ਲੁਧਿਆਣਾ ਰੋਡ ’ਤੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਕਾਰ ਦੇ ਉੱਡੇ ਪਰਖੱਚੇ, ਨੌਜਵਾਨ ਦੀ ਦਰਦਨਾਕ ਮੌਤ

Saturday, Jul 23, 2022 - 11:40 PM (IST)

ਲੁਧਿਆਣਾ ਰੋਡ ’ਤੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਕਾਰ ਦੇ ਉੱਡੇ ਪਰਖੱਚੇ, ਨੌਜਵਾਨ ਦੀ ਦਰਦਨਾਕ ਮੌਤ

ਮੰਜੀ ਸਾਹਿਬ ਕੋਟਾਂ (ਰਣਧੀਰ ਸਿੰਘ ਧੀਰਾ, ਬਿਪਨ)-ਦੁਪਹਿਰ 12 ਵਜੇ ਦੇ ਕਰੀਬ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਨੇੜੇ ਜੀ. ਟੀ. ਰੋਡ ’ਤੇ ਵਾਪਰੇ ਭਿਆਨਕ ਸੜਕ ਹਾਦਸੇ ’ਚ 29 ਸਾਲਾ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਦਹਿੜੂ ਦਾ 29 ਸਾਲਾ ਨੌਜਵਾਨ ਅਰੁਣਦੀਪ ਸਿੰਘ ਪੁੱਤਰ ਰਾਜਿੰਦਰਪਾਲ ਸਿੰਘ ਰਾਓ ਡੇਅਰੀ ਫਾਰਮ ਦਹਿੜੂ ਆਪਣੀ ਕਾਰ ਹੌਂਡਾ ਕੰਪਨੀ ’ਚ ਦਹਿੜੂ ਤੋਂ ਕਾਰ ਦੀ ਰਿਪੇਅਰ ਕਰਵਾਉਣ ਲਈ ਲੁਧਿਆਣਾ ਨੂੰ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਕਸਬਾ ਬੀਜਾ ਨੂੰ ਪਾਰ ਕਰ ਕੇ ਜੀ. ਟੀ. ਰੋਡ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਨੇੜੇ ਪੁੱਜਾ ਤਾਂ ਦੂਸਰੇ ਪਾਸੇ ਲੁਧਿਆਣਾ ਤੋਂ ਖੰਨਾ ਸਾਈਡ ਨੂੰ ਆ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਦੂਜੀ ਸਾਈਡ ਜਾ ਕੇ ਕਾਰ ’ਤੇ ਚੜ੍ਹ ਗਈ, ਜਿਸ ਕਾਰਨ ਕਾਰ ਸਵਾਰ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।

PunjabKesari

ਇਹ ਵੀ ਪੜ੍ਹੋ : ਮੁਫ਼ਤ ਬਿਜਲੀ ਲਈ ਜਾਰੀ ਨੋਟੀਫਿਕੇਸ਼ਨ ਨੂੰ ਲੈ ਕੇ ਅਕਾਲੀ ਦਲ ਨੇ ਮਾਨ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

ਇਸੇ ਦੌਰਾਨ ਅਰੁਣਦੀਪ ਸਿੰਘ ਦਾ ਪਿਤਾ ਰਾਜਿੰਦਰਪਾਲ ਸਿੰਘ ਰਾਓ ਆਪਣੀ ਗੱਡੀ ’ਚ ਪਿੱਛੇ ਆ ਰਿਹਾ ਸੀ, ਜਿਸ ਨੇ ਇਕ ਵਿਅਕਤੀ ਦੀ ਮਦਦ ਨਾਲ ਆਪਣੇ ਗੰਭੀਰ ਜ਼ਖ਼ਮੀ ਹੋਏ ਪੁੱਤਰ ਨੂੰ ਚੁੱਕ ਕੇ ਲੁਧਿਆਣਾ ਦੇ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ, ਜਿਥੇ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਵਾਪਰਨ ਤੋਂ ਬਾਅਦ ਬੱਸ ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ। ਪੁਲਸ ਚੌਕੀ ਕੋਟ ਦੇ ਇੰਚਾਰਜ ਬਲਵੀਰ ਸਿੰਘ ਲੱਖਾ ਸਿੰਘ ਵਾਲਾ ਨੇ ਦੱਸਿਆ ਕਿ ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ ਤੇ ਪਤਾ ਲੱਗਾ ਹੈ ਕਿ ਇਸ ਹਾਦਸੇ ’ਚ ਬੱਸ ਵਾਲੇ ਦਾ ਕਸੂਰ ਹੈ ਤੇ ਉਸ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਖਬਰ ਵੀ ਪੜ੍ਹੋ : ਅਹਿਮ ਖ਼ਬਰ : 600 ਯੂਨਿਟ ਮੁਫ਼ਤ ਬਿਜਲੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

 
ਡਰਾਈਵਰ ਦੀ ਲੱਗੀ ਅੱਖ, ਬੱਸ ਚਾੜ੍ਹ 'ਤੀ ਕਾਰ 'ਤੇ, ਭਿਆਨਕ ਹਾਦਸੇ 'ਚ ਨੌਜਵਾਨ ਦੀ ਮੌਤ

ਡਰਾਈਵਰ ਦੀ ਲੱਗੀ ਅੱਖ, ਬੱਸ ਚਾੜ੍ਹ 'ਤੀ ਕਾਰ 'ਤੇ, ਭਿਆਨਕ ਹਾਦਸੇ 'ਚ ਨੌਜਵਾਨ ਦੀ ਮੌਤ #Khanna #Driver #Bus #Accident #Car #YoungDead #JAGBANI

Posted by JagBani on Saturday, July 23, 2022

 


author

Manoj

Content Editor

Related News