ਅੰਮ੍ਰਿਤਸਰ : ਭਿਆਨਕ ਸੜਕ ਹਾਦਸੇ 'ਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ
Monday, Oct 02, 2017 - 01:49 PM (IST)

ਅੰਮ੍ਰਿਤਸਰ (ਸੁਮਿਤ ਖੰਨਾ) — ਇਥੋਂ ਦੇ ਕਸਬਾ ਬਿਆਸ 'ਚ ਅੱਜ ਇਕ ਵੱਡਾ ਹਾਦਸਾ ਉਸ ਸਮੇਂ ਵਾਪਰ ਗਿਆ ਜਦ ਇਕ ਚਾਰ ਸਾਲ ਦੇ ਬੱਚੇ ਤੇ ਉਸ ਦੇ ਦਾਦਾ-ਦਾਦੀ ਦੀ ਮੌਤ ਹੋ ਗਈ। ਅਸਲ 'ਚ ਭੁਪਿੰਦਰ ਸਿੰਘ ਆਪਣੀ ਪਤਨੀ ਬਲਵਿੰਦਰ ਕੌਰ ਦੇ ਨਾਲ ਡਾਕਟਰ ਕੋਲ ਜਾ ਰਿਹਾ ਸੀ ਤਾਂ ਉਸ ਦੇ ਪੋਤੇ ਗੁਰਲਾਲ ਨੇ ਉਨ੍ਹਾਂ ਦੇ ਨਾਲ ਜਾਣ ਦੀ ਜ਼ਿੱਦ ਕੀਤੀ, ਜਿਸ ਤੋਂ ਬਾਅਦ ਭੁਪਿੰਦਰ ਸਿੰਘ ਆਪਣੇ ਪੋਤੇ ਨੂੰ ਵੀ ਆਪਣੇ ਨਾਲ ਐਕਟੀਵਾ 'ਤੇ ਨਾਲ ਲੈ ਗਏ । ਇਸ ਦੌਰਾਨ ਰਸਤੇ 'ਚ ਸੜਕ ਦੇ ਦੂਜੀ ਸਾਈਡ ਤੋਂ ਇਕ ਆਕਸੀਜ਼ਨ ਗੈਸ ਨਾਲ ਭਰਿਆ ਹੋਇਆ ਇਕ ਤੇਜ਼ ਰਫਤਾਰ ਟਰੱਕ ਆ ਰਿਹਾ ਸੀ ਜੋ ਡਿਵਾਇਡਰ ਦੇ ਨਾਲ ਜਾ ਟਕਰਾਇਆ ਤੇ ਪਲਟ ਕੇ ਸੜਕ ਦੇ ਦੂਜੇ ਪਾਸੇ ਚਲਾ ਗਿਆ, ਜਿਸ ਰਸਤਿਓ ਭੁਪਿੰਦਰ ਸਿੰਘ ਦਾ ਪਰਿਵਾਰ ਜਾ ਰਿਹਾ ਸੀ ਤੇ ਟਰੱਕ ਉਨ੍ਹਾਂ ਦੀ ਐਕਟੀਵਾ ਨਾਲ ਜਾ ਟਕਰਾਇਆ ਜਿਸ ਕਾਰਨ ਤਿੰਨਾਂ ਦੀ ਮੌਕੇ 'ੇਤ ਹੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਗੁਰਲਾਲ ਦੇ ਪਿਤਾ ਵਿਦੇਸ਼ 'ਚ ਰਹਿੰਦੇ ਹਨ ਤੇ ਉਹ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ। ਇਸ ਹਾਦਸੇ ਕਾਰਨ ਪਰਿਵਾਰ ਦੇ ਮੈਂਬਰ ਸਦਮੇ 'ਚ ਹਨ ਤੇ ਉਹ ਡਰਾਈਵਰ ਦੀ ਗਲਤੀ ਨਾਲ ਵਾਪਰੇ ਇਸ ਹਾਦਸੇ 'ਚ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰ ਰਹੇ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਡਰਾਈਵਰ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਥੇ ਹੀ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਡਰਾਈਵਰ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ।