ਥਾਣਿਆਂ ’ਤੇ ਹਮਲੇ ਕਿਤੇ ਪੰਜਾਬ ’ਚ ਅੱਤਵਾਦ ਵੱਧਣ ਦੇ ਸੰਕੇਤ ਤਾਂ ਨਹੀਂ?
Friday, Dec 16, 2022 - 12:32 PM (IST)
ਲੁਧਿਆਣਾ (ਬੇਰੀ) : ਪੰਜਾਬ ’ਚ ਪੁਲਸ ਥਾਣਿਆਂ ’ਤੇ ਹਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਨ੍ਹਾਂ ਹਮਲਿਆਂ ਦੇ ਤਾਰ ਕਿਤੇ ਨਾ ਕਿਤੇ ਅੱਤਵਾਦ ਨਾਲ ਜੁੜਦੇ ਜਾ ਰਹੇ ਹਨ। ਜਦੋਂ ਕਿ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਇਸ ’ਤੇ ਸਖ਼ਤੀ ਨਾ ਵਰਤੇ ਜਾਣ ਨਾਲ ਇਹ ਹਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਤਰਨਤਾਰਨ ਦੇ ਸਰਹਾਲੀ ਥਾਣੇ ’ਚ ਕੀਤੇ ਗਏ ਹਮਲੇ ’ਚ ਭਾਰਤ ’ਚ ਬੈਨ ਜੱਥੇਬੰਦੀ ‘ਸਿੱਖਸ ਫਾਰ ਜਸਟਿਸ’ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸੇ ਤਰ੍ਹਾਂ ਮੋਹਾਲੀ ’ਚ ਬੀਤੀ 6 ਮਈ ਦੀ ਸ਼ਾਮ ਨੂੰ ਪੁਲਸ ਇੰਟੈਲੀਜੈਂਸ ਹੈੱਡਕੁਆਰਟਰ ਦੀ ਇਮਾਰਤ ’ਚ ਧਮਾਕਾ ਹੋਇਆ ਸੀ। ਹਾਲਾਂਕਿ ਪੁਲਸ ਇੰਟੈਲੀਜੈਂਸ ਦੇ ਮੁੱਖ ਦਫ਼ਤਰ ’ਤੇ ਹੋਏ ਆਰ. ਪੀ. ਜੀ. ਹਮਲੇ ’ਚ ਫ਼ਰਾਰ ਅੱਤਵਾਦੀ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ ਸੀ। ਇਸੇ ਤਰ੍ਹਾਂ ਸਤੰਬਰ 2018 ’ਚ ਜਲੰਧਰ ਦੇ ਮਕਸੂਦਾਂ ਸਥਿਤ ਥਾਣੇ ’ਚ 4 ਬੰਬ ਸੁੱਟੇ ਗਏ ਸਨ, ਜਿਸ ਤਰ੍ਹਾਂ ਪੰਜਾਬ ਦੇ ਜ਼ਿਲ੍ਹਿਆਂ ’ਚ ਅੱਤਵਾਦੀ ਘਟਨਾਵਾਂ ਵੱਧ ਰਹੀਆਂ ਹਨ, ਇਸ ਨਾਲ ਪੰਜਾਬ ਦਾ ਮਾਹੌਲ ਵਿਗੜਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ 'ਚ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਜ਼ਰੂਰੀ ਖ਼ਬਰ, ਸਿੱਖਿਆ ਵਿਭਾਗ ਨੇ ਲਿਆ ਅਹਿਮ ਫ਼ੈਸਲਾ
ਹਾਲਾਂਕਿ ਸਰਕਾਰ ਦਾਅਵਾ ਕਰਦੀ ਹੈ ਕਿ ਪੰਜਾਬ ’ਚ ਅੱਤਵਾਦੀ ਘਟਨਾਵਾਂ ਨੂੰ ਵੱਧਣ ਨਹੀਂ ਦਿੱਤਾ ਜਾਵੇਗਾ। ਮਹਾਨਗਰ ਦੇ ਕੁੱਝ ਉਦਯੋਗਪਤੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜਿਸ ਤਰ੍ਹਾਂ ਪੰਜਾਬ ’ਚ ਅੱਤਵਾਦ ਦੀਆਂ ਘਟਨਾਵਾਂ ’ਚ ਇਜ਼ਾਫਾ ਹੋ ਰਿਹਾ ਹੈ, ਇਹ ਖ਼ਤਰੇ ਦੀ ਘੰਟੀ ਹੈ। ਜੇਕਰ ਪੰਜਾਬ ਦੀ ‘ਆਪ’ ਸਰਕਾਰ ਨੇ ਸਮੇਂ ਸਿਰ ਇਸ ’ਤੇ ਪੂਰੀ ਤਰ੍ਹਾਂ ਕੰਟਰੋਲ ਨਾ ਕੀਤਾ ਤਾ ਪੰਜਾਬ ਦਾ ਮਾਹੌਲ ਖ਼ਰਾਬ ਹੋ ਜਾਵੇਗਾ ਅਤੇ ਫਿਰ ਪੰਜਾਬ ’ਚ ਅੱਤਵਾਦ ਮੁੜ ਪੈਦਾ ਹੋ ਜਾਵੇਗਾ। ਉਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਥਾਣਿਆਂ ’ਤੇ ਹਮਲੇ ਦੀਆਂ ਘਟਨਾਵਾਂ ਅਤੇ ਅੱਤਵਾਦ ਦਾ ਨਾਂ ਸਾਹਮਣੇ ਆਉਣ ਸਬੰਧੀ ਖ਼ਬਰਾਂ ਛਪਣ ’ਤੇ ਭਾਰਤ ਦੇ ਹੋਰਨਾਂ ਸੂਬਿਆਂ ਤੋਂ ਵੀ ਗਾਹਕ ਕੱਪੜੇ ਖ਼ਰੀਦਣ ਨਹੀਂ ਆ ਰਹੇ ਹਨ। ਇਸ ਨਾਲ ਉਨ੍ਹਾਂ ਲੋਕਾਂ ਦੇ ਕਾਰੋਬਾਰ ’ਤੇ ਭਾਰੀ ਅਸਰ ਪੈ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕ ਕੜਾਕੇ ਦੀ 'ਠੰਡ' ਲਈ ਰਹਿਣ ਤਿਆਰ, ਮੌਸਮ ਨੂੰ ਲੈ ਕੇ ਜਾਰੀ ਹੋਇਆ ਨਵਾਂ ਅਲਰਟ
ਗੁਰਪਤਵੰਤ ਸਿੰਘ ਪੰਨੂ ਭੜਕਾ ਰਿਹਾ ਨੌਜਵਾਨਾਂ ਨੂੰ
ਦੱਸਦੇ ਚੱਲੀਏ ਕਿ ਭਾਰਤ ’ਚ ਬੈਨ, ਅਮਰੀਕਾ ਸਥਿਤ ਜੱਥੇਬੰਦੀ ‘ਸਿੱਖਸ ਫਾਰ ਜਸਟਿਸ’ ਦਾ ਮੁਖੀਆ ਗੁਰਪਤਵੰਤ ਸਿੰਘ ਪੰਨੂ ਅਮਰੀਕਾ ’ਚ ਬੈਠ ਕੇ ਪਿਛਲੇ ਕੁੱਝ ਸਾਲਾਂ ਤੋਂ ਸੋਸ਼ਲ ਮੀਡੀਆ ’ਤੇ ਵੀਡੀਓ ਬਣਾ ਕੇ ਖ਼ਾਲਿਸਤਾਨ ਬਣਾਉਣ ਦੇ ਆਪਣੇ ਏਜੰਡੇ ਲਈ ਲੋਕਾਂ ਨੂੰ ਭੜਕਾਉਣ ਦਾ ਕੰਮ ਕਰ ਰਿਹਾ ਹੈ। ਨਿਊਯਾਰਕ ਸਥਿਤ ਇਸ ਜੱਥੇਬੰਦੀ ਦਾ ਮੁੱਖ ਰੂਪ ਨਾਲ ਏਜੰਡਾ ਪੰਜਾਬ ’ਚ ਵੱਖ ਤੋਂ ਖ਼ਾਲਿਸਤਾਨ ਬਣਾਉਣ ਦਾ ਹੈ। ਜ਼ਿਆਦਾਤਰ ਸਮਾਂ ਉਸ ਦਾ ਕੰਮ ਭੜਕਾਊ ਵੀਡੀਓ ਬਣਾਉਣਾ ਹੁੰਦਾ ਹੈ। ਇਨ੍ਹਾਂ ਵੀਡੀਓਜ਼ ’ਚ ਪੰਨੂ ਹਮੇਸ਼ਾ ਮੂਰਖਤਾ ਭਰੀਆਂ ਗੱਲਾਂ ਅਤੇ ਹਿੰਸਾ ਫੈਲਾਉਣ ਦੇ ਆਪਣੇ ਸਿਆਸੀ ਸੁਆਰਥ ਨੂੰ ਪੂਰਾ ਕਰਦਾ ਹੋਇਆ ਨਜ਼ਰ ਆਉਂਦਾ ਹੈ। ਇਹ ਕਦੇ ਲਾਲ ਕਿਲੇ ’ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ ’ਤੇ ਹਜ਼ਾਰਾਂ ਡਾਲਰ ਦੀ ਇਨਾਮੀ ਰਾਸ਼ੀ ਦੇਣ ਦੀ ਗੱਲ ਹੋਵੇ ਜਾਂ ਕਦੇ ਖ਼ਾਲਿਸਤਾਨ ਦਾ ਨਕਸ਼ਾ ਬਣਾ ਕੇ ਰਾਜਾਂ ’ਚ ਹਮਲਾ ਕਰਨ ਲਈ ਲੋਕਾਂ ਨੂੰ ਉਕਸਾਉਣ ਦੀ ਗੱਲ ਹੋਵੇ। ਇਸੇ ਇਨਾਮੀ ਰਾਸ਼ੀ ਦੇ ਜੁਮਲਿਆਂ ਕਾਰਨ ਪੰਨੂ ਅਮਰੀਕਾ ਦੀ ਕਾਨੂੰਨੀ ਅਦਾਲਤ ਦੀ ਨਜ਼ਰ ਵਿਚ ਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ