ਸ਼ਹੀਦੀ ਜੋੜ ਮੇਲ ’ਤੇ ਲੰਗਰ ਬਣਾ ਰਹੀਆਂ ਔਰਤਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ

Sunday, Dec 25, 2022 - 10:41 PM (IST)

ਸ਼ਹੀਦੀ ਜੋੜ ਮੇਲ ’ਤੇ ਲੰਗਰ ਬਣਾ ਰਹੀਆਂ ਔਰਤਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ

ਰਾਜਪੁਰਾ (ਚਾਵਲਾ, ਨਿਰਦੋਸ਼)-ਭੋਗਲਾ ਰੋਡ ’ਤੇ ਲੰਗਰ ਬਣਾ ਰਹੀਆਂ ਔਰਤਾਂ ’ਤੇ ਇਕ ਬੇਕਾਬੂ ਕਾਰ ਚੜ੍ਹ ਗਈ, ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਔਰਤਾਂ ਮਾਮੂਲੀ ਤੌਰ ’ਤੇ ਫੱਟੜ ਹੋ ਗਈਆਂ। ਜਾਣਕਾਰੀ ਅਨੁਸਾਰ ਭੋਗਲਾ ਰੋਡ ’ਤੇ ਪੈਂਦੀ ਪੰਜਾਬ ਐਨਕਲੇਵ ਨੇੜੇ ਸੰਗਤਾਂ ਵੱਲੋਂ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਲੰਗਰ ਲਗਾਇਆ ਗਿਆ ਸੀ, ਉੱਥੇ ਔਰਤਾਂ ਚੁੱਲ੍ਹੇ ’ਤੇ ਇਕ ਪਾਸੇ ਰੋਟੀਆਂ ਬਣਾ ਰਹੀਆਂ ਸਨ ਕਿ ਅਚਾਨਕ ਇਕ ਬੇਕਾਬੂ ਕਾਰ ਔਰਤਾਂ ਉੱਪਰ ਚੜ੍ਹ ਗਈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਅਗਲੇ ਸਾਲ ਆਈ. ਟੀ. ਆਰ. ਫਾਰਮ ’ਚ ਬਦਲਾਅ ਕਰ ਸਕਦੀ ਹੈ ਸਰਕਾਰ

ਰੋਟੀਆਂ ਬਣਾਉਂਦੀ ਔਰਤ ਹੰਸੋ ਦੀ ਮੌਤ ਹੋ ਗਈ, ਜਦਕਿ ਤਿੰਨ ਔਰਤਾਂ ਮਾਮੂਲੀ ਰੂਪ ਨਾਲ ਫੱਟੜ ਹੋ ਗਈਆਂ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਕਤ ਕਾਰ ਇਕ ਔਰਤ ਚਲਾ ਰਹੀ ਸੀ। ਇਸ ਸਬੰਧੀ ਜਦੋਂ ਥਾਣਾ ਖੇੜੀ ਗੰਡਿਆ ਦੀ ਐੱਸ. ਐੱਚ. ਓ. ਮਨਪ੍ਰੀਤ ਕੌਰ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੌਜੂਦ ਲੋਕਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਸਿੱਖ ਜਗਤ ‘ਵੀਰ ਬਾਲ ਦਿਵਸ’ ਨਹੀਂ, ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਮਨਾਵੇ : ਐਡਵੋਕੇਟ ਧਾਮੀ

 


author

Manoj

Content Editor

Related News