ਸੈਨਟਰੀ ਤੇ ਹਾਰਡਵੇਅਰ ਸਟੋਰ ''ਚ ਲੱਗੀ ਭਿਆਨਕ ਅੱਗ

Thursday, Aug 20, 2020 - 09:42 PM (IST)

ਸੈਨਟਰੀ ਤੇ ਹਾਰਡਵੇਅਰ ਸਟੋਰ ''ਚ ਲੱਗੀ ਭਿਆਨਕ ਅੱਗ

ਸ੍ਰੀ ਮੁਕਤਸਰ ਸਾਹਿਬ (ਰਿਣੀ,ਪਵਨ)- ਸ੍ਰੀ ਮੁਕਤਸਰ ਸਾਹਿਬ ਦੇ ਘਾਹ ਮੰਡੀ ਚੌਂਕ 'ਚ ਸਥਿਤ ਮਿੱਤਲ ਸੈਨਟਰੀ ਤੇ ਹਾਰਡਵੇਅਰ ਸਟੋਰ ਤੇ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ । ਕਰੀਬ ਅਠ ਵਜੇ ਲੱਗੀ ਇਸ ਅੱਗ ਨੇ ਕੁਝ ਹੀ ਪਲਾਂ 'ਚ ਭਿਆਨਕ ਰੂਪ ਧਾਰਨ ਕਰ ਲਿਆ ।

PunjabKesariਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾ ਹੀ ਦੁਕਾਨਦਾਰ ਦੁਕਾਨ ਬੰਦ ਕਰਕੇ ਗਿਆ ਸੀ ਕਿ ਅਚਾਨਕ ਅੱਗ ਲੱਗ ਗਈ । ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ।PunjabKesariਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਮੌਕੇ 'ਤੇ ਪਹੁੰਚੀਆਂ ਤੇ ਅੱਗ ਬੁਝਾਉਣ ਦੇ ਕੋਸ਼ਿਸ਼ ਸ਼ੁਰੂ ਕੀਤੀ ਗਈ। ਖਬਰ ਲਿਖੇ ਜਾਣ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਗਿਆ ਸੀ।


author

Bharat Thapa

Content Editor

Related News