ਖੰਨਾ ਪੁਲਸ ਵੱਲੋਂ 27 ਲੱਖ ਤੋਂ ਜ਼ਿਆਦਾ ਦੀ ਰਕਮ ਸਮੇਤ ਕੱਪੜਾ ਵਪਾਰੀ ਗ੍ਰਿਫ਼ਤਾਰ

05/17/2022 4:27:34 PM

ਖੰਨਾ (ਵਿਪਨ) : ਖੰਨਾ ਪੁਲਸ ਨੇ ਸਹਾਰਨਪੁਰ ਦੇ ਇੱਕ ਕੱਪੜਾ ਵਪਾਰੀ ਨੂੰ 27 ਲੱਖ, 15 ਹਜ਼ਾਰ 500 ਰੁਪਏ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਵਪਾਰੀ  ਕੈਂਟਰ 'ਚ ਲਿਫਟ ਲੈ ਕੇ ਬੈਗ ਵਿੱਚ ਰੁਪਏ ਲੁਕੋ ਕੇ ਲਿਜਾ ਰਿਹਾ ਸੀ। ਪੁਲਸ ਨੇ ਨਾਕੇ 'ਤੇ ਇਸ ਵਪਾਰੀ ਨੂੰ ਫੜ੍ਹਿਆ। ਮਾਮਲੇ ਦੀ ਅਗਲੀ ਜਾਂਚ ਆਮਦਨ ਟੈਕਸ ਵਿਭਾਗ ਨੂੰ ਸੌਂਪੀ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਰਾਜਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਥਾਣੇਦਾਰ ਜਗਜੀਵਨ ਰਾਮ ਦੀ ਅਗਵਾਈ ਹੇਠ ਪੁਲਸ ਪਾਰਟੀ ਪ੍ਰਿਸਟਾਈਨ ਮਾਲ ਕੋਲ ਨਾਕੇ 'ਤੇ ਮੌਜੂਦ ਸੀ ਤਾਂ ਇੱਕ ਕੈਂਟਰ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਕੈਂਟਰ 'ਚ ਸਹਾਰਨਪੁਰ ਦਾ ਕੱਪੜਾ ਵਪਾਰੀ ਤਾਨਿਮ ਬੈਠਾ ਸੀ, ਜਿਸ ਕੋਲ ਬੈਗ ਫੜ੍ਹਿਆ ਹੋਇਆ ਸੀ। ਬੈਗ 'ਚੋਂ 27 ਲੱਖ, 15 ਹਜ਼ਾਰ, 500 ਰੁਪਏ ਬਰਾਮਦ ਹੋਏ। ਰਕਮ ਦੀ ਕੋਈ ਰਸੀਦ ਵਪਾਰੀ ਕੋਲ ਨਹੀਂ ਸੀ। ਪੁਲਸ ਨੇ ਰਕਮ ਕਬਜ਼ੇ ਚ ਲੈ ਕੇ ਮਾਮਲੇ ਦੀ ਅਗਲੀ ਜਾਂਚ ਆਮਦਨ ਟੈਕਸ ਵਿਭਾਗ ਨੂੰ ਦਿੱਤੀ।
 


Babita

Content Editor

Related News