਾਲ ਸਿੰਘ ਨੇ ਮੁੱਖ ਮਾਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਦੰਦਾ ਦੇ ਪੰਦਰਵਾੜੇ ਦੀ ਰਸਮੀ ਤੌਰ 'ਤੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵੱਧ-ਤੋਂ ਵੱਧ ਇਨ੍ਹਾਂ ਕੈਂਪਾਂ 'ਚ ਪਹੁੰਚ ਕੇ ਪੰਜਾਬ ਸਰਕਾਰ ਦੀਆ ਸਕੀਮਾ ਦਾ ਲਾਭ ਲੈਣ ਅਤੇ ਦੰਦਾ ਦੀਆਂ ਬੀਮਾਰੀਆਂ ਬਾਰੇ ਜਾਣਕਾਰੀ ਹਾਸਿਲ ਕਰਕੇ ਬੀਮਾਰੀਆਂ ਤੋਂ ਬਚਣ। ਇਸ ਸਮੇਂ ਸੀਨੀਅਰ ਮੈਡੀਕਲ ਅਫਸਰ ਡਾ. ਵੰਦਨਾ ਬਾਂਸਲ ਨੇ ਦੱਸਿਆ ਕਿ 12 ਤੋਂ ਲੈ ਕੇ 26 ਫਰਵਰੀ ਤੱਕ ਜ਼ਿਲੇ ਦੇ ਸਾਰੇ ਸਰਕਾਰੀ ਹਸਪਤਾਲਾ 'ਚ ਦੰਦਾ ਦਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਚਲਾਈਆ ਜਾ ਰਹੀਆਂ ਸਕੀਮਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਇਸ ਸਮੇਂ ਦੰਦਾ ਦੇ ਮਾਹਿਰ ਡਾ. ਗੁਰਵੀਰ ਕੌਰ ਨੇ ਦੰਦਾ ਦੀ ਸਾਭ ਸੰਭਾਲ ਬਾਰੇ ਜਾਣਕਾਰੀ ਦਿੱਤੀ। ਇਥੇ ਦੰਦਾ ਦੀ ਸਫਾਈ, ਦੰਦਾ ਦੀ ਭਰਵਾਈ, ਖਰਾਬ ਦੰਦਾ ਨੂੰ ਕੱਢਣਾਂ ਅਤੇ ਨਕਲੀ ਦੰਦਾਂ ਦਾ ਬੀੜ ਬਿੱਲਕੁਲ ਮੁਫਤ ਲਗਾਏ ਜਾਣਗੇ। ਇਸ ਮੌਕੇ ਦੰਦਾ ਦੇ ਮਰੀਜ਼ਾਂ ਦਾ ਚੈੱਕ ਅੱਪ ਵੀ ਕੀਤਾ ਗਿਆ। ਇਸ ਸਮੇਂ ਡਾ. ਸ਼ਾਖਸੀ ਪਠੇਲਾ, ਡਾ. ਸੋਫੀਆ ਗੁਰਚਰਨ ਸਿੰਘ ਫਾਰਮਾਸਿਸਟ, ਪ੍ਰੀਤਮ ਸਿੰਘ ਸਹੋਤਾ ਚੀਫ ਫਾਰਮਾਸਿਸਟ, ਮਨੋਜ ਕਮਾਰ ਆਦਿ ਹਾਜ਼ਰ ਸਨ।