ਮੁਹੱਲੇ ''ਚ 4 ਦਿਨਾਂ ਤੋਂ ਖੜ੍ਹੇ ਲਾਵਾਰਿਸ ਮੋਟਰਸਾਈਕਲ ਨਾਲ ਲੋਕਾਂ ''ਚ ਦਹਿਸ਼ਤ
Monday, May 07, 2018 - 04:42 AM (IST)

ਸੁਲਤਾਨਪੁਰ ਲੋਧੀ, (ਅਸ਼ਵਨੀ)- ਰੇਲਵੇ ਰੋਡ 'ਤੇ ਸਥਿਤ ਮੁਹੱਲਾ ਮੋਰੀ 'ਚ ਪਿਛਲੇ 4 ਦਿਨਾਂ ਤੋਂ ਖੜ੍ਹੇ ਲਾਲ ਰੰਗ ਦੇ ਮੋਟਰਸਾਈਕਲ ਨੂੰ ਲੈ ਕੇ ਮੁਹੱਲਾ ਨਿਵਾਸੀ ਇਕ ਦੂਸਰੇ ਤੋਂ ਪੁੱਛ ਰਹੇ ਹਨ ਕਿ ਇਹ ਮੋਟਰਸਾਈਕਲ ਕਿਸ ਦਾ ਹੈ? ਦੂਜੇ ਪਾਸੇ 4 ਦਿਨ ਬੀਤ ਜਾਣ ਦੇ ਬਾਵਜੂਦ ਮੋਟਰਸਾਈਕਲ ਦੇ ਮਾਲਕ ਬਾਰੇ ਕੁਝ ਸੁਰਾਗ ਨਾ ਲੱਗਣ ਕਾਰਨ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮੁਹੱਲਾ ਨਿਵਾਸੀਆਂ ਨੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਲਾਵਾਰਿਸ ਮੋਟਰਸਾਈਕਲ, ਜਿਸ ਦੀ ਨੰਬਰ ਪਲੇਟ 'ਤੇ ਪੀ. ਬੀ 08 ਏ. ਟੀ-3115 ਨੰ. ਲਿਖਿਆ ਹੋਇਆ ਹੈ, ਬਾਰੇ ਸੁਰਾਗ ਲਗਾਉਣ ਦੀ ਮੰਗ ਕੀਤੀ ਹੈ।