ਕੁਨੈਲ ’ਚ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਵੱਡੀ ਕਾਰਵਾਈ, 5 ਟਿੱਪਰ ਜ਼ਬਤ

Tuesday, Apr 28, 2026 - 10:34 PM (IST)

ਕੁਨੈਲ ’ਚ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਵੱਡੀ ਕਾਰਵਾਈ, 5 ਟਿੱਪਰ ਜ਼ਬਤ

ਗੜ੍ਹਸ਼ੰਕਰ (ਅਰੋੜਾ) - ਪੁਲਸ ਅਤੇ ਮਾਈਨਿੰਗ ਵਿਭਾਗ, ਗੜ੍ਹਸ਼ੰਕਰ ਦੀ ਇਕ ਟੀਮ ਨੇ ਕੁਨੈਲ ਪਿੰਡ ’ਚ ਸਥਿਤ ਗੈਰ-ਕਾਨੂੰਨੀ ਸ਼ਿਵਾਲਿਕ ਸਟੋਨ ਕਰੱਸ਼ਰ ’ਤੇ ਅਚਾਨਕ ਛਾਪਾ ਮਾਰਿਆ। ਮਾਈਨਿੰਗ ਵਿਭਾਗ, ਗੜ੍ਹਸ਼ੰਕਰ ਦੇ ਐੱਸ. ਡੀ. ਓ. ਕਮ ਮਾਈਨਿੰਗ ਅਫਸਰ ਹਰਕੰਵਲ ਸਿੰਘ ਨੇ ਦੇਰ ਰਾਤ ਕੁਨੈਲ ਪਿੰਡ ’ਚ ਗੈਰ-ਕਾਨੂੰਨੀ ਕਰੱਸ਼ਰ ’ਤੇ ਛਾਪੇਮਾਰੀ ਦੀ ਅਗਵਾਈ ਕੀਤੀ। ਐੱਸ. ਡੀ. ਓ. ਹਰਕੰਵਲ ਸਿੰਘ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ, ਗੈਰ-ਕਾਨੂੰਨੀ ਮਾਈਨਿੰਗ ਕਰਦੇ ਸਮੇਂ 5 ਟਿੱਪਰ, ਇਕ ਡੀਜੀ ਸੈੱਟ ਅਤੇ ਇਕ ਪੋਕਲੇਨ ਮਸ਼ੀਨ ਜ਼ਬਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਵੱਡੀ ਕਾਰਵਾਈ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਕੀਤੀ ਗਈ ਸੀ। ਮਾਈਨਿੰਗ ਵਿਭਾਗ, ਗੜ੍ਹਸ਼ੰਕਰ ਦੇ ਇਕ ਜੂਨੀਅਰ ਇੰਜੀਨੀਅਰ ਨੇ ਦੱਸਿਆ ਕਿ ਗੜ੍ਹਸ਼ੰਕਰ ਦੇ ਐੱਸ. ਐੱਚ. ਓ. ਨੂੰ ਇਕ ਪੱਤਰ ਭੇਜਿਆ ਗਿਆ ਹੈ, ਜਿਸ ’ਚ ਐੱਫ. ਆਈ. ਆਰ. ਦਰਜ ਕਰਨ ਦੀ ਬੇਨਤੀ ਕੀਤੀ ਗਈ ਹੈ।


author

Inder Prajapati

Content Editor

Related News