ਕਾਦੀਆਂ ਦੇ ਜੰਗਲ ''ਚ ਮੁੜ ਲੱਗਿਆ ''ਦੇਹ ਵਪਾਰ'' ਦਾ ਬਾਜ਼ਾਰ, ਅੱਧੀ ਦਰਜਨ ਔਰਤਾਂ ਚਲਾ ਰਹੀਆਂ ਨੇ ਇਹ ਧੰਦਾ
Monday, Aug 26, 2024 - 03:52 AM (IST)
ਲੁਧਿਆਣਾ (ਅਨਿਲ) : ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇ 'ਤੇ ਸਥਿਤ ਕਾਦੀਆਂ ਦੇ ਜੰਗਲ ਵਿਚ ਦੇਹ ਵਪਾਰ ਦਾ ਧੰਦਾ ਬਿਨਾਂ ਕਿਸੇ ਰੋਕ-ਟੋਕ ਦੇ ਵੱਡੇ ਪੱਧਰ 'ਤੇ ਚਲਾਇਆ ਜਾ ਰਿਹਾ ਹੈ। ਸਬੰਧਤ ਔਰਤਾਂ ਪਹਿਲਾਂ ਵਾਹਨ ਚਾਲਕਾਂ ਨੂੰ ਸੰਕੇਤ ਕਰਦੀਆਂ ਹਨ ਅਤੇ ਫਿਰ ਉਨ੍ਹਾਂ ਨੂੰ ਆਪਣੇ ਕੋਲ ਬੁਲਾਉਂਦੀਆਂ ਹਨ ਅਤੇ ਫਿਰ ਉਨ੍ਹਾਂ ਨਾਲ ਦੇਹ ਵਪਾਰ ਦਾ ਸੌਦਾ ਤੈਅ ਕਰਨ ਤੋਂ ਬਾਅਦ ਉਕਤ ਔਰਤਾਂ ਵਿਅਕਤੀ ਨੂੰ ਜੰਗਲ ਵਿਚ ਲੈ ਜਾਂਦੀਆਂ ਹਨ, ਜਿੱਥੇ ਦੇਹ ਵਪਾਰ ਦੀ ਖੇਡ ਹੁੰਦੀ ਹੈ।
ਇਸ ਜੰਗਲ ਦੇ ਆਸ-ਪਾਸ ਹਰ ਰੋਜ਼ ਸੈਂਕੜੇ ਲੋਕ ਇਨ੍ਹਾਂ ਦਾ ਸ਼ਿਕਾਰ ਬਣ ਜਾਂਦੇ ਹਨ। ਇਨ੍ਹਾਂ ਔਰਤਾਂ ਦਾ ਸ਼ਿਕਾਰ ਉਹ ਡਰਾਈਵਰ ਬਣਦੇ ਹਨ, ਜਿਹੜੇ ਆਪਣੇ ਵਾਹਨਾਂ ਨੂੰ ਸੜਕ ਕਿਨਾਰੇ ਖੜ੍ਹੇ ਕਰਕੇ ਇਨ੍ਹਾਂ ਔਰਤਾਂ ਨਾਲ ਰੰਗਰਲੀਆਂ ਮਨਾਉਂਦੇ ਹਨ ਜਿਸ ਕਾਰਨ ਉਥੋਂ ਲੰਘਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਦੇ ਹੱਲ ਲਈ ਆਸ-ਪਾਸ ਰਹਿਣ ਵਾਲੇ ਲੋਕਾਂ ਵੱਲੋਂ ਕਈ ਵਾਰ ਸਬੰਧਤ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਕਈ ਵਾਰ ਪੁਲਸ ਪ੍ਰਸ਼ਾਸਨ ਹੱਦ ਤੋਂ ਵੱਧ ਹੋਣ ਕਾਰਨ ਕਾਰਵਾਈ ਕਰਨਾ ਮੁਨਾਸਿਬ ਨਹੀਂ ਸਮਝਦਾ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਮੁੰਬਈ ਦੀ ਖ਼ੂਬਸੂਰਤ ਕੁੜੀ ਨੂੰ ਪਾਕਿਸਤਾਨੀ ਰਈਸ ਨਾਲ ਹੋਇਆ ਪਿਆਰ, ਸੁਰਖੀਆਂ 'ਚ ਆਇਆ ਵਿਆਹ
ਇਲਾਕੇ ਦੇ ਲੋਕਾਂ ਨੇ ਪੁਲਸ ਕਮਿਸ਼ਨਰ ਲੁਧਿਆਣਾ ਤੋਂ ਮੰਗ ਕੀਤੀ ਹੈ ਕਿ ਉਕਤ ਸਮੱਸਿਆ ਦਾ ਹੱਲ ਕੀਤਾ ਜਾਵੇ, ਇਸ ਧੰਦੇ ਨੂੰ ਇੱਥੋਂ ਹਮੇਸ਼ਾ ਲਈ ਬੰਦ ਕੀਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਸਮੇਤ ਇਸ ਰਸਤੇ ਤੋਂ ਖੁਸ਼ੀ-ਖੁਸ਼ੀ ਲੰਘ ਸਕਣ।
ਸਵੇਰੇ 10 ਵਜੇ ਤੋਂ ਲੈ ਕੇ ਅੱਧੀ ਰਾਤ 12 ਵਜੇ ਤੱਕ ਚੱਲਦਾ ਹੈ ਇਹ ਧੰਦਾ
ਨੈਸ਼ਨਲ ਹਾਈਵੇ 'ਤੇ ਸਥਿਤ ਕਾਦੀਆਂ ਦੇ ਜੰਗਲ 'ਚ ਸਵੇਰੇ 10 ਵਜੇ ਤੱਕ ਦੇਹ ਵਪਾਰ 'ਚ ਸ਼ਾਮਲ ਔਰਤਾਂ ਆਪਣਾ ਧੰਦਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਰਾਤ 12 ਵਜੇ ਤੱਕ ਇਹ ਔਰਤਾਂ ਦੇਹ ਵਪਾਰ ਦਾ ਧੰਦਾ ਕਰਦੀਆਂ ਨਜ਼ਰ ਆਉਂਦੀਆਂ ਹਨ। ਇਸ ਜੰਗਲ ਦੇ ਅੰਦਰ ਜ਼ਮੀਨ 'ਤੇ ਕਈ ਬੈੱਡ ਰੱਖੇ ਹੋਏ ਹਨ, ਜਿੱਥੇ ਇਹ ਔਰਤਾਂ ਆਪਣੇ ਗਾਹਕਾਂ ਨੂੰ ਲੈ ਕੇ ਮਸਤੀ ਕਰਦੀਆਂ ਹਨ, ਜਿਸ ਕਾਰਨ ਕਈ ਵਾਰ ਇਹ ਔਰਤਾਂ ਨਾਲ ਬਦਸਲੂਕੀ ਕਰਦੀਆਂ ਵੀ ਨਜ਼ਰ ਆਉਂਦੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8