ਨਿੱਕੀ ਉਮਰੇ ਕਰਵਾਈ Love Marriage ਦਾ ਦਰਦਨਾਕ ਅੰਤ! ਭੁੱਬਾਂ ਮਾਰ ਰੋ ਰਿਹਾ ਪਰਿਵਾਰ

Thursday, Sep 05, 2024 - 03:37 PM (IST)

ਨਿੱਕੀ ਉਮਰੇ ਕਰਵਾਈ Love Marriage ਦਾ ਦਰਦਨਾਕ ਅੰਤ! ਭੁੱਬਾਂ ਮਾਰ ਰੋ ਰਿਹਾ ਪਰਿਵਾਰ

ਲੁਧਿਆਣਾ (ਗੌਤਮ)- ਪੱਖੋਵਾਲ ਰੋਡ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਰਾਹੋਂ ਰੋਡ ਦੀ ਰਹਿਣ ਵਾਲੀ ਇਕ ਨਾਬਾਲਗਾ ਨੂੰ ਘਰੋਂ ਭਜਾ ਕੇ ਉਸ ਨਾਲ ਵਿਆਹ ਰਚਾ ਲਿਆ ਅਤੇ ਉਸ ਨੂੰ ਲੈ ਕੇ ਆਪਣੇ ਪਿੰਡ ਚਲਾ ਗਿਆ। ਇਸ ਦੌਰਾਨ ਨਾਬਾਲਗਾ ਦੇ ਬੇਟਾ ਪੈਦਾ ਹੋਇਆ ਤਾਂ ਪਿੰਡ ’ਚ ਉਸ ਦੀ ਸਿਹਤ ਵਿਗੜ ਗਈ। ਉਹ ਉਸ ਨੂੰ ਲੈ ਕੇ ਲੁਧਿਆਣਾ ਵਾਪਸ ਆ ਗਿਆ ਅਤੇ ਉਸ ਨੂੰ ਨਿੱਜੀ ਹਸਪਤਾਲ ’ਚ ਦਾਖਲ ਕਰਵਾ ਦਿੱਤਾ। ਜਿਥੇ ਨਾਬਾਲਗਾ ਦੀ ਇਲਾਜ ਦੌਰਾਨ ਮੌਤ ਹੋ ਗਈ। ਸੂਚਨਾ ਮਿਲਣ ’ਤੇ ਥਾਣਾ ਸਦਰ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਨਾਬਾਲਗਾ ਦੀ ਲਾਸ਼ ਕਬਜ਼ੇ ’ਚ ਲੈ ਲਈ।

ਇਹ ਖ਼ਬਰ ਵੀ ਪੜ੍ਹੋ - ਕਾਂਗਰਸੀ ਆਗੂ ਰਾਜਦੀਪ ਸਿੰਘ 5 ਦਿਨ ਦੇ ਰਿਮਾਂਡ 'ਤੇ, ਭਾਰਤ ਭੂਸ਼ਣ ਆਸ਼ੂ ਦੀ ਹਿਰਾਸਤ ਵੀ ਵਧੀ

ਪੁਲਸ ਮੁਤਾਬਕ ਨੌਜਵਾਨ ਨੇ ਡਾਕਟਰਾਂ ਨੂੰ ਨਾਬਾਲਗਾ ਦੀ ਉਮਰ 21 ਸਾਲ ਦੱਸੀ ਅਤੇ ਪਹਿਲਾਂ ਪੁਲਸ ਨੂੰ ਵੀ ਝੂਠ ਬੋਲ ਰਿਹਾ ਸੀ। ਲਲਤੋਂ ਕਲਾਂ ਪੁਲਸ ਚੌਕੀ ਦੇ ਇੰਚਾਰਜ ਬਲਵੀਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਾ ਕਿ ਨਾਬਾਲਗਾ ਦੇ ਪਿਤਾ ਨੇ ਥਾਣਾ ਮਿਹਰਬਾਨ ’ਚ ਨਾਬਾਲਗਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਹੋਈ ਹੈ ਅਤੇ ਉਹ ਕਾਫੀ ਸਮੇਂ ਤੋਂ ਉਸ ਦੀ ਭਾਲ ਕਰ ਰਹੇ ਸਨ।

ਜਾਂਚ ਦੌਰਾਨ ਪਤਾ ਲੱਗਾ ਕਿ ਨੌਜਵਾਨ ਵੀ ਪਹਿਲਾਂ ਥਾਣਾ ਮੇਹਰਬਾਨ ਦੇ ਇਲਾਕੇ ’ਚ ਰਹਿੰਦਾ ਸੀ ਅਤੇ ਲੇਬਰ ਦਾ ਕੰਮ ਕਰਦਾ ਸੀ। ਇਸ ਦੌਰਾਨ ਉਸ ਦੇ ਸਬੰਧ ਨਾਬਾਲਗਾ ਨਾਲ ਹੋ ਗਏ ਅਤੇ ਉਹ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਪਿੰਡ ਲੈ ਗਿਆ। ਉਥੇ ਜਾ ਕੇ ਵਿਆਹ ਕਰਵਾਉਣ ਤੋਂ ਬਾਅਦ ਇਕੱਠੇ ਰਹਿਣ ਲੱਗੇ ਅਤੇ ਬਾਅਦ ’ਚ ਨੌਜਵਾਨ ਨੇ ਇਲਾਕਾ ਛੱਡ ਕੇ ਪੱਖੋਵਾਲ ਰੋਡ ਵਿਖੇ ਕਿਰਾਏ ’ਤੇ ਮਕਾਨ ਲੈ ਲਿਆ।

ਨਾਬਾਲਗਾ ਦੇ ਗਰਭਵਤੀ ਹੋਣ ’ਤੇ ਵੀ ਡਾਕਟਰਾਂ ਨੂੰ ਉਸ ਦੀ ਉਮਰ 21 ਸਾਲ ਦੱਸਦਾ ਰਿਹਾ ਪਰ ਜਾਂਚ ਉਪਰੰਤ ਪਤਾ ਲੱਗਾ ਕਿ ਨੌਜਵਾਨ ਉਸ ਦੀ ਉਮਰ ਸਬੰਧੀ ਝੂਠ ਬੋਲ ਰਿਹਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਅੱਜ ਬੰਦ ਰਹਿਣਗੇ ਠੇਕੇ! ਨਹੀਂ ਮਿਲੇਗੀ ਸ਼ਰਾਬ

ਨਾਬਾਲਗਾ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਦੇ ਬਿਆਨ ਦੇਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ, ਜਦੋਂਕਿ ਬੱਚਾ ਬਿਲਕੁਲ ਸੁਰੱਖਿਅਤ ਅਤੇ ਸਿਹਤਮੰਦ ਹੈ। ਪੁਲਸ ਸੂਤਰਾਂ ਦੇ ਮੁਤਾਬਕ ਪੁਲਸ ਨੇ ਨੌਜਵਾਨ ਨੂੰ ਆਪਣੀ ਹਿਰਾਸਤ ’ਚ ਲੈ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News