ਆਟੋ ਅਤੇ ਕਾਰ ਦੀ ਭਿਆਨਕ ਟੱਕਰ, ਇੱਕ ਗੰਭੀਰ ਰੂਪ ’ਚ ਜ਼ਖ਼ਮੀ

Friday, May 28, 2021 - 05:47 PM (IST)

ਆਟੋ ਅਤੇ ਕਾਰ ਦੀ ਭਿਆਨਕ ਟੱਕਰ, ਇੱਕ ਗੰਭੀਰ ਰੂਪ ’ਚ ਜ਼ਖ਼ਮੀ

ਭਾਦਸੋਂ (ਅਵਤਾਰ) : ਅੱਜ ਨਾਭਾ ਰੋਡ ਸਕਰਾਲੀ ਸੜਕ ’ਤੇ ਆਟੋ ਅਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋ ਜਾਣ ਕਾਰਨ ਇੱਕ ਵਿਅਕਤੀ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਮੁਤਾਬਕ ਆਟੋ ਜਿਸਦਾ ਨੰਬਰ ਪੀ. ਬੀ.10 ਜੀ. ਕੇ.3170 ਜਿਸਨੂੰ ਡਰਾਈਵਰ ਸਤਨਾਮ ਸਿੰਘ ਵਾਸੀ ਗਲਵੱਡੀ ਚਲਾ ਕੇ  ਭਾਦਸੋਂ ਤੋਂ ਨਾਭਾ ਵੱਲ ਜਾ ਰਿਹਾ ਸੀ। ਨਾਭਾ ਸਾਇਡ ਤੋਂ ਕਾਰ ਜਿਸਦਾ ਨੰਬਰ ਪੀ. ਬੀ. 10 ਬੀ.ਆਰ. 5266 ਆ ਰਹੀ ਸੀ, ਜਿਨ੍ਹਾਂ ਦਾ ਆਪਸੀ ਸੰਤੁਲਨ ਵਿਗੜਣ ਕਾਰਨ ਟੱਕਰ ਹੋ ਗਈ । ਟੱਕਰ ਇੰਨੀ ਜਬਰਦਸਤ ਸੀ ਕਿ ਆਟੋ ਦੀ ਛੱਤ ਚਕਨਾਚੂਰ ਹੋ ਗਈ ਸੀ ਅਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।

ਇਹ ਵੀ ਪੜ੍ਹੋ : ਆਵਾਰਾ ਕੁੱਤਿਆਂ ਦਾ ਕਹਿਰ : 2 ਬੱਚਿਆਂ ਸਮੇਤ ਚਾਰ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਨੋਚਿਆ

PunjabKesari

ਇਸ ਦੌਰਾਨ ਆਟੋ ਚਾਲਕ ਸਤਨਾਮ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਪਿੰਡ ਵਾਸੀਆਂ ਵਲੋਂ ਮੁੱਢਲਾ ਸਿਹਤ ਕੇਂਦਰ ਭਾਦਸੋਂ ਵਿਖੇ ਲਿਆਂਦਾ ਗਿਆ ਪਰ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸਨੂੰ ਪਟਿਆਲਾ ਵਿਖੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ।

PunjabKesari

ਥਾਣਾ ਭਾਦਸੋਂ ਦੇ ਏ. ਐੱਸ. ਆਈ. ਬਲਕਾਰ ਸਿੰਘ ਨੇ ਆਪਣੇ ਮੁਲਾਜ਼ਮਾਂ ਸਮੇਤ ਮੌਕੇ ’ਤੇ ਪੁੱਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਇਹ ਵੀ ਪੜ੍ਹੋ : ‘ਕੋਰੋਨਾ ਤੋਂ ਕੁਝ ਰਾਹਤ ਮਿਲੀ ਤਾਂ ਬਲੈਕ ਫੰਗਸ ਨੇ ਵਧਾ ਦਿੱਤੀ ਚਿੰਤਾ’

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News