ਬਰਨਾਲਾ-ਬਠਿੰਡਾ ਕੌਮੀ ਮਾਰਗ 'ਤੇ ਵਾਪਰਿਆ ਭਿਆਨਕ ਹਾਦਸਾ, ਡੋਲੀ ਵਾਲੀ ਕਾਰ ਹੋਈ ਚਕਨਾਚੂਰ

Monday, Jan 29, 2024 - 02:34 PM (IST)

ਬਰਨਾਲਾ-ਬਠਿੰਡਾ ਕੌਮੀ ਮਾਰਗ 'ਤੇ ਵਾਪਰਿਆ ਭਿਆਨਕ ਹਾਦਸਾ, ਡੋਲੀ ਵਾਲੀ ਕਾਰ ਹੋਈ ਚਕਨਾਚੂਰ

ਬਰਨਾਲਾ (ਪੁਨੀਤ)- ਬਰਨਾਲਾ-ਬਠਿੰਡਾ ਕੌਮੀ ਮਾਰਗ ਤਪਾ ਮੰਡੀ 'ਤੇ ਧੁੰਦ ਕਾਰਨ 4 ਵਾਹਨਾਂ ਦੀ ਟੱਕਰ ਹੋਣ ਕਾਰਨ ਿਭਆਨਕ ਹਾਦਸਾ ਵਾਪਰ ਗਿਆ। ਸੜਕ ਹਾਦਸੇ 'ਚ ਵਿਆਹ ਦੀ ਕਾਰ ਵੀ ਚਕਨਾਚੂਰ ਹੋਈ ਹੈ, ਜਿਸ ਵਿਚ ਲਾੜਾ-ਲਾੜੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਹਨੂੰਮਾਨਗੜ੍ਹ ਤੋਂ ਪਰਿਵਾਰ ਪਟਿਆਲਾ ਵਿਖੇ ਵਿਆਹ ਲਈ ਆਇਆ ਸੀ। ਫਿਲਹਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਜਦਿਕ ਵਾਹਨ ਨੁਕਸਾਨੇ ਗਏ ਹਨ।  

PunjabKesari

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੜਕ ਹਾਦਸੇ ਦਾ ਸ਼ਿਕਾਰ ਹੋਏ ਕਾਰ ਚਾਲਕ ਨੇ ਦੱਸਿਆ ਕਿ ਉਹ ਆਪਣੇ ਵਿਆਹ ਦੀ ਬਾਰਾਤ ਤੋਂ ਵਾਪਸ ਪਟਿਆਲਾ ਤੋਂ ਹਨੂੰਮਾਨਗੜ੍ਹ (ਰਾਜਸਥਾਨ) ਜਾ ਰਿਹਾ ਸੀ। ਜਦੋਂ ਉਹ ਬਠਿੰਡਾ ਵੱਲ ਤਪਾ ਮੰਡੀ ਦੇ ਪੁਲ ਕੋਲ ਪਹੁੰਚੇ ਤਾਂ ਸਾਹਮਣੇ ਇਕ ਟੁੱਟਾ ਟਰੱਕ ਖੜ੍ਹਾ ਸੀ, ਜਿਸ ਕਾਰਨ ਅਚਾਨਕ ਵਾਹਨਾਂ ਦੀ ਆਪਸ ਵਿਚ ਟੱਕਰ ਹੋ ਗਈ। ਕੁੱਲ 4 ਵਾਹਨਾਂ ਦੇ ਆਪਸੀ ਸੜਕ ਹਾਦਸਿਆਂ ਵਿੱਚ ਲੱਖਾਂ ਦਾ ਨੁਕਸਾਨ ਹੋ ਗਿਆ ਹੈ ਪਰ ਜਾਨਾਂ ਬਚਾਈਆਂ ਜਾ ਰਹੀਆਂ ਹਨ। ਇਸ ਮੌਕੇ ਪੀੜਤ ਲੋਕਾਂ ਨੇ ਸੜਕ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸੜਕ ਹਾਦਸੇ ਵਿੱਚ 4 ਵਾਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। 

PunjabKesari

ਇਹ ਵੀ ਪੜ੍ਹੋ: ਅਮਰੀਕੀ ਸਿਟੀਜ਼ਨ ਔਰਤ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਸਾਜ਼ਿਸ਼ ਤਹਿਤ ਸਹੁਰਿਆਂ ਨੇ ਕੀਤਾ ਕਤਲ

ਉਥੇ ਹੀ ਦੂਜੇ ਪਾਸੇ ਤਪਾ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਖਰਾਬ ਹੋਏ ਵਾਹਨਾਂ ਨੂੰ ਇਕ ਪਾਸੇ ਕਰ ਦਿੱਤਾ ਗਿਆ ਹੈ ਅਤੇ ਟ੍ਰੈਫਿਕ ਨੂੰ ਖੁੱਲ੍ਹਵਾਇਆ ਗਿਆ ਹੈ ਤਾਂ ਜੋ ਕੋਈ ਹੋਰ ਵੱਡਾ ਹਾਦਸਾ ਨਾ ਵਾਪਰੇ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਗੁਰਪਿਆਰ ਸਿੰਘ ਨੇ ਦੱਸਿਆ ਕਿ ਸੜਕ ਹਾਦਸਾ ਧੁੰਦ ਕਾਰਨ ਵਾਪਰਿਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।


 

ਇਹ ਵੀ ਪੜ੍ਹੋ: ਜਲੰਧਰ 'ਚ ਇਕੱਠੇ ਬਲੀਆਂ 4 ਦੋਸਤਾਂ ਦੀਆਂ ਚਿਖਾਵਾਂ, ਧਾਹਾਂ ਮਾਰ-ਮਾਰ ਰੋਂਦੀਆਂ ਮਾਵਾਂ ਪੁੱਤਾਂ ਨੂੰ ਮਾਰਦੀਆਂ ਰਹੀਆਂ ਆਵਾਜ਼ਾਂ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News